ਜੰਮੂ-ਕਸ਼ਮੀਰ ਦੇ 16 ਜ਼ਿਲ੍ਹਿਆਂ 'ਚ ਵੱਡੀ ਰਾਹਤ
ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਕਈ ਸੂਬਿਆਂ 'ਚ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਸਨ। ਪਰ ਹੁਣ ਦੂਜੀ ਲਹਿਰ ਤੇ ਕਾਬੂ ਪਾਉਣ ਮਗਰੋਂ ਮੁੜ ਤੋਂ ਜ਼ਿੰਦਗੀ ਆਮ ਵਾਂਗ ਲੀਹ 'ਤੇ ਪਰਤਣ ਲੱਗੀ ਹੈ।
ਸ੍ਰੀਨਗਰ: ਜੰਮੂ-ਕਸ਼ਮੀਰ ਦੀ ਸਰਕਾਰ ਜੰਮੂ, ਕਠੂਆ, ਸਾਂਬਾ, ਪੁੰਛ, ਰਾਜੌਰੀ, ਕਿਸ਼ਤਵਾੜ, ਰਮਬਨ, haਧਮਪੁਰ, ਅਨੰਤਨਾਗ, ਬਾਂਦੀਪੋਰਾ, ਬਾਰਾਮੂਲਾ, ਬਡਗਾਮ, ਗੈਂਡਰਬਲ, ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਦੇ 16 ਜ਼ਿਲ੍ਹਿਆਂ ਵਿਚ ਕੋਵਿਡ ਪਾਬੰਦੀਆਂ ਤੋਂ ਢਿੱਲ ਦਿੱਤੀ ਗਈ ਹੈ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਈ ਵੀਕੈਂਡ ਨਹੀਂ ਕਰਫਿਊ ਨਹੀਂ ਹੋਵੇਗਾ। ਤਾਜ਼ਾ ਹਿਦਾਇਤਾਂ ਮੁਤਾਬਕ ਸਿਰਫ਼ ਰਾਤ ਦਾ ਕਰਫਿਊ ਜਾਰੀ ਰਹੇਗਾ ਜੋ ਰਾਤ 8 ਵਜੇ ਤੋਂ ਸਵੇਰ 7 ਵਜੇ ਤਕ ਜਾਰੀ ਰਿਹਾ ਕਰੇਗਾ।
Govt of J&K grants relaxations in 16 districts of Jammu, Kathua, Samba, Poonch, Rajouri, Kishtwar, Ramban, Udhampur, Anantnag, Bandipora, Baramulla, Budgam, Ganderbal, Pulwama, Kulgam & Shopian. No weekend curfew in these districts, daily night curfew here from 8 pm to 7 am. pic.twitter.com/z1DaUMiVlT
— ANI (@ANI) July 11, 2021
ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਕਈ ਸੂਬਿਆਂ 'ਚ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਸਨ। ਪਰ ਹੁਣ ਦੂਜੀ ਲਹਿਰ ਤੇ ਕਾਬੂ ਪਾਉਣ ਮਗਰੋਂ ਮੁੜ ਤੋਂ ਜ਼ਿੰਦਗੀ ਆਮ ਵਾਂਗ ਲੀਹ 'ਤੇ ਪਰਤਣ ਲੱਗੀ ਹੈ।