Amit Shah: ਲੋਕ ਸਭਾ 'ਚ ਅਮਿਤ ਸ਼ਾਹ ਦਾ ਕਾਂਗਰਸ 'ਤੇ ਵੱਡਾ ਹਮਲਾ, 'ਨਹਿਰੂ ਦੀਆਂ ਗਲਤੀਆਂ ਕਾਰਨ ਬਣਿਆ PoK'
Amit Shah: ਅਮਿਤ ਸ਼ਾਹ ਦੇ ਭਾਸ਼ਣ ਦੌਰਾਨ ਲੋਕ ਸਭਾ ਵਿੱਚ ਭਾਰੀ ਹੰਗਾਮਾ ਹੋਇਆ। ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਪੀਓਕੇ ਨਹਿਰੂ ਦੀਆਂ ਗਲਤੀਆਂ ਕਾਰਨ ਬਣਿਆ ਸੀ। ਇਸ ਦੌਰਾਨ ਉਨ੍ਹਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਦੱਸੀਆਂ।
Amit Shah: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਕਾਂਗਰਸ 'ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨਹਿਰੂ ਦੀਆਂ ਗਲਤੀਆਂ ਕਾਰਨ ਪੀਓਕੇ ਬਣਿਆ ਸੀ। ਅਮਿਤ ਸ਼ਾਹ ਨੇ ਕਿਹਾ, ''ਪੰਡਿਤ ਨਹਿਰੂ ਦੇ ਪ੍ਰਧਾਨ ਮੰਤਰੀ ਹੁੰਦਿਆਂ ਦੋ ਵੱਡੀਆਂ ਗਲਤੀਆਂ ਹੋਈਆਂ, ਜਿਸ ਦਾ ਖਮਿਆਜ਼ਾ ਕਸ਼ਮੀਰ ਨੂੰ ਸਾਲਾਂ ਤੱਕ ਭੁਗਤਣਾ ਪਿਆ। ਜਦੋਂ ਸਾਡੀ ਫੌਜ ਜਿੱਤ ਰਹੀ ਸੀ, ਪੰਜਾਬ ਦੇ ਖੇਤਰ ਵਿੱਚ ਪਹੁੰਚਦੇ ਹੀ ਜੰਗਬੰਦੀ ਲਾਗੂ ਕਰ ਦਿੱਤੀ ਗਈ ਸੀ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਦਾ ਜਨਮ ਹੋਇਆ ਸੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਰਿਜ਼ਰਵੇਸ਼ਨ (ਸੋਧ) ਬਿੱਲ 2023 ਅਤੇ ਜੰਮੂ-ਕਸ਼ਮੀਰ ਪੁਨਰਗਠਨ ਬਿੱਲ 2023 'ਤੇ ਚਰਚਾ ਦੌਰਾਨ ਕਿਹਾ, ''ਜੇਕਰ ਜੰਗਬੰਦੀ 'ਚ ਤਿੰਨ ਦਿਨ ਦੀ ਦੇਰੀ ਹੁੰਦੀ ਤਾਂ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀਓਕੇ) ਅੱਜ ਭਾਰਤ ਦਾ ਖੇਤਰ ਬਣ ਚੁੱਕਾ ਹੁੰਦਾ। ਸਾਡਾ ਮੁੱਦਾ ਸੰਯੁਕਤ ਰਾਸ਼ਟਰ 'ਚ ਲਿਜਾਇਆ ਗਿਆ, ਜੋ ਕਿ ਵੱਡੀ ਗਲਤੀ ਹੈ।'' ਕਾਂਗਰਸ ਦੇ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ਦੇ ਇਸ ਬਿਆਨ 'ਤੇ ਸਖਤ ਇਤਰਾਜ਼ ਜਤਾਇਆ ਅਤੇ ਸਦਨ 'ਚ ਭਾਰੀ ਹੰਗਾਮਾ ਹੋਇਆ।
ਇਸ 'ਤੇ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਤੁਹਾਨੂੰ ਗੁੱਸਾ ਕਰਨਾ ਹੈ ਤਾਂ ਮੇਰੇ 'ਤੇ ਨਹੀਂ, ਨਹਿਰੂ 'ਤੇ ਗੁੱਸਾ ਕਰੋ। ਇਸ ਤੋਂ ਬਾਅਦ ਕਾਂਗਰਸੀ ਸੰਸਦ ਮੈਂਬਰ ਲੋਕ ਸਭਾ ਤੋਂ ਵਾਕਆਊਟ ਕਰ ਗਏ। ਅਮਿਤ ਸ਼ਾਹ ਨੇ ਕਿਹਾ, "ਪਹਿਲਾਂ ਜੰਮੂ ਵਿੱਚ 37 ਸੀਟਾਂ ਸਨ, ਹੁਣ 43 ਹਨ। ਪਹਿਲਾਂ ਕਸ਼ਮੀਰ ਵਿੱਚ 46 ਸੀਟਾਂ ਸਨ, ਹੁਣ 47 ਹਨ ਅਤੇ ਪੀਓਕੇ ਵਿੱਚ 24 ਸੀਟਾਂ ਰਾਖਵੀਆਂ ਹਨ ਕਿਉਂਕਿ ਪੀਓਕੇ ਸਾਡਾ ਹੈ।"
ਇਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਸਰਕਾਰ ਦੀਆਂ ਕਈ ਉਪਲਬਧੀਆਂ ਗਿਣਾਈਆਂ। ਉਨ੍ਹਾਂ ਕਿਹਾ, "ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਬੇਮਿਸਾਲ ਤਬਦੀਲੀਆਂ ਆਈਆਂ ਹਨ। ਕੇਂਦਰ ਸਰਕਾਰ ਜੰਮੂ-ਕਸ਼ਮੀਰ ਵਿੱਚ 5 ਲੱਖ ਰੁਪਏ ਤੱਕ ਦੇ ਸਾਰੇ ਵਿਅਕਤੀਆਂ ਦੇ ਇਲਾਜ ਦਾ ਖਰਚਾ ਸਹਿਣ ਕਰਦੀ ਹੈ। ਹੁਣ ਇੱਥੇ 100 ਤੋਂ ਵੱਧ ਫ਼ਿਲਮਾਂ ਦਿਖਾਈਆਂ ਜਾ ਰਹੀਆਂ ਹਨ। ਸ਼ੂਟਿੰਗ ਹੋ ਰਹੀ ਹੈ ਅਤੇ 100 ਤੋਂ ਵੱਧ ਸਿਨੇਮਾਘਰਾਂ ਲਈ ਬੈਂਕ ਲੋਨ ਪ੍ਰਸਤਾਵ ਪ੍ਰਕਿਰਿਆ ਵਿੱਚ ਹੈ।"
ਇਹ ਵੀ ਪੜ੍ਹੋ: Most Powerful Womens: ਆ ਗਈ ਸਭ ਤੋਂ ਤਾਕਤਵਰ ਔਰਤਾਂ ਦੀ ਸੂਚੀ... ਨਿਰਮਲਾ ਸੀਤਾਰਮਨ ਸਮੇਤ ਇਹ ਤਿੰਨ ਭਾਰਤੀ ਸ਼ਾਮਲ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਕਿਹਾ, ''ਮੈਨੂੰ ਭਰੋਸਾ ਹੈ ਕਿ ਮੋਦੀ ਸਰਕਾਰ 2024 'ਚ ਸੱਤਾ 'ਚ ਵਾਪਸੀ ਕਰੇਗੀ ਅਤੇ ਮੈਨੂੰ ਉਮੀਦ ਹੈ ਕਿ 2026 ਤੱਕ ਜੰਮੂ-ਕਸ਼ਮੀਰ 'ਚ ਅੱਤਵਾਦੀ ਘਟਨਾਵਾਂ ਪੂਰੀ ਤਰ੍ਹਾਂ ਖਤਮ ਹੋ ਜਾਣਗੀਆਂ।'' ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਣ ਤੋਂ ਬਾਅਦ। ਜੰਮੂ-ਕਸ਼ਮੀਰ ਰਿਜ਼ਰਵੇਸ਼ਨ (ਸੋਧ) ਬਿੱਲ ਅਤੇ ਜੰਮੂ-ਕਸ਼ਮੀਰ ਪੁਨਰਗਠਨ (ਸੋਧ) ਬਿੱਲ ਲੋਕ ਸਭਾ ਨੇ ਪਾਸ ਕਰ ਦਿੱਤੇ ਹਨ।
ਇਹ ਵੀ ਪੜ੍ਹੋ: Viral News: ਇੱਥੇ ਲੱਗਦੀ ਲਾੜੇ ਦੀ ਮੰਡੀ, 50 ਹਜ਼ਾਰ ਰੁਪਏ ਵਿੱਚ ਘਰ ਲੈ ਜਾ ਸਕਦੇ ਹੋ ਮਨਪਸੰਦ ਪਤੀ!