(Source: ECI/ABP News)
ਇਸਰੋ ਨੇ ਕੀਤਾ ਰੀਸੈੱਟ-2ਬੀ ਦਾ ਸਫਲ ਪ੍ਰੀਖਣ, ਦੁਸ਼ਮਣਾਂ ‘ਤੇ ਰਹੇਗੀ ਨਜ਼ਰ
ਪੁਲਾੜ ‘ਚ ਭਾਰਤ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਇਸਰੋ ਨੇ ਸ਼੍ਰੀਹਰਿਕੋਟਾ ਤੋਂ ਅੱਜ ਸਵੇਰੇ 5:30 ਵਜੇ ਰੀਸੈੱਟ-2ਬੀ ਸੈਟੇਲਾਈਟ ਦਾ ਸਫਲ ਪ੍ਰੀਖੱਣ ਕੀਤਾ ਹੈ ਇਹ ਪ੍ਰੀਖੱਣ ਪੀਐਸਐਲਵੀ ਸੀ46 ਰਾਕੇਟ ਤੋਂ ਕੀਤਾ ਗਿਆ ਹੈ। ਇਹ ਚੌਥਾ ਰੀਸੈੱਟ ਸੈਟੇਲਾਈਟ ਹੈ।
![ਇਸਰੋ ਨੇ ਕੀਤਾ ਰੀਸੈੱਟ-2ਬੀ ਦਾ ਸਫਲ ਪ੍ਰੀਖਣ, ਦੁਸ਼ਮਣਾਂ ‘ਤੇ ਰਹੇਗੀ ਨਜ਼ਰ ISRO launches radar imaging satellite RISAT-2B ਇਸਰੋ ਨੇ ਕੀਤਾ ਰੀਸੈੱਟ-2ਬੀ ਦਾ ਸਫਲ ਪ੍ਰੀਖਣ, ਦੁਸ਼ਮਣਾਂ ‘ਤੇ ਰਹੇਗੀ ਨਜ਼ਰ](https://static.abplive.com/wp-content/uploads/sites/5/2019/05/22104557/ISRO.jpg?impolicy=abp_cdn&imwidth=1200&height=675)
ਸ਼੍ਰੀਹਰੀਕੋਟਾ: ਪੁਲਾੜ ‘ਚ ਭਾਰਤ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਇਸਰੋ ਨੇ ਸ਼੍ਰੀਹਰਿਕੋਟਾ ਤੋਂ ਅੱਜ ਸਵੇਰੇ 5:30 ਵਜੇ ਰੀਸੈੱਟ-2ਬੀ ਸੈਟੇਲਾਈਟ ਦਾ ਸਫਲ ਪ੍ਰੀਖੱਣ ਕੀਤਾ ਹੈ ਇਹ ਪ੍ਰੀਖੱਣ ਪੀਐਸਐਲਵੀ ਸੀ46 ਰਾਕੇਟ ਤੋਂ ਕੀਤਾ ਗਿਆ ਹੈ। ਇਹ ਚੌਥਾ ਰੀਸੈੱਟ ਸੈਟੇਲਾਈਟ ਹੈ। ਜਿਸ ਤੋਂ ਬਾਅਧ ਇਹ ਸੈਟੇਲਾਈਟ ਹੁਣ ਬੱਦਲ ਹੋਣ ਤੋਂ ਬਾਅਦ ਵੀ ਮੌਸਮ ਦੀ ਤਸਵੀਰਾਂ ਲੈ ਸਕਦਾ ਹੈ। ਇਸ ਦੇ ਨਾਲ ਹੀ ਖੁਫੀਆ ਗਤੀਵਿਧੀਆਂ ‘ਚ ਵੀ ਇਸ ਨਾਲ ਕਾਫੀ ਮਦਦ ਮਿਲੇਗੀ। ਇਹ ਸੈਟੇਲਾਈਟ 555 ਕਿਮੀ ਦੀ ਉਚਾਈ ‘ਤੇ ਸਥਾਪਿਤ ਕੀਤਾ ਜਾਵੇਗਾ।
RISAT 2B ਸੈਟੇਲਾਈਟ ਨਾਲ ਆਪਦਾ, ਸੁਰੱਖੀਆਬਲਾਂ ਅਤੇ ਸੀਮਾ ‘ਤੇ ਨਜ਼ਰ ਰੱਖੀ ਜਾ ਸਕਦੀ ਹੈ ਰੀਸ਼ੈੱਟ ਹਮੇਸ਼ਾ ਕੰਮ ਕਰਦੀ ਰਹੇ ਇਸ ਲਈ 300 ਕਿਲੋਗ੍ਰਾਮ ਦੇ ਰੀਸੈੱਟ-2ਬੀ ਸੈਟੇਲਾਈਟ ਦੇ ਨਾਲ ਸਿੰਥੇਟਿਕ ਅਪਰਚਰ ਰਡਾਰ ਇਮੇਜਰ ਨੂੰ ਵੀ ਪੁਲਾੜ ‘ਚ ਭੇਜੀਆ ਗਿਆ ਹੈ। ਇਸ ਨਾਲ ਦੁਸ਼ਮਨਾਂ ਦੀ ਹਰ ਇੱਕ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਸਕੇਗੀ।
#RISAT2B "spy satellite" is capable of keeping a lookout from space even in cloudy conditions. It will leave no room for doubt the next time when our armed forces conduct an operation such as the Balakot air strike. #PSLVC46 https://t.co/d5j60kKb29
— Pinky Rajpurohit (ABP News) ???????? (@Madrassan_Pinky) 22 May 2019
ਰੀਸੈੱਟ-2ਬੀ ਸੈਟੇਲਾਈਟ ਕਲਾਉਡੀ ਕੰਡੀਸ਼ਨ ‘ਚ ਵੀ ਹਾਈ ਰੇਜੋਲੁਸ਼ਨ ਦੀ ਤਸਵੀਰਾਂ ਲੈਣ ‘ਚ ਸਫਲ ਹੈ। ਇਸ ਦੇ ਨਾਲ ਰਾਹਤ ਕਾਰਜਾਂ ‘ਚ ਲੱਗੇ ਲੋਕਾਂ ਅਤੇ ਸੁਰੱਖੀਆਬਲਾਂ ਨੂੰ ਵੀ ਕਾਫੀ ਮਦਦ ਮਿਲੇਗੀ। ਇਸ ਕਾਮਯਾਬੀ ਦੇ ਨਾਲ ਹੀ ਇਸਰੋ ਨੂੰ ਉਮੀਦ ਹੈ ਕਿ 2020 ਤਕ ਭਾਰਤ ਆਪਣੀ ਸੀਮਾਵਾਂ ਨੂੰ ਸੁਰਖੀਅੱਤ ਕਰਨ ‘ਚ ਪੂਰੀ ਤਰ੍ਹਾਂ ਸਮਰੱਥ ਹੋ ਜਾਵੇਗਾ। ਅਗਲੇ 10 ਮਹੀਨਿਆਂ ‘ਚ ਇਸਰੋ 8 ਸੈਟੇਲਾਈਟ ਹੋਰ ਲੌਂਚ ਕਰੇਗਾ। ਜਿਸ ਚੋਂ ਪੰਜ ਭਾਰਤੀ ਸੀਮਾ ‘ਤੇ ਨਿਗਰਾਨੀ ਕਰਨਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)