ਤਿਹਾੜ ਜੇਲ੍ਹ ’ਚ ਬੈਚੇਨ ਰਹਿ ਰਹੇ ਪੀ ਚਿਦੰਬਰਮ, ਹਲਕੇ ਨਾਸ਼ਤੇ ਨਾਲ ਕੀਤੀ ਦਿਨ ਦੀ ਸ਼ੁਰੂਆਤ
ਏਸ਼ੀਆ ਦੀ ਸਭ ਤੋਂ ਵੱਡੀ ਜੇਲ੍ਹ ਦੇ ਤੌਰ ‘ਤੇ ਪਛਾਣੀ ਜਾਣ ਵਾਲੀ ਤਿਹਾੜ ਜੇਲ੍ਹ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦਾ ਨਵਾਂ ਟਿਕਾਣਾ ਬਣ ਗਈ ਹੈ, ਜਿੱਥੇ ਉਨ੍ਹਾਂ ਨੂੰ ਬੁੱਧਵਾਰ ਨੂੰ ਪਹਿਲੀ ਰਾਤ ਕੱਟੀ ਤੇ ਸ਼ੁੱਕਰਵਾਰ ਨੂੰ ਆਪਣੇ ਦਿਨ ਦੀ ਸ਼ੁਰੂਆਤ ਹਲਕੇ ਨਾਸ਼ਤੇ ਦੇ ਨਾਲ ਕੀਤੀ।
ਨਵੀਂ ਦਿੱਲੀ: ਏਸ਼ੀਆ ਦੀ ਸਭ ਤੋਂ ਵੱਡੀ ਜੇਲ੍ਹ ਦੇ ਤੌਰ ‘ਤੇ ਪਛਾਣੀ ਜਾਣ ਵਾਲੀ ਤਿਹਾੜ ਜੇਲ੍ਹ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦਾ ਨਵਾਂ ਟਿਕਾਣਾ ਬਣ ਗਈ ਹੈ, ਜਿੱਥੇ ਉਨ੍ਹਾਂ ਨੂੰ ਬੁੱਧਵਾਰ ਨੂੰ ਪਹਿਲੀ ਰਾਤ ਕੱਟੀ ਤੇ ਸ਼ੁੱਕਰਵਾਰ ਨੂੰ ਆਪਣੇ ਦਿਨ ਦੀ ਸ਼ੁਰੂਆਤ ਹਲਕੇ ਨਾਸ਼ਤੇ ਦੇ ਨਾਲ ਕੀਤੀ। ਆਈਐਨਐਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ ‘ਚ ਕੋਰਟ ਨੇ ਉਨ੍ਹਾਂ ਨੂੰ ਦੋ ਹਫਤੇ ਦੀ ਨਿਆਂਇਕ ਹਿਰਾਸਤ ‘ਚ ਭੇਜਿਆ ਹੈ।
ਜੇਲ੍ਹ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਾਂਗਰਸ ਨੇਤਾ ਬੁੱਧਵਾਰ ਸ਼ਾਮ ਨੂੰ ਜੇਲ੍ਹ ‘ਚ ਲਿਆਂਦੇ ਗਏ ਤੇ ਉਨ੍ਹਾਂ ਨੂੰ ਵੱਖਰੀ ਸੈਲ ਤੇ ਵੈਸਟਰਨ ਟੌਇਲਟ ਤੋਂ ਇਲਾਵਾ ਕੋਈ ਖਾਸ ਸੁਵਿਧਾ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਕੋਰਟ ਨੇ ਉਨ੍ਹਾਂ ਨੂੰ ਆਪਣੇ ਨਾਲ ਚਸ਼ਮਾ ਤੇ ਦਵਾਈਆਂ ਲੈ ਜਾਣ ਦੀ ਇਜਾਜ਼ਤ ਦਿੱਤੀ ਹੈ। ਹੋਰ ਕੈਦੀਆਂ ਦੀ ਤਰ੍ਹਾਂ ਉਹ ਜੇਲ੍ਹ ਦੀ ਲਾਈਬ੍ਰੇਰੀ ‘ਚ ਜਾ ਸਕਦੇ ਹਨ ਤੇ ਇੱਕ ਤੈਅ ਸਮੇਂ ਤਕ ਟੀਵੀ ਵੇਖ ਸਕਦੇ ਹਨ।
ਸੂਤਰਾਂ ਨੇ ਦੱਸਿਆ ਕਿ ਚਿਦੰਬਰਮ ਨੇ ਅੱਜ ਹਲਕਾ ਨਾਸ਼ਤਾ ਕੀਤਾ। ਜੇਲ੍ਹ ਨੰਬਰ 7 ‘ਚ ਉਨ੍ਹਾਂ ਕੈਦੀਆਂ ਨੂੰ ਰੱਖਿਆ ਜਾਂਦਾ ਹੈ ਜੋ ਈਡੀ ਦੇ ਮਾਮਲ਼ਿਆਂ ਦਾ ਸਾਹਮਣਾ ਕਰਦੇ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਂਜੇ ਰਤੁਲ ਪੁਰੀ ਵੀ ਇਸੇ ਜੇਲ੍ਹ ‘ਚ ਬੰਦ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ‘ਚ ਤਿਹਾੜ ਜੇਲ੍ਹ ‘ਚ 17,400 ਕੈਦੀ ਹਨ। ਜਿਨ੍ਹਾਂ ‘ਚ 14000 ਵਿਚਾਰਾਧੀਨ ਕੈਦੀ ਹਨ।
ਚਿਦੰਬਰਮ ਤੋਂ ਪਹਿਲਾਂ ਕਾਂਗਰਸ ਨੇਤਾ ਸੰਜੇ ਗਾਂਧੀ, ਸਾਬਕਾ ਜੇਐਨਯੂਐਸਯੂ ਨੇਤਾ ਕਨ੍ਹੱਈਆ ਕੁਮਾਰ, ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ, ਕਾਰੋਬਾਰੀ ਸੁਬ੍ਰਤ ਰਾਏ, ਗੈਂਗਸਟਰ ਛੋਟਾ ਰਾਜਨ ਅਤੇ ਚਾਰਲਸ ਸ਼ੋਭਰਾਜ, ਸਮਾਜ ਸੇਵੀ ਅੰਨਾ ਹਜਾਰੇ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਹਾਈ-ਪ੍ਰੋਫਾਈਲ ਕੈਦੀ ਰਹਿ ਚੁੱਕੇ ਹਨ।