ਜੰਮੂ-ਕਸ਼ਮੀਰ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਤੇ ਉਸ ਦੇ ਸਾਥੀ ਨੂੰ ਕੀਤਾ ਗ੍ਰਿਫਤਾਰ, ਹਥਿਆਰ ਤੇ ਗੋਲਾ ਬਾਰੂਦ ਬਰਾਮਦ
ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਇੱਕ ਸਰਗਰਮ ਅੱਤਵਾਦੀ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਇਨਪੁਟ ਦੇ ਆਧਾਰ 'ਤੇ ਗ੍ਰਿਫਤਾਰ ਕਰਕੇ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।
Jammu Kashmir: ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਇੱਕ ਸਰਗਰਮ ਅੱਤਵਾਦੀ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਇਕ ਇਨਪੁਟ ਦੇ ਆਧਾਰ 'ਤੇ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।
ਬਾਰਾਮੂਲਾ ਪੁਲਿਸ ਨੇ ਦੱਸਿਆ ਕਿ ਪੁਲਿਸ, 46 ਆਰਆਰ, ਸੀਆਰਪੀਐਫ ਤੇ ਐਸਐਸਬੀ ਦੀ ਇੱਕ ਸੰਯੁਕਤ ਫੋਰਸ ਟੀਮ ਨੇ ਹਿੱਲਟੌਪ ਚੇਰਾਦਾਰੀ ਬਾਰਾਮੂਲਾ ਨੇੜੇ ਇੱਕ ਚੈਕ ਪੁਆਇੰਟ (ਐਮਵੀਸੀਪੀ) ਸਥਾਪਤ ਕੀਤਾ। ਚੈਕਿੰਗ ਦੌਰਾਨ ਪਾਰਟੀ ਨੇ ਦੋ ਅਣਪਛਾਤੇ ਵਿਅਕਤੀਆਂ ਦੀ ਆਵਾਜਾਈ ਦੇਖੀ, ਜੋ ਚੇਰਾਦਾਰੀ ਵੱਲ ਆ ਰਹੇ ਸਨ।
9mm ਪਿਸਤੌਲ ਦੇ ਅੱਠ ਜਿੰਦਾ ਰੌਂਦ ਬਰਾਮਦ
ਪਾਰਟੀ ਨੂੰ ਦੇਖ ਕੇ ਦੋਵਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਦੋਵਾਂ ਵਿਅਕਤੀਆਂ ਨੂੰ ਬੜੀ ਹੁਸ਼ਿਆਰੀ ਨਾਲ ਕਾਬੂ ਕਰ ਲਿਆ ਗਿਆ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਆਪਣੀ ਪਛਾਣ ਹੈਦਰ ਮੁਹੱਲਾ ਉਸ਼ਕਾਰਾ ਵਾਸੀ ਬਾਰਾਮੂਲਾ (ਆਸ਼ਿਕ ਹੁਸੈਨ) ਤੇ ਕੰਠਬਾਗ ਵਾਸੀ ਬਾਰਾਮੂਲਾ (ਉਜ਼ੈਰ ਅਮੀਨ) ਗਨੀ ਵਜੋਂ ਦੱਸੀ।
ਨਿੱਜੀ ਤਲਾਸ਼ੀ ਲੈਣ 'ਤੇ ਆਸ਼ਿਕ ਹੁਸੈਨ ਲੋਨ ਦੇ ਕਬਜ਼ੇ 'ਚੋਂ ਇਕ ਪਿਸਤੌਲ, ਇਕ ਪਿਸਤੌਲ ਦਾ ਮੈਗਜ਼ੀਨ, 9 ਐਮਐਮ ਪਿਸਤੌਲ ਦੇ ਅੱਠ ਜਿੰਦਾ ਰੌਂਦ ਅਤੇ ਦੋ ਐਚਈ-36 ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ,ਜਦਕਿ ਉਜ਼ੈਰ ਅਮੀਨ ਗਨੀ ਦੇ ਕਬਜ਼ੇ 'ਚੋਂ ਦੋ ਯੂਬੀਜੀਐਲ ਗ੍ਰੇਨੇਡ ਬਰਾਮਦ ਹੋਏ।
ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ
ਜ਼ਿਕਰਯੋਗ ਹੈ ਕਿ ਇਨ੍ਹਾਂ ਅੱਤਵਾਦੀਆਂ ਨੇ ਬਾਰਾਮੂਲਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਇਹ ਗੈਰ-ਕਾਨੂੰਨੀ ਹਥਿਆਰ ਹਾਸਲ ਕੀਤੇ ਸਨ। ਪੁਲਿਸ ਸਟੇਸ਼ਨ ਬਾਰਾਮੂਲਾ ਵਿਖੇ ਆਰਮਜ਼ ਤੇ ਯੂਏ (ਪੀ) ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ ਕਿਉਂਕਿ ਗਰੁੱਪ ਨੇ ਕਈ ਅਹਿਮ ਸੁਰਾਗ ਦਿੱਤੇ ਹਨ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।