ਪੜਚੋਲ ਕਰੋ
ਇਸਰੋ ਦੀ ਪੁਲਾੜ ‘ਚ ਇੱਕ ਕਾਮਯਾਬੀ

ਨਵੀਂ ਦਿੱਲੀ: ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਅੱਜ ਪੁਲਾੜ ‘ਚ ਇੱਕ ਹੋਰ ਕਾਮਯਾਬੀ ਹਾਸਲ ਕੀਤੀ ਹੈ। ਇਸਰੋ ਨੇ ਫ੍ਰੈਨਚ ਗੁਏਨਾ ਤੋਂ 40ਵੇਂ ਸੰਚਾਰ ਸੈਟੇਲਾਈਟ ਜੀ ਸੈਟ-31 ਨੂੰ ਰਾਤ 2:31 ਵਜੇ ਲੌਂਚ ਕੀਤਾ ਹੈ। ਇਸਰੋ ਮੁਤਾਬਕ 2,535 ਕਿਲੋ ਵਜਨੀ ਇਹ ਫ੍ਰੈਂਚ ਗੁਏਨਾ ‘ਚ ਕੁਰੁ ਤੋਂ ਏਰੀਅਨ-5 (ਵੀਏ 247) ਰਾਹੀਂ ਸ਼ੁਰੂ ਕੀਤਾ ਗਿਆ ਸੀ। ਇਹ ਇਸਰੋ ਦੇ ਇਨਸੈਟ/ਜੀਸੈੱਟ ਸੈਟੇਲਾਈਟ ਦੀ ਲਿਸਟ ਦਾ ਸਭ ਤੋਂ ਅਪਗ੍ਰੈਡ ਵਰਜਨ ਹੈ। ਜੀਸੈੱਟ-31 ‘ਚ ਮੌਜੂਦ ਕੁਝ ਸੈਟੇਲਾਈਟਾਂ ਦੇ ਸੰਚਾਲਨ ਸੇਵਾਵਾਂ ਨੂੰ ਜਾਰੀ ਰੱਖਣ ‘ਚ ਮਦਦ ਕਰਨਗੇ ਅਤੇ ਭੂ-ਸਟੇਸ਼ਨਾਂ ‘ਚ ਕੇਯੂ-ਬੈਂਡ ਟਰਾਂਸਪੋਰਟ ਦੀ ਸਮਰੱਥਾ ਨੂੰ ਵਦਾਉਣਗੇ।
ਇਸਰੋ ਨੇ ਕਿਹਾ ਕਿ ਜੀਸੈਟ-31 ਦਾ ਇਸਤੇਮਾਲ ਵੀਸੈਟ ਨੇਟਵਰਕਾਂ, ਟੇਲੀਵਿਜਨ ਅਪਲੰਕਿਸ, ਡਿਜੀਟਲ ਸੈਟੇਲਾਈਟ ਇੱਕਠਾ ਕਰਨ, ਡੀਟੀਐਚ ਟੇਲੀਵੀਜਨ ਸੇਵਾਵਾਂ, ਸੇਲੁਲਰ ਬੈਕ ਹਾਲ ਸੰਪਰਕ ਅਤੇ ਇਸੇ ਤਰ੍ਹਾਂ ਦੇ ਕਈ ਐਪਲੀਕੇਸ਼ਨ ‘ਚ ਕੀਤਾ ਜਾਵੇਗਾ।🇮🇳 #ISROMissions 🇮🇳#GSAT31 mission at a glance. #Ariane5 (#VA247)@Arianespace pic.twitter.com/KxanOol1jS
— ISRO (@isro) February 6, 2019
ਇਸਰੋ ਮੁਤਾਬਕ ਇਹ ਸੈਟੇਲਾਈਟ ਆਪਣੇ ਵਿਆਪਕ ਬੈਂਡ ਟਰਾਂਸਪੋਂਡਰ ਦੀ ਮਦਦ ਨਾਲ ਅਰਬ ਸਾਗਰ, ਬੰਗਾਲ ਦ ਖਾੜੀ ਅਤੇ ਹਿੰਦ ਮਹਾਸਾਗਰ ਦੇ ਵਿਸ਼ਾਲ ਸਮੁਦਰੀ ਖੇਤਰ ਦੇ ਉੱਤੇ ਸੰਚਾਰ ਦੀ ਸੁਵੀਧਾ ਦੇ ਲਈ ਵਿਸਤ੍ਰਿਤ ਬੀਮ ਕਵਵਰੇਜ ਦਵੇਗਾ।🇮🇳 #ISROMissions 🇮🇳 Here's a lift-off video from @Arianespace.#GSAT31#Ariane5 (#VA247) pic.twitter.com/mHvltAXC1Y
— ISRO (@isro) February 6, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















