ਪੁਲਾੜ 'ਚ ਭਾਰਤ ਦੀ ਇਕ ਹੋਰ ਪ੍ਰਾਪਤੀ, ISRO ਅੱਜ ਦੁਪਹਿਰ ਲੌਂਚ ਕਰੇਗਾ PSLV-C50
ISRO ਨੇ ਕਿਹਾ ਕਿ PSLV ਦਾ 52ਵਾਂ ਮਿਸ਼ਨ PSLV-C 50 ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਦੂਜੇ ਲੌਂਚ ਪੈਡ ਤੋਂ ਸੰਚਾਰ ਉਪਗ੍ਰਹਿ ਸੀਐਮਐਸ-01 ਨੂੰ ਪ੍ਰੋਜੈਕਟ ਕਰੇਗਾ।

ਸ੍ਰੀਹਰੀਕੋਟਾ: ISRO ਤਕਨੀਕ ਦੇ ਖੇਤਰ 'ਚ ਨਿੱਤ ਨਵੀਆਂ ਉਚਾਈਆਂ ਛੂਹ ਰਿਹਾ ਹੈ। ਇਸਰੋ PSLV-C50 ਨੂੰ ਅੱਜ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਥਾਪਿਤ ਕਰੇਗਾ। ਜਿਸ ਦੇ ਜ਼ਰੀਏ ਸੰਚਾਰ ਉਪਗ੍ਰਹਿ ਸੀਐਮਐਸ-01 ਨੂੰ ਪੁਲਾੜ 'ਚ ਭੇਜਿਆ ਜਾਵੇਗਾ। ਜਿਸ ਦੀ 25 ਘੰਟੇ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ।
ISRO ਨੇ ਕਿਹਾ ਕਿ PSLV ਦਾ 52ਵਾਂ ਮਿਸ਼ਨ PSLV-C 50 ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਦੂਜੇ ਲੌਂਚ ਪੈਡ ਤੋਂ ਸੰਚਾਰ ਉਪਗ੍ਰਹਿ ਸੀਐਮਐਸ-01 ਨੂੰ ਪ੍ਰੋਜੈਕਟ ਕਰੇਗਾ। ਲੌਂਚ ਅਸਥਾਈ ਤੌਰ 'ਤੇ ਅੱਜ ਦੁਪਹਿਰ 3:41 ਵਜੇ ਨਿਰਧਾਰਤ ਹੈ। ਜੋ ਮੌਸਮ 'ਤੇ ਨਿਰਭਰ ਕਰੇਗਾ। ਸੰਚਾਰ ਉਪਗ੍ਰਹਿ ਸੀਐਮਐਸ0-1 ਐਕਸਟੇਂਡੈਡ ਸੀ ਬੈਂਡ 'ਚ ਸੇਵਾ ਉਪਲਬਧ ਕਰਾਉਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਜਿਸ ਦੇ ਦਾਇਰੇ 'ਚ ਭਾਰਤ ਦੀ ਮੁੱਖ ਭੂਮੀ, ਅੰਡਮਾਨ ਨਿਕੋਬਾਰ ਤੇ ਲਕਸ਼ਦੀਪ ਦੀਪ ਸਮੂਹ ਹੋਣਗੇ। ਸੀਐਮਐਸ-01 ਦੇਸ਼ ਦਾ 42ਵਾਂ ਸੰਚਾਰ ਉਪਗ੍ਰਹਿ ਹੈ।
ਇਸ ਸਾਲ ਦੇ ਦੂਜੇ ਤੇ ਆਖਰੀ ਲੌਂਚ ਲਈ ਇਸਰੋ ਪਿਛਲੇ ਕਈ ਦਿਨਾਂ ਤੋਂ ਇੰਤਜ਼ਾਰ 'ਚ ਸੀ। ਦਰਅਸਲ ਪਿਛਲੇ ਕੁਝ ਦਿਨਾਂ 'ਚ ਬੰਗਾਲ ਦੀ ਖਾੜੀ 'ਚ ਦੋ ਤੂਫਾਨ ਦੇਖੇ ਗਏ ਜਿਸ ਦੇ ਕਾਰਨ ਭਾਰੀ ਬਾਰਸ਼ ਤੇ ਤੇਜ਼ ਹਵਾਵਾਂ ਕਾਰਨ ਇਸਰੋ ਦੇ ਮੌਸਮ ਠੀਕ ਹੋਣ ਦਾ ਇੰਤਜ਼ਾਰ ਸੀ। ਸੀਐਮਐਸ-01 ਦੀ ਜੀਵਨਕਾਲ ਸੱਤ ਸਾਲ ਦਾ ਹੋਵੇਗਾ ਤੇ ਜੁਲਾਈ 11,2011 ਨੂੰ ਲੌਂਚ ਕੀਤੇ ਗਏ EOS -01 ਰਿਮੋਟ ਸੈਂਸਿੰਗ ਸੈਟੇਲਾਇਟ ਤੋਂ ਬਾਅਦ ਇਹ ਇਸ ਸਾਲ ਦਾ ਦੂਜਾ ਲੌਂਚ ਕਰੇਗਾ। ਕੋਰੋਨਾ ਦੇ ਕਾਰਨ ਇਸ ਸਾਲ ਕਰੀਬ 10 ਲੌਂਚ ਪ੍ਰਭਾਵਿਤ ਹੋਏ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
