ਸੈਕਸ ਸੀਡੀ ਕਾਂਡ ਨਾਲ ਬੀਜੇਪੀ ਸਰਕਾਰ 'ਚ ਭੂਚਾਲ, ਮੰਤਰੀ ਨੇ ਦਿੱਤਾ ਅਸਤੀਫਾ
ਸੀਡੀ ਕਾਂਡ ਕਰਕੇ ਵਿਵਾਦਾਂ 'ਚ ਘਿਰੇ ਕਰਨਾਟਕ ਸਰਕਾਰ ਦੇ ਮੰਤਰੀ ਰਮੇਸ਼ ਜਾਰਕੀਹੋਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸ ਦਈਏ ਕਿ ਮੰਤਰੀ 'ਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲੱਗੇ ਹਨ।
ਬੈਂਗਲੁਰੂ: ਸੈਕਸ ਸੀਡੀ ਕਾਂਡ (sex CD scandal) 'ਚ ਫਸੇ ਕਰਨਾਟਕ ਸਰਕਾਰ ਦੇ ਮੰਤਰੀ ਰਮੇਸ਼ ਜਾਰਕੀਹੋਲੀ (Karnataka minister Ramesh Jarkiholi) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਮੰਤਰੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਧਰ, ਇਸ ਵਿਵਾਦ ਦਰਮਿਆਨ ਮੰਤਰੀ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ (BS Yediyurappa) ਨੂੰ ਭੇਜ ਦਿੱਤਾ ਹੈ।
ਰਮੇਸ਼ ਜਰਕੀਹੋਲੀ ਨੇ ਆਪਣੇ ਅਸਤੀਫ਼ੇ ਵਿੱਚ ਕਿਹਾ ਹੈ ਕਿ ਉਸ ਖਿਲਾਫ ਲਾਏ ਗਏ ਸਾਰੇ ਦੋਸ਼ ਸੱਚ ਤੋਂ ਕੋਹਾਂ ਦੂਰ ਹਨ। ਮੈਂ ਇਸ ਮਾਮਲੇ ਵਿੱਚ ਬੇਕਸੂਰ ਸਾਬਤ ਹੋਵਾਂਗਾ, ਮੈਨੂੰ ਭਰੋਸਾ ਹੈ ਪਰ ਮੈਂ ਨੈਤਿਕ ਅਧਾਰ 'ਤੇ ਅਸਤੀਫਾ ਦੇ ਰਿਹਾ ਹਾਂ।
ਦੱਸ ਦੇਈਏ ਕਿ ਪਿਛਲੇ ਹੀ ਦਿਨ ਕਰਨਾਟਕ ਵਿੱਚ ਇੱਕ ਸਮਾਜ ਸੇਵਕ ਨੇ ਸੀਡੀ ਜਾਰੀ ਕੀਤੀ ਸੀ ਜਿਸ ਵਿੱਚ ਇਹ ਦੋਸ਼ ਲਾਇਆ ਗਿਆ ਸੀ ਕਿ ਮੰਤਰੀ ਰਮੇਸ਼ ਜਰਕੀਹੋਲੀ ਨੇ ਇੱਕ ਔਰਤ ਨੂੰ ਨੌਕਰੀ ਦੇਣ ਦੇ ਨਾਂ 'ਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ।
ਜਿਉਂ ਹੀ ਸੀਡੀ ਸਾਹਮਣੇ ਆਈ ਤਾਂ ਕਰਨਾਟਕ ਦੀ ਰਾਜਨੀਤੀ (BJP Government) ਵਿੱਚ ਭੂਚਾਲ ਆ ਗਿਆ। ਮੰਤਰੀ ਦੇ ਅਸਤੀਫੇ ਦੀ ਮੰਗ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਸੀ, ਇਸ ਲਈ ਕਾਨੂੰਨੀ ਕਾਰਵਾਈ ਕਰਨ ਲਈ ਵੀ ਕਿਹਾ ਜਾ ਰਿਹਾ ਸੀ।
ਇਹ ਵੀ ਪੜ੍ਹੋ: ਗੁਰਦਾਸਪੁਰ ਤੇ ਲੁਧਿਆਣਾ 'ਚੋਂ ਫੜੀ ਨਸ਼ਿਆਂ ਦੀ ਖੇਪ, ਉੱਤਰਾਖੰਡ ਤੋਂ ਅਫੀਮ ਸਪਲਾਈ ਕਰਨ ਆਏ ਸੀ ਚਾਚਾ ਭਤੀਜਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904