15 ਅਗਸਤ ਤੋਂ ਪਹਿਲਾਂ ਵੱਡੀ ਸਾਜ਼ਿਸ਼ ਨਾਕਾਮ, ਸੁਰੱਖਿਆ ਬਲਾਂ ਨੇ ਜੰਮੂ-ਪੁੰਛ ਹਾਈਵੇਅ 'ਤੇ ਪਿਆ IED ਕੀਤਾ ਨਸ਼ਟ
ਜੰਮੂ ਪੁਲਿਸ ਤੇ ਫੌਜ ਨੇ ਇਸ ਇਲਾਕੇ 'ਚ ਇਕ ਸਰਚ ਆਪਰੇਸ਼ਨ ਚਲਾਇਆ। ਇਸ ਸਰਚ ਆਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਨੂੰ ਇਲਾਕੇ 'ਚ ਆਈਈਡੀ ਮਿਲਿਆ।
ਜੰਮੂ: ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਇਕ ਹੋਰ ਵੱਡੀ ਸਾਜ਼ਿਸ਼ ਨਾਕਾਮ ਕਰਦਿਆਂ ਜੰਮੂ ਪੁੰਛ ਹਾਈਵੇਅ 'ਤੇ ਪੈਂਦੇ ਇਕ ਆਈਈਡੀ ਨੂੰ ਨਸ਼ਟ ਕਰ ਦਿੱਤਾ ਹੈ। ਅੱਤਵਾਦੀਆਂ ਨੇ ਆਈਈਡੀ ਜੰਮੂ ਪੁੰਛ ਨੈਸ਼ਨਲ ਹਾਈਵੇਅ 'ਤੇ ਸੁਰੱਖਿਆ ਬਲਾਂ ਜਾਂ ਜਨਤਕ ਵਾਹਨ ਨੂੰ ਨਿਸ਼ਾਨਾ ਬਣਾਉਣ ਲਈ ਰੱਖਿਆ ਸੀ। ਜੰਮੂ ਪੁਲਿਸ ਦੇ ਮੁਤਾਬਕ ਸ਼ਨੀਵਾਰ ਨੂੰ ਤੜਕੇ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਕਿ ਜੰਮੂ ਪੁੰਛ ਹਾਈਵੇਅ 'ਤੇ ਬਥੁਨੀ ਨੇ ਇਲਾਕੇ ਦੇ ਕੋਲ ਕੁਝ ਸ਼ੱਕੀ ਆਵਾਜਾਈ ਦੇਖੀ ਗਈ ਹੈ।
ਸਰਚ ਆਪਰੇਸ਼ਨ ਦੌਰਾਨ ਮਿਲੀ IED
ਖ਼ਬਰ ਮਿਲਦਿਆਂ ਹੀ ਜੰਮੂ ਪੁਲਿਸ ਤੇ ਫੌਜ ਨੇ ਇਸ ਇਲਾਕੇ 'ਚ ਇਕ ਸਰਚ ਆਪਰੇਸ਼ਨ ਚਲਾਇਆ। ਇਸ ਸਰਚ ਆਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਨੂੰ ਇਲਾਕੇ 'ਚ ਆਈਈਡੀ ਮਿਲਿਆ। ਇਹ ਆਈਈਡੀ ਜੰਮੂ ਪੁੰਛ ਹਾਈਵੇਅ 'ਤੇ ਲਾਈ ਗਈ ਸੀ। ਆਈਈਡੀ ਮਿਲਣ ਤੋਂ ਬਾਅਦ ਤੁਰੰਤ ਹੀ ਬੰਬ ਡਿਸਪੋਜ਼ਲ ਸਕੁਐਡ ਨੂੰ ਮੰਗਾਇਆ ਗਿਆ। ਜਿਸ ਨੇ ਇਸ ਆਈਈਡੀ ਨੂੰ ਨਸ਼ਟ ਕਰ ਦਿੱਤਾ। ਜਿਸ ਸਮੇਂ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਉਸ ਦੌਰਾਨ ਜੰਮੂ ਪੁੰਛ ਹਾਈਵੇਅ 'ਤੇ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ। ਹਾਲਾਂਕਿ ਜੰਮੂ-ਕਸ਼ਮੀਰ ਪੁਲਿਸ ਨੇ ਇਸ ਆਈਈਡੀ ਨੂੰ ਨਸ਼ਟ ਕਰ ਦਿੱਤਾ ਪਰ ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਸੁਤੰਤਰਤਾ ਦਿਵਸ ਤੋਂ ਪਹਿਲਾਂ ਪਾਕਿਸਤਾਨ ਜੰਮੂ-ਕਸ਼ਮੀਰ 'ਚ ਕਿਸੇ ਵੱਡੀ ਅੱਤਵਾਦੀ ਘਟਨਾ ਨੂੰ ਅੰਜ਼ਾਮ ਦੇਣ ਦੀ ਫਿਰਾਕ 'ਚ ਹੈ। ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਤੇ ਉਨ੍ਹਾਂ ਦੇ ਮਦਦਗਾਰਾਂ ਤਕ ਹਥਿਆਰ ਤੇ ਅਸਲਾ ਪਹੁੰਚਾਉਣ ਲਈ ਪਾਕਿਸਤਾਨ ਲਗਾਤਾਰ ਡ੍ਰੋਨ ਦਾ ਇਸਤੇਮਾਲ ਕਰ ਰਿਹਾ ਹੈ।
ਜੰਮੂ-ਕਸ਼ਮੀਰ ਪੁਲਿਸ ਨੇ ਦਰਜ ਕੀਤਾ ਮਾਮਲਾ
ਪਾਕਿਸਤਾਨ ਦੀ ਇਸ ਸਾਜ਼ਿਸ਼ ਤੋਂ ਵਾਕਿਫ ਜੰਮੂ-ਕਸ਼ਮੀਰ ਪੁਲਿਸ ਵੀ ਪਾਕਿਸਤਾਨ ਦੀ ਹਰ ਸਾਜ਼ਿਸ਼ ਨੂੰ ਨਾਕਾਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪਾਕਿਸਤਾਨ ਦੀ ਇਸ ਨਾਪਾਕ ਸਾਜ਼ਿਸ਼ ਨੂੰ ਵੀ ਜੰਮੂ-ਕਸ਼ਮੀਰ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ। ਇਸ ਮਾਮਲੇ 'ਚ ਜੰਮੂ-ਕਸ਼ਮੀਰ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਹੈ।