ISRO: ਭਾਰਤ ਪੁਲਾੜ 'ਚ ਬਣੇਗਾ ਮਹਾਸ਼ਕਤੀ, ਇਸਰੋ ਬਣਾਏਗਾ ਅਸਮਾਨ 'ਚ ਦੁਨੀਆ ਦਾ ਤੀਜਾ ਸਪੇਸ ਸਟੇਸ਼ਨ
ISRO Space Station: ਚੰਦਰਯਾਨ-3 ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਾਰ ਕੇ ਇਸਰੋ ਨੇ ਅਜਿਹਾ ਇਤਿਹਾਸ ਰਚਿਆ ਕਿ ਦੁਨੀਆ ਨੂੰ ਯਕੀਨ ਹੋ ਗਿਆ। ਹੁਣ ਸਾਡਾ ਦੇਸ਼ ਜਲਦੀ ਹੀ ਪੁਲਾੜ ਮਹਾਂਸ਼ਕਤੀ ਵਜੋਂ ਜਾਣਿਆ ਜਾਵੇਗਾ।
ISRO Space Station : ਚੰਦਰਯਾਨ-3 ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਾਰ ਕੇ ਇਸਰੋ ਨੇ ਅਜਿਹਾ ਕੰਮ ਕਰ ਦਿਖਾਇਆ ਹੈ ਜਿਸ ਨੂੰ ਅਜੇ ਤੱਕ ਕੋਵੀ ਵੀ ਦੇਸ਼ ਨਹੀਂ ਕਰ ਪਾਇਆ ਹੈ। ਪੂਰੀ ਦੁਨੀਆ ਵੱਲੋਂ ਭਾਰਤ ਨੂੰ ਇਸ ਕਾਮਯਾਬੀ ਲਈ ਮੁਬਾਰਕਾਂ ਮਿਲਿਆਂ ਸਨ। ਹੁਣ ਸਾਡਾ ਦੇਸ਼ ਜਲਦੀ ਹੀ ਪੁਲਾੜ ਮਹਾਂਸ਼ਕਤੀ ਵਜੋਂ ਜਾਣਿਆ ਜਾਵੇਗਾ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਅਤੇ ਚੀਨ ਦੇ ਤਿਆਨਗੋਂਗ ਪੁਲਾੜ ਸਟੇਸ਼ਨ ਤੋਂ ਬਾਅਦ ਭਾਰਤ ਦੁਨੀਆ ਦਾ ਤੀਜਾ ਪੁਲਾੜ ਸਟੇਸ਼ਨ ਬਣਾਏਗਾ।
ਚੰਦਰਯਾਨ-3 ਮਿਸ਼ਨ ਤੋਂ ਬਾਅਦ, ਭਾਰਤ ਨੇ ਆਦਿਤਿਆ ਐਲ-1 ਮਿਸ਼ਨ ਦੀ ਸ਼ੁਰੂਆਤ ਕੀਤੀ ਹੈ, ਹੁਣ ਭਾਰਤ ਦੇ ਸਭ ਤੋਂ ਅਭਿਲਾਸ਼ੀ ਮਿਸ਼ਨ ਗਗਨਯਾਨ ਦੀ ਵਾਰੀ ਹੈ, ਜੋ ਕਿ ਇਸਰੋ ਦਾ ਪਹਿਲਾ ਮਨੁੱਖੀ ਮਿਸ਼ਨ ਹੋਵੇਗਾ। ਇਸ ਤੋਂ ਠੀਕ ਬਾਅਦ, ਭਾਰਤ ਸਪੇਸ ਸਟੇਸ਼ਨ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰਨ ਜਾ ਰਿਹਾ ਹੈ ਜੋ ਇਸਨੂੰ ਦੁਨੀਆ ਦੀ ਚੋਟੀ ਦੀ ਪੁਲਾੜ ਏਜੰਸੀ ਦੀ ਸੂਚੀ ਵਿੱਚ ਸਿਖਰ 'ਤੇ ਰੱਖੇਗਾ।
4-5 ਪੁਲਾੜ ਯਾਤਰੀਆਂ ਦੇ ਬੈਠ ਸਕਣ
ਭਾਰਤ ਦੁਆਰਾ ਬਣਾਏ ਜਾਣ ਵਾਲੇ ਪੁਲਾੜ ਸਟੇਸ਼ਨ ਦਾ ਭਾਰ 20 ਟਨ ਹੋਵੇਗਾ, ਜਦੋਂ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦਾ ਭਾਰ ਲਗਭਗ 450 ਟਨ ਅਤੇ ਚੀਨੀ ਪੁਲਾੜ ਸਟੇਸ਼ਨ ਦਾ ਭਾਰ ਲਗਭਗ 80 ਟਨ ਹੈ। ਇਸਰੋ ਨੇ ਇਸ ਨੂੰ ਇਸ ਤਰ੍ਹਾਂ ਤਿਆਰ ਕਰਨ ਦੀ ਯੋਜਨਾ ਬਣਾਈ ਹੈ ਕਿ ਇਸ 'ਚ 4-5 ਪੁਲਾੜ ਯਾਤਰੀਆਂ ਦੇ ਬੈਠ ਸਕਣ। ਇਸ ਨੂੰ ਧਰਤੀ ਦੇ ਨੀਵੇਂ ਆਰਬਿਟ ਵਿੱਚ ਸਥਾਪਿਤ ਕੀਤਾ ਜਾਵੇਗਾ। ਇਸ ਨੂੰ LEO ਕਿਹਾ ਜਾਂਦਾ ਹੈ ਜੋ ਲਗਭਗ 400 ਕਿਲੋਮੀਟਰ ਦੂਰ ਹੈ।
ਭਾਰਤ ਦੇ ਪੁਲਾੜ ਸਟੇਸ਼ਨ ਦੀ ਘੋਸ਼ਣਾ 2019 ਵਿੱਚ ਇਸਰੋ ਦੇ ਸਾਬਕਾ ਚੇਅਰਮੈਨ ਕੇ ਸਿਵਨ ਦੁਆਰਾ ਕੀਤੀ ਗਈ ਸੀ। ਇਹ ਵੀ ਦੱਸਿਆ ਗਿਆ ਕਿ ਗਗਨਯਾਨ ਮਿਸ਼ਨ ਤੋਂ ਬਾਅਦ ਭਾਰਤ 2030 ਤੱਕ ਇਸ ਸੁਫਨੇ ਨੂੰ ਪੂਰਾ ਕਰੇਗਾ।
ਦਰਅਸਲ ਗਗਨਯਾਨ ਮਿਸ਼ਨ ਇਸ ਦਾ ਪਹਿਲਾ ਪੜਾਅ ਹੈ। ਜਿਸ ਵਿੱਚ ਪੁਲਾੜ ਯਾਤਰੀਆਂ ਨੂੰ ਧਰਤੀ ਤੋਂ 400 ਕਿਲੋਮੀਟਰ ਦੂਰ LEO ਆਰਬਿਟ ਵਿੱਚ ਭੇਜਿਆ ਜਾਵੇਗਾ। ਭਾਰਤ ਨੇ ਗਗਨਯਾਨ ਮਿਸ਼ਨ ਤੱਕ ਪੁਲਾੜ ਸਟੇਸ਼ਨ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ। ਖਾਸ ਗੱਲ ਇਹ ਹੈ ਕਿ ਭਾਰਤ ਸਰਕਾਰ ਵੱਲੋਂ ਸਪੇਸ ਡੌਕਿੰਗ ਵਰਗੀ ਤਕਨੀਕ 'ਤੇ ਖੋਜ ਲਈ ਬਜਟ 'ਚ ਵਿਵਸਥਾ ਕੀਤੇ ਜਾਣ ਤੋਂ ਬਾਅਦ ਇਸ ਉਮੀਦ ਨੂੰ ਹੋਰ ਬਲ ਮਿਲਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।