ਹੁਣ 30 ਸਕਿੰਟ 'ਚ ਆਵੇਗਾ ਕੋਰੋਨਾ ਰਿਜ਼ਲਟ, ਭਾਰਤ 'ਚ ਇਜ਼ਰਾਇਲੀ ਤਕਨੀਕ ਦਾ ਟ੍ਰਾਇਲ ਸ਼ੁਰੂ
ਕਰੀਬ 10 ਹਜ਼ਾਰ ਲੋਕਾਂ ਦਾ ਦੋ ਵਾਰ ਪਰੀਖਣ ਕੀਤਾ ਜਾਵੇਗਾ। ਪਹਿਲੀ ਵਾਰ ਗੋਲਡ ਸਟੈਂਡਰਡ ਮੌਲਿਊਕਿਊਲਰ ਵਾਲੇ ਆਰਟੀ-ਪੀਸੀਆਰ ਤੋਂ ਅਤੇ ਫਿਰ ਚਾਰ ਇਜ਼ਰਾਇਲੀ ਤਕਨੀਕਾਂ ਨਾਲ ਤਾਂਕਿ ਇਨ੍ਹਾਂ ਤਕਨੀਕਾਂ ਦਾ ਮੁਲਾਂਕਣ ਕੀਤਾ ਜਾ ਸਕੇ।
ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅਜਿਹੇ 'ਚ ਹੁਣ 30 ਸਕਿੰਟ 'ਚ ਕੋਰੋਨਾ ਵਾਇਰਸ ਦਾ ਪਤਾ ਲਾਇਆ ਜਾ ਸਕੇਗਾ। ਇਜ਼ਰਾਇਲੀ ਵਿਗਿਆਨੀਆਂ ਦੀ ਇਕ ਟੀਮ ਵੱਲੋਂ ਵਿਕਸਤ ਰੈਪਿਡ ਟੈਸਟ ਕਿੱਟ ਦਾ ਦਿੱਲੀ ਦੇ ਡਾਕਟਰਾਂ ਨੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਵਿਗਿਆਨੀ 30 ਸਕਿੰਟ 'ਚ ਕੋਵਿਡ-19 ਲਾਗ ਦਾ ਪਤਾ ਲਾਉਣ ਲਈ RML 'ਚ ਚਾਰ ਤਕਨੀਕਾਂ ਦਾ ਮੁਲਾਂਕਣ ਕਰ ਰਹੇ ਹਨ।
ਕਰੀਬ 10 ਹਜ਼ਾਰ ਲੋਕਾਂ ਦਾ ਦੋ ਵਾਰ ਪਰੀਖਣ ਕੀਤਾ ਜਾਵੇਗਾ। ਪਹਿਲੀ ਵਾਰ ਗੋਲਡ ਸਟੈਂਡਰਡ ਮੌਲਿਊਕਿਊਲਰ ਵਾਲੇ ਆਰਟੀ-ਪੀਸੀਆਰ ਤੋਂ ਅਤੇ ਫਿਰ ਚਾਰ ਇਜ਼ਰਾਇਲੀ ਤਕਨੀਕਾਂ ਨਾਲ ਤਾਂਕਿ ਇਨ੍ਹਾਂ ਤਕਨੀਕਾਂ ਦਾ ਮੁਲਾਂਕਣ ਕੀਤਾ ਜਾ ਸਕੇ। ਸਵੈਬ ਨਮੂਨੇ ਇਕੱਠੇ ਕਰਨ ਵਾਲੀ ਵਿਧੀ ਦੇ ਉਲਟ ਇਸ ਟੈਸਟ ਲਈ ਵਿਅਕਤੀ ਨੂੰ ਸਾਹ ਨਲੀ ਜਿਹੇ ਉਪਕਰਣ ਨੂੰ ਝਟਕਾ ਦੇਣਾ ਜਾਂ ਉਸ 'ਚ ਬੋਲਣਾ ਪਵੇਗਾ, ਜੋ ਪਰੀਖਣ ਲਈ ਨਮੂਨੇ ਇਕੱਠੇ ਕਰ ਲਵੇਗਾ।
ਦੋ ਜਹਾਜ਼ਾਂ ਦੀ ਆਪਸੀ ਟੱਕਰ, ਸੱਤ ਲੋਕਾਂ ਦੀ ਮੌਤ
ਖੋਜੀਆਂ ਦਾ ਕਹਿਣਾ ਕਿ ਜੇਕਰ ਇਹ ਤਕਨੀਕ ਸਫ਼ਲ ਰਹਿੰਦੀ ਹੈ ਤਾਂ ਇਹ ਨਾ ਸਿਰਫ਼ ਲੋਕਾਂ ਨੂੰ 30 ਸਕਿੰਟ 'ਚ ਕੋਰੋਨਾ ਦਾ ਰਿਜ਼ਲਟ ਦੇਵੇਗੀ ਬਲਕਿ ਲੋਕ ਵੈਕਸੀਨ ਵਿਕਸਤ ਹੋਣ ਤਕ ਵਾਇਰਸ ਦੇ ਨਾਲ ਆਸਾਨੀ ਨਾਲ ਰਹਿਣ 'ਚ ਸਮਰੱਥ ਹੋ ਜਾਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ