ਪੜਚੋਲ ਕਰੋ
Advertisement
(Source: ECI/ABP News/ABP Majha)
ISRO ਨੇ ਲਾਂਚ ਕੀਤਾ ਕਾਰਟੋਸੈੱਟ-3 ਸੈਟੇਲਾਈਟ, ਚੰਦਰਯਾਨ-2 ਤੋਂ ਬਾਅਦ ਇਸਰੋ ਦਾ ਵੱਡਾ ਮਿਸ਼ਨ
ਸਤੀਸ਼ ਧਵਨ ਸਪੇਸ ਸੈਂਟਰ ਸ਼੍ਰੀਹਰਿਕੋਟਾ ਤੋਂ ਇਸਰੋ ਨੇ ਕਾਰਟੋਸੈੱਟ-3 ਸੈਟੇਲਾਈਟ ਲਾਂਚ ਕੀਤਾ ਹੈ। ਇਹ ਧਰਤੀ ਤੋਂ 509 ਕਿਮੀ ਉੱਤੇ ਚੱਕਰ ਕੱਟੇਗਾ ਤੇ ਸੈਨਾ ਲਈ ਮਦਦਗਾਰ ਹੋਵੇਗਾ। ਚੰਦਰਯਾਨ-2 ਤੋਂ ਬਾਅਦ ਇਹ ਇਸਰੋ ਦਾ ਵੱਡਾ ਮਿਸ਼ਨ ਹੈ।
ਨਵੀਂ ਦਿੱਲੀ: ਸਤੀਸ਼ ਧਵਨ ਸਪੇਸ ਸੈਂਟਰ ਸ਼੍ਰੀਹਰਿਕੋਟਾ ਤੋਂ ਇਸਰੋ ਨੇ ਕਾਰਟੋਸੈੱਟ-3 ਸੈਟੇਲਾਈਟ ਲਾਂਚ ਕੀਤਾ ਹੈ। ਇਹ ਧਰਤੀ ਤੋਂ 509 ਕਿਮੀ ਉੱਤੇ ਚੱਕਰ ਕੱਟੇਗਾ ਤੇ ਸੈਨਾ ਲਈ ਮਦਦਗਾਰ ਹੋਵੇਗਾ। ਚੰਦਰਯਾਨ-2 ਤੋਂ ਬਾਅਦ ਇਹ ਇਸਰੋ ਦਾ ਵੱਡਾ ਮਿਸ਼ਨ ਹੈ। ਇਹ ਲਾਂਚ ਪਹਿਲਾਂ 25 ਨਵੰਬਰ ਨੂੰ ਸੀ ਜਿਸ ਤੋਂ ਬਾਅਦ ਇਸ ਨੂੰ 27 ਨਵੰਬਰ ਕੀਤਾ ਗਿਆ।
ਕਾਰਟੋਸੈੱਟ-3 ਸੈਟੇਲਾਈਟ ਕਾਰਟੋਸੈੱਟ ਲੜੀ ਦਾ ਨੌਵਾਂ ਉਪਗ੍ਰਹਿ ਹੈ ਜੋ ਪੁਲਾੜ ਤੋਂ ਭਾਰਤ ਦੀਆਂ ਸਰਹੱਦਾਂ ਦੀ ਨਿਗਰਾਨੀ ਲਈ ਲਾਂਚ ਕੀਤਾ ਜਾਵੇਗਾ। ਪੀਐਸਐਲਵੀ ਸੀ-48 ਤੇ ਪੀਐਸਐਲਵੀ ਸੀ-49 ਦੀ ਸਹਾਇਤਾ ਨਾਲ ਦਸੰਬਰ 'ਚ ਸ੍ਰੀਹਰਿਕੋਟਾ ਤੋਂ ਸਰਹੱਦੀ ਨਿਗਰਾਨੀ ਲਈ ਇਸਰੋ ਕਾਰਟੋਸੈੱਟ-3 ਤੋਂ ਬਾਅਦ ਦੋ ਹੋਰ ਉਪਗ੍ਰਹਿ RISAT-2BR1 (Risat-2BR1) ਤੇ RISAT-2 BR2 (Risat-2 BR2) ਲਾਂਚ ਕਰੇਗਾ। ਕਾਰਟੋਸੈੱਟ -3 ਪੁਲਾੜ ਵਿੱਚ 97.5 ਡਿਗਰੀ 509 ਕਿਲੋਮੀਟਰ ਦੀ ਦੂਰੀ 'ਤੇ ਓਰਬਿਟ 'ਚ ਸਥਾਪਤ ਕੀਤਾ ਜਾਵੇਗਾ।
ਪੀਐਸਐਲਵੀ ਸੀ-47 ਰਾਕੇਟ ਤੀਜੀ ਪੀੜ੍ਹੀ ਦੇ ਅਰਥ ਇਮੇਜਿੰਗ ਸੈਟੇਲਾਈਟ ਕਾਰਟੋਸੈੱਟ-3 ਤੇ ਅਮਰੀਕਾ 'ਚ 13 ਵਪਾਰਕ ਸੈਟੇਲਾਈਟ ਲੈ ਕੇ ਗਿਆ। ਇਸ ਤੋਂ ਬਾਅਦ ਇਸਰੋ ਰਿਸਤ-2 ਬੀਆਰ 1 ਤੇ ਰਿਸੈਟ 2 ਬੀ 2 ਨੂੰ ਦਸੰਬਰ 'ਚ ਦੋ ਵੱਖ-ਵੱਖ ਮਿਸ਼ਨਾਂ 'ਚ ਲਾਂਚ ਕੀਤਾ ਜਾਵੇਗਾ। ਮਾਹਰਾਂ ਦਾ ਮੰਨਣਾ ਹੈ ਕਿ ਇਹ ਤਿੰਨ ਉਪਗ੍ਰਹਿ Risat-2BR1, Risat-2BR2, Cartosat 3 ਭਾਰਤੀ ਸਰਹੱਦਾਂ ਦੀ ਨਿਗਰਾਨੀ ਕਰਨ ਲਈ ਪੁਲਾੜ 'ਚ ਭਾਰਤ ਦੀਆਂ ਅੱਖਾਂ ਦਾ ਕੰਮ ਕਰਨਗੇ ਜਿਸ ਨੂੰ ਭਾਰਤ ਦੇ ਪੁਲਾੜ 'ਚ ਭਾਰਤ ਦੀ ਖੁਫੀਆ ਅੱਖ ਕਿਹਾ ਜਾ ਸਕਦਾ ਹੈ। ਕਾਰਟੋਸੈੱਟ ਲੜੀ ਦੀ ਗੱਲ ਕਰੀਏ ਤਾਂ ਭਾਰਤ ਨੇ ਇਸ ਲੜੀ ਲਈ ਹੁਣ ਤੱਕ 8 ਉਪਗ੍ਰਹਿ ਲਾਂਚ ਕੀਤੇ ਹਨ। ਕਾਰਟੋਸੈਟ-3 ਇਸ ਲੜੀ ਦਾ ਨੌਵਾਂ ਉਪਗ੍ਰਹਿ ਹੈ। ਭਾਰਤ ਨੇ 5 ਮਈ 2005 ਨੂੰ ਕਾਰਟੋਸੈਟ-1, ਪਹਿਲਾ ਸੈਟੇਲਾਈਟ ਲਾਂਚ ਕੀਤਾ, ਦੂਜਾ 10 ਜਨਵਰੀ 2007 ਨੂੰ ਕਾਰਟੋਸੈਟ-2, ਤੀਜਾ 28 ਅਪ੍ਰੈਲ 2008 ਨੂੰ ਕਾਰਟੋਸੈਟ-2 ਏ, ਚੌਥਾ ਕਾਰਟੋਸੈਟ-2 ਬੀ, 12 ਜੁਲਾਈ, 2010 ਨੂੰ, ਪੰਜਵਾਂ ਉਪਗ੍ਰਹਿ 22 ਜੂਨ, 2016 ਨੂੰ, ਛੇਵਾਂ 15 ਫਰਵਰੀ 2017, ਸੱਤਵਾਂ ਸੈਟੇਲਾਈਟ 23 ਜੂਨ 2017 ਨੂੰ ਅੱਠਵਾਂ ਸੈਟੇਲਾਈਟ 12 ਜਨਵਰੀ 2018 ਨੂੰ ਲਾਂਚ ਕੀਤਾ ਸੀ। ਹੁਣ ਇਸ ਲੜੀ ਦਾ ਨੌਵਾਂ ਸੈਟੇਲਾਈਟ ਲਾਂਚ ਕੀਤਾ ਜਾ ਰਿਹਾ ਹੈ।Views of #PSLVC47 lift off from Sriharikota. Mission Accomplished. Thanks for your support. pic.twitter.com/44fEip0K8q
— ISRO (@isro) November 27, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸੰਗਰੂਰ
ਦੇਸ਼
ਦੇਸ਼
ਪੰਜਾਬ
Advertisement