Chandrayaan 3: ਚੰਦਰਯਾਨ 3 ਨੇ ਕੁੱਝ ਇਸ ਤਰ੍ਹਾਂ ਦਿਖਾਇਆ ਚੰਦ ਦਾ ਨਜ਼ਾਰਾ, ISRO ਪਹਿਲਾ ਵੀਡੀਓ ਕੀਤਾ ਜਾਰੀ, ਵੇਖੋ...
Chandrayaan 3 Mission: ਇਸਰੋ ਨੇ 14 ਜੁਲਾਈ ਨੂੰ ਚੰਦਰਯਾਨ-3 ਲਾਂਚ ਕੀਤਾ ਸੀ। 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ 'ਤੇ soft landing ਦੀ ਸੰਭਾਵਨਾ ਹੈ।
Chandrayaan 3 Moon Photos: ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ISRO) ਨੇ ਐਤਵਾਰ (6 ਅਗਸਤ) ਨੂੰ ਚੰਦਰਯਾਨ-3 ਦੇ ਕੈਮਰੇ ਦੁਆਰਾ ਕੈਦ ਚੰਦ ਦੀਆਂ ਪਹਿਲੀ ਤਸਵੀਰਾਂ ਜਾਰੀ ਕੀਤੀਆਂ ਹਨ। ਚੰਦਰਯਾਨ-3 ਨੇ ਸ਼ਨੀਵਾਰ (5 ਅਗਸਤ) ਨੂੰ ਚੰਦਰਮਾ ਦੇ ਪੰਧ ਵਿੱਚ ਦਾਖਲ ਹੋਣ ਤੋਂ ਬਾਅਦ ਇਹ ਨਜ਼ਾਰਾ ਦਿਖਾਇਆ ਗਿਆ ਹੈ। ਵੀਡੀਓ 'ਚ ਵੇਖਿਆ ਜਾ ਰਿਹਾ ਹੈ ਕਿ ਚੰਦਰਮਾ 'ਤੇ ਨੀਲੇ ਹਰੇ ਰੰਗ ਦੇ ਕਈ ਟੋਏ ਹਨ।
ਮਿਸ਼ਨ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਟਵੀਟ ਕੀਤਾ ਕਿ 5 ਅਗਸਤ, 2023 ਨੂੰ ਚੰਦਰਯਾਨ-3 ਤੋਂ ਚੰਦਰਮਾ ਦੇ ਪੰਧ ਵਿੱਚ ਚੰਦਰਮਾ ਵੇਖਣ ਨੂੰ ਮਿਲਿਆ। ਚੰਦਰਮਾ 'ਤੇ ਇਸਰੋ ਦਾ ਮਿਸ਼ਨ ਹੁਣ ਤੱਕ ਵਧੀਆ ਚੱਲ ਰਿਹਾ ਹੈ ਤੇ ਇਸਰੋ ਨੂੰ ਉਮੀਦ ਹੈ ਕਿ ਵਿਕਰਮ ਲੈਂਡਰ ਇਸ ਮਹੀਨੇ ਦੇ ਅੰਤ ਵਿੱਚ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ 'ਤੇ ਇੱਕ ਸਾਫਟ ਲੈਂਡਿੰਗ ਕਰੇਗਾ।
ਚੰਦਰਮਾ ਦੇ ਕਖਸ਼ ਵਿੱਚ ਕੀਤਾ ਪ੍ਰਵੇਸ਼
ਚੰਦਰਯਾਨ-3 ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਲਈ 22 ਦਿਨ ਪਹਿਲਾਂ ਲਾਂਚ ਕੀਤਾ ਗਿਆ ਸੀ, ਜਿੱਥੇ ਹੁਣ ਤੱਕ ਕੋਈ ਵੀ ਦੇਸ਼ ਨਹੀਂ ਪਹੁੰਚਿਆ ਹੈ। ਭਾਰਤ ਦਾ ਤੀਜਾ ਮਨੁੱਖ ਰਹਿਤ ਚੰਦਰ ਮਿਸ਼ਨ ਚੰਦਰਯਾਨ-3 ਸ਼ਨੀਵਾਰ ਨੂੰ ਚੰਦਰਮਾ ਦੇ ਕਖਸ਼ ਵਿੱਚ ਸਫਲਤਾਪੂਰਵਕ ਪ੍ਰਵੇਸ਼ ਕਰ ਗਿਆ ਸੀ।
The Moon, as viewed by #Chandrayaan3 spacecraft during Lunar Orbit Insertion (LOI) on August 5, 2023.#ISRO pic.twitter.com/xQtVyLTu0c
— LVM3-M4/CHANDRAYAAN-3 MISSION (@chandrayaan_3) August 6, 2023
"ਚੰਨ ਦੀ ਗੰਭੀਰਤਾ ਨੂੰ ਮਹਿਸੂਸ ਕਰ ਰਿਹਾ ਹਾਂ"
ਚੰਦਰਯਾਨ-3 ਨੇ ਬਿਨਾਂ ਕਿਸੇ ਰੁਕਾਵਟ ਦੇ ਚੰਦ ਦੇ ਕਰੀਬ ਲਾਉਣ ਵਾਲੀ ਲੋੜੀਂਦੀ ਪ੍ਰਕਿਰਿਆ ਬੇਂਗਲੁਰੂ ਸਥਿਤ ਪੁਲਾੜ ਯੂਨਿਟ ਨੂੰ ਚੰਦਰਯਾਨ 3 ਨੇ ਇਸਰੋ ਨੂੰ ਸੰਦੇਸ਼ ਭੇਜਿਆ, "ਮੈਂ ਚੰਦਰਮਾ ਦੀ ਗੰਭੀਰਤਾ ਨੂੰ ਮਹਿਸੂਸ ਕਰ ਰਿਹਾ ਹਾਂ।" 17 ਅਗਸਤ ਤੱਕ ਤਿੰਨ ਹੋਰ ਮੁਹਿੰਮ ਪ੍ਰਕਿਰਿਆਵਾਂ ਹੋਣਗੀਆਂ, ਜਿਸ ਤੋਂ ਬਾਅਦ ਰੋਵਰ ਪ੍ਰਗਿਆਨ ਵਾਲਾ ਲੈਂਡਿੰਗ ਮਾਡਿਊਲ ਵਿਕਰਮ ਯਾਨ ਦੇ ਪ੍ਰੋਪਲਸ਼ਨ ਮਾਡਿਊਲ ਤੋਂ ਵੱਖ ਹੋ ਜਾਵੇਗਾ। ਇਸ ਤੋਂ ਬਾਅਦ ਲੈਂਡਰ 'ਤੇ ਡੀ-ਆਰਬਿਟਿੰਗ ਅਭਿਆਸ ਕੀਤਾ ਜਾਵੇਗਾ।
ਭਾਰਤੀ ਪੁਲਾੜ ਏਜੰਸੀ ਦੇ 600 ਕਰੋੜ ਰੁਪਏ ਦੇ ਅਭਿਲਾਸ਼ੀ ਮਿਸ਼ਨ ਵਿੱਚ ਚੰਦਰਮਾ ਦੇ ਪੰਧ ਵਿੱਚ ਪੁਲਾੜ ਯਾਨ ਦਾ ਦਾਖਲਾ ਇੱਕ ਵੱਡਾ ਮੀਲ ਪੱਥਰ ਹੈ। 14 ਜੁਲਾਈ ਨੂੰ ਲਾਂਚ ਹੋਣ ਤੋਂ ਬਾਅਦ, ਪੁਲਾੜ ਯਾਨ ਨੇ ਚੰਦਰਮਾ ਦੀ ਦੂਰੀ ਦਾ ਲਗਭਗ ਦੋ ਤਿਹਾਈ ਹਿੱਸਾ ਕਵਰ ਕੀਤਾ ਹੈ ਅਤੇ ਅਗਲੇ 17 ਦਿਨ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਲਈ ਮਹੱਤਵਪੂਰਨ ਹੋਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ