ਪੜਚੋਲ ਕਰੋ
Advertisement
ਨੋਬਲ ਐਵਾਰਡ ਜੇਤੂ ਦਾ ਦਾਅਵਾ: ਲੋਕਾਂ ਨੂੰ ਕੁੱਟਣ ਲਈ ਵਰਤਿਆ ਜਾ ਰਿਹੈ ‘ਜੈ ਸ਼੍ਰੀ ਰਾਮ’ ਦਾ ਨਾਅਰਾ..!
ਨੋਬਲ ਐਵਾਰਡ ਨਾਲ ਸਨਮਾਨਿਤ ਅਰਥਸ਼ਾਸਤਰੀ ਅਮਤਯ ਸੇਨ ਨੇ ਕਿਹਾ ਕਿ ‘ਮਾਂ ਦੁਰਗਾ’ ਦੇ ਜੈਕਾਰੇ ਦੀ ਤਰ੍ਹਾਂ ‘ਜੈ ਸ੍ਰੀਰਾਮ’ ਦਾ ਨਾਰਾ ਬੰਗਾਲੀ ਸੰਸਕ੍ਰਿਤੀ ਨਾਲ ਨਹੀਂ ਜੁੜਿਆ ਅਤੇ ਇਸ ਦਾ ਇਸਤੇਮਾਲ ਲੋਕਾਂ ਨੂੰ ਕੁੱਟਣ ਦੇ ਬਹਾਨੇ ਦੇ ਤੌਰ ‘ਤੇ ਕੀਤਾ ਜਾਂਦਾ ਹੈ।
ਕੋਲਕਾਤਾ: ਨੋਬਲ ਐਵਾਰਡ ਨਾਲ ਸਨਮਾਨਿਤ ਅਰਥਸ਼ਾਸਤਰੀ ਅਮਤਯ ਸੇਨ ਨੇ ਕਿਹਾ ਕਿ ‘ਮਾਂ ਦੁਰਗਾ’ ਦੇ ਜੈਕਾਰੇ ਦੀ ਤਰ੍ਹਾਂ ‘ਜੈ ਸ੍ਰੀਰਾਮ’ ਦਾ ਨਾਰਾ ਬੰਗਾਲੀ ਸੰਸਕ੍ਰਿਤੀ ਨਾਲ ਨਹੀਂ ਜੁੜਿਆ ਅਤੇ ਇਸ ਦਾ ਇਸਤੇਮਾਲ ਲੋਕਾਂ ਨੂੰ ਕੁੱਟਣ ਦੇ ਬਹਾਨੇ ਦੇ ਤੌਰ ‘ਤੇ ਕੀਤਾ ਜਾਂਦਾ ਹੈ। ਸੇਨ ਨੇ ਜਾਦਵਪੁਰ ਯੂਨੀਵਰਸਿਟੀ ‘ਚ ਕਿਹਾ ਕਿ ‘ਮਾਂ ਦੁਰਗਾ’ ਬੰਗਾਲੀਆਂ ਦੀ ਜ਼ਿੰਦਗੀ ‘ਤੇ ਸਰਵ ਵਿਆਪਕ ਹੈ।
ਉਨ੍ਹਾਂ ਨੇ ਕਿਹਾ, “ਮੈਂ ਆਪਣੀ ਚਾਰ ਸਾਲ ਦੀ ਪੋਤੀ ਨੂੰ ਪੁੱਛਿਆ ਕਿ ਉਸ ਦੇ ਪਸੰਦੀਦਾ ਭਗਵਾਨ ਕੌਣ ਹਨ? ਉਸ ਨੇ ਜਵਾਬ ਦਿੱਤਾ ਮਾਂ ਦੁਰਗਾ। ਮਾਂ ਦੁਰਗਾ ਸਾਡੀ ਜ਼ਿੰਦਗੀ ‘ਚ ਮੌਜੂਦ ਹੈ। ਮੈਨੂੰ ਲੱਗਦਾ ਹੈ ਕਿ ਜੈ ਸ੍ਰੀ ਰਾਮ ਜਿਹਾ ਨਾਅਰਾ ਲੋਕਾਂ ਨੂੰ ਕੁੱਟਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ।”
ਅਮਤਯ ਸੇਨ ਨੇ ਅੱਗੇ ਕਿਹਾ, “ਜੈ ਸ੍ਰੀਰਾਮ ਨਾਅਰਾ ਬੰਗਾਲੀ ਸੰਸਕ੍ਰਿਤੀ ਨਾਲ ਨਹੀਂ ਜੁੜਿਆ।” ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਰਾਮ ਨੌਮੀ ਪ੍ਰਸਿੱਧੀ ਹਾਸਲ ਕਰ ਰਹੀ ਹੈ ਅਤੇ ਉਨ੍ਹਾਂ ਨੇ ਪਹਿਲਾਂ ਇਸ ਬਾਰੇ ਨਹੀਂ ਸੋਚਿਆ ਸੀ। ਅਰਥਸ਼ਾਸਤਰੀ ਸੇਨ ਦਾ ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਦੇਸ਼ ਦੇ ਕਈ ਸੂਬਿਆਂ ‘ਚ ਜੈ ਸ਼੍ਰੀ ਰਾਮ ਨਾਰੇ ਦੇ ਬਹਾਨੇ ਭੀੜ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।Nobel laureate Amartya Sen in Kolkata: I haven't heard Jai Shri Ram earlier. It is now used to beat up people. I think it is has no association with Bengali culture. Nowadays, Ram Navami is celebrated more in Kolkata which I haven't heard earlier. (July 5) pic.twitter.com/s10MPWj9un
— ANI (@ANI) 6 July 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement