ਕੇਂਦਰੀ ਮੰਤਰੀ ਨੇ ਕਾਂਗਰਸ 'ਤੇ ਲਗਾਇਆ 'ਵਿਦੇਸ਼ੀ ਕੋਵਿਡ ਵੈਕਸੀਨ' ਦਾ ਦਬਾਅ ਬਣਾਉਣ ਦਾ ਦੋਸ਼ , ਜੈਰਾਮ ਰਮੇਸ਼ ਨੇ ਕੀਤਾ ਪਲਟਵਾਰ
Jairam Ramesh On Rajeev Chandrasekhar : ਕੋਰੋਨਾ ਵੈਕਸੀਨ ਨੂੰ ਲੈ ਕੇ ਇਕ ਵਾਰ ਫਿਰ ਭਾਜਪਾ ਅਤੇ ਕਾਂਗਰਸ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ (Rajeev Chandrasekhar) ਨੇ ਕਾਂਗਰਸ 'ਤੇ ਵਿਦੇਸ਼ੀ ਕੋਵਿਡ ਟੀਕਿਆਂ ਦੀ ਵਰਤੋਂ ਨੂੰ ਵਡਾਵਾ ਦੇਣ ਦਾ ਦੋਸ਼ ਲਗਾਇਆ ਸੀ।
Jairam Ramesh On Rajeev Chandrasekhar : ਕੋਰੋਨਾ ਵੈਕਸੀਨ ਨੂੰ ਲੈ ਕੇ ਇਕ ਵਾਰ ਫਿਰ ਭਾਜਪਾ ਅਤੇ ਕਾਂਗਰਸ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ (Rajeev Chandrasekhar) ਨੇ ਕਾਂਗਰਸ 'ਤੇ ਵਿਦੇਸ਼ੀ ਕੋਵਿਡ ਟੀਕਿਆਂ ਦੀ ਵਰਤੋਂ ਨੂੰ ਵਡਾਵਾ ਦੇਣ ਦਾ ਦੋਸ਼ ਲਗਾਇਆ ਸੀ। ਇਸ 'ਤੇ ਪਲਟਵਾਰ ਕਰਦੇ ਹੋਏ ਹੁਣ ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਚੰਦਰਸ਼ੇਖਰ 'ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ 'ਚਿਕਨੇ ਖੰਭੇ 'ਤੇ ਚੜ੍ਹਨ ਦੀ ਤੁਹਾਡੀ ਲਾਲਸਾ ਤੁਹਾਨੂੰ ਜ਼ਿਆਦਾ ਝੂਠਾ ਨਾ ਬਣਾ ਦੇਵੇ ,ਜਿੰਨੇ ਤੁਸੀਂ ਹੋ। ਉਨ੍ਹਾਂ ਨੇ ਇਸ ਨੂੰ ਪੂਰੀ ਤਰ੍ਹਾਂ ਬਕਵਾਸ ਕਿਹਾ ਹੈ।
ਦਰਅਸਲ, ਕਾਂਗਰਸ ਨੇਤਾ ਪੀ ਚਿਦੰਬਰਮ ਨੇ 27 ਦਸੰਬਰ 2021 ਨੂੰ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਟਵੀਟ ਕੀਤਾ ਸੀ ਕਿ ਭਾਰਤ ਵਿੱਚ ਸਿਰਫ ਤਿੰਨ ਟੀਕੇ ਹਨ- ਕੋਵਿਸ਼ੀਲਡ, ਕੋਵੈਕਸੀਨ ਅਤੇ ਸਪੁਟਨਿਕ। ਮੋਦੀ ਸਰਕਾਰ ਦੀ ਸੁਰੱਖਿਆਵਾਦੀ ਨੀਤੀ ਕਾਰਨ Pfizer, Moderna ਵੈਕਸੀਨ ਭਾਰਤ ਤੋਂ ਬਾਹਰ ਹਨ।
ਰਾਜੀਵ ਚੰਦਰਸ਼ੇਖਰ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਸੀ।.@Rajeev_GoI,as Minister concerned with regulating social media, you’ve misused it atrociously to peddle lies on me & my colleagues @PChidambaram_IN. We won’t take it lying down, meanwhile I wanted to call you out for what you really are. Will Twitter have the guts to expose you? https://t.co/2ZEeGIwY08
— Jairam Ramesh (@Jairam_Ramesh) January 21, 2023
ਰਾਜੀਵ ਚੰਦਰਸ਼ੇਖਰ ਨੇ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ “ਸਾਰੇ ਭਾਰਤੀਆਂ ਨੂੰ ਇਹ ਯਾਦ ਦਿਵਾਉਣ ਲਈ ਕਿ ਫਾਈਜ਼ਰ ਨੇ ਮੁਆਵਜ਼ੇ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਨ ਲਈ ਭਾਰਤ ਸਰਕਾਰ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਰਾਹੁਲ, ਚਿਦੰਬਰਮ ਅਤੇ ਜੈਰਾਮ ਰਮੇਸ਼ ਕੋਵਿਡ ਦੌਰਾਨ ਵਿਦੇਸ਼ੀ ਟੀਕਿਆਂ ਨੂੰ ਵਡਾਵਾ ਦੇ ਰਹੇ ਸੀ।
Just to remind all Indians, that Pfizer tried to bully Govt of India into accepting conditions of indemity
— Rajeev Chandrasekhar 🇮🇳 (@Rajeev_GoI) January 20, 2023
And Cong trio of Rahul, Chidamabaram n Jairam Ramesh kept pushing case of foreign vaccines during Covid 🤮🤬🥵 https://t.co/nT5LHI07hc