ਗੁਰਦਾਸਪੁਰ ਤੇ ਲੁਧਿਆਣਾ 'ਚੋਂ ਫੜੀ ਨਸ਼ਿਆਂ ਦੀ ਖੇਪ, ਉੱਤਰਾਖੰਡ ਤੋਂ ਅਫੀਮ ਸਪਲਾਈ ਕਰਨ ਆਏ ਸੀ ਚਾਚਾ ਭਤੀਜਾ
ਗੁਰਦਾਸਪੁਰ ਦੇ ਐਸਐਸਪੀ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਨਾਕੇ 'ਤੇ ਬਲੈਰੋ ਗੱਡੀ ਦੀ ਤਲਾਸ਼ੀ ਦੌਰਾਨ ਉੱਤਰਾਖੰਡ ਦੇ ਰਹਿਣ ਵਾਲੇ ਚਾਚੇ ਭਤੀਜੇ ਤੋਂ 6 ਕਿਲੋ ਅਫੀਮ ਤੇ 40 ਗ੍ਰਾਮ ਸਮੈਕ ਬਰਾਮਦ ਕੀਤੀ ਗਈ।
ਗੁਰਦਾਸਪੁਰ: ਪੁਲਿਸ ਵੱਲੋਂ ਅੱਜ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਗੁਰਦਾਸਪੁਰ ਤੇ ਲੁਧਿਆਣਾ ਵਿੱਚ ਵੱਡੀ ਮਾਤਰਾ 'ਚ ਨਸ਼ੇ ਫੜੇ। ਗੁਰਦਾਸਪੁਰ ਪੁਲਿਸ ਨੇ ਬਲੈਰੋ ਕਾਰ ਵਿੱਚ ਆ ਰਹੇ ਚਾਚੇ ਭਤੀਜੇ ਨੂੰ 6 ਕਿਲੋ ਅਫੀਮ ਤੇ 40 ਗ੍ਰਾਮ ਸਮੈਕ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਐਸਟੀਐਫ ਵੱਲੋਂ ਲੁਧਿਆਣਾ ਵਿੱਚ ਡੇਢ ਕਿਲੋ ਹੈਰੋਇਨ ਸਣੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 10 ਕਿੱਲੋ ਕੈਮੀਕਲ ਪਾਊਡਰ ਤੇ 8 ਬੋਤਲਾਂ ਕੈਮੀਕਲ ਵੀ ਬਰਾਮਦ ਹੋਇਆ ਹੈ।
ਗੁਰਦਾਸਪੁਰ ਦੇ ਐਸਐਸਪੀ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਨਾਕੇ 'ਤੇ ਬਲੈਰੋ ਗੱਡੀ ਦੀ ਤਲਾਸ਼ੀ ਦੌਰਾਨ ਉੱਤਰਾਖੰਡ ਦੇ ਰਹਿਣ ਵਾਲੇ ਚਾਚੇ ਭਤੀਜੇ ਤੋਂ 6 ਕਿਲੋ ਅਫੀਮ ਤੇ 40 ਗ੍ਰਾਮ ਸਮੈਕ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੰਗਰੇਜ ਸਿੰਘ ਤੇ ਅਮਰਜੀਤ ਸਿੰਘ ਚਾਚਾ ਭਤੀਜਾ ਹਨ ਜੋ ਉੱਤਰਾਖੰਡ ਦੇ ਰਹਿਣ ਵਾਲੇ ਹਨ। ਉਹ ਉੱਤਰਾਖੰਡ ਤੋਂ ਹੀ ਅਫੀਮ ਲਿਆ ਕੇ ਗੁਰਦਾਸਪੁਰ ਦੇ ਵੱਖ-ਵੱਖ ਹਿਸਿਆਂ ਵਿੱਚ ਵੇਚਦੇ ਸਨ।
ਇਸੇ ਤਰ੍ਹਾਂ ਲੁਧਿਆਣਾ ਐਸਟੀਐਫ ਨੇ ਦੋ ਮੁਲਜ਼ਮਾਂ ਨੂੰ ਡੇਢ ਕਿੱਲੋ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਥਾਣਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਜਸਪਾਲ ਬਾਂਗਰ ਵਿੱਚ ਛਾਪੇਮਾਰੀ ਕੀਤੀ ਗਈ ਤਾਂ ਦੋ ਮੁਲਜ਼ਮ ਅਜੇ ਕੁਮਾਰ ਤੇ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ ਤਲਾਸ਼ੀ ਉਪਰੰਤ 1 ਕਿਲੋ 500 ਗ੍ਰਾਮ ਹੈਰੋਇਨ, ਜਦੋਂਕਿ 10 ਕਿਲੋ ਕੈਮੀਕਲ ਪਾਊਡਰ, ਅੱਠ ਬੋਤਲਾਂ ਕੈਮੀਕਲ ਐਸਿਡ ਤੇ ਹੈਰੋਇਨ ਸਪਲਾਈ ਕਰਨ ਲਈ ਰੱਖਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ।
ਇਹ ਵੀ ਪੜ੍ਹੋ: ਕਾਂਗਰਸੀ ਲੀਡਰ ਗੁਰਲਾਲ ਭੁੱਲਰ ਦੇ ਕਤਲ ਕੇਸ ਦੇ ਤਿੰਨੇ ਮੁਲਜ਼ਮ ਫ਼ਰੀਦਕੋਟ ਪੁਲਿਸ ਦੇ ਹਵਾਲੇ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਜ਼ਿੰਮੇਵਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904