Jammu Kashmir: ਜੰਮੂ-ਕਸ਼ਮੀਰ 'ਚ ਜਲਦੀ ਹੋਣਗੀਆਂ ਵਿਧਾਨ ਸਭਾ ਚੋਣਾਂ? LG ਮਨੋਜ ਸਿਨਹਾ ਦਾ ਵੱਡਾ ਬਿਆਨ, ਕਿਉਂ ਕਹੀ ਇਹ ਗੱਲ
Jammu Kashmir News: ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦੇ ਤਾਜ਼ਾ ਬਿਆਨ ਨੇ ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਜਲਦੀ ਵਿਧਾਨ ਸਭਾ ਚੋਣਾਂ ਹੋਣ ਦੀਆਂ ਉਮੀਦਾਂ ਜਗਾ ਦਿੱਤੀਆਂ ਹਨ।
Manoj Sinha On Jammu Kashmir Election: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਪ ਰਾਜਪਾਲ ਮਨੋਜ ਸਿਨਹਾ ਨੇ ਵੱਡਾ ਬਿਆਨ ਦਿੱਤਾ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਮਨੋਜ ਸਿਨਹਾ ਨੇ ਐਤਵਾਰ (6 ਅਗਸਤ) ਨੂੰ ਕਿਹਾ, ''ਚੋਣ ਸੂਚੀਆਂ ਦੀ ਹੱਦਬੰਦੀ ਅਤੇ ਸੋਧ ਦਾ ਕੰਮ ਖਤਮ ਹੋ ਗਿਆ ਹੈ।'' ਇਸ ਦੇ ਨਾਲ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਬਾਰੇ ਫੈਸਲਾ ਕਰਨਾ ਚੋਣ ਕਮਿਸ਼ਨ ਦਾ ਅਧਿਕਾਰ ਹੈ।
ਐੱਲ.ਜੀ. ਮਨੋਜ ਸਿਨਹਾ ਦੇ ਇਸ ਬਿਆਨ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਹੈ ਕਿ ਜੰਮੂ-ਕਸ਼ਮੀਰ 'ਚ ਜਲਦੀ ਹੀ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਕੇਂਦਰ ਸ਼ਾਸਤ ਪ੍ਰਦੇਸ਼ 'ਚ ਸਰਗਰਮ ਸਿਆਸੀ ਪਾਰਟੀਆਂ ਲੰਬੇ ਸਮੇਂ ਤੋਂ ਸੂਬੇ 'ਚ ਚੋਣਾਂ ਦੀ ਮੰਗ ਕਰ ਰਹੀਆਂ ਹਨ।
Delimitation and revision of electoral rolls over, Election Commission's prerogative to decide on assembly polls: J-K LG Manoj Sinha
— Press Trust of India (@PTI_News) August 6, 2023
ਭਾਜਪਾ ਨੂੰ ਚੋਣਾਂ ਤੋਂ ਲੱਗ ਰਿਹਾ ਡਰ - ਉਮਰ ਅਬਦੁੱਲਾ
ਇਸ 'ਚ ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਚੋਣਾਂ ਨੂੰ ਲੈ ਕੇ ਜ਼ੋਰਦਾਰ ਤਰੀਕੇ ਨੂੰ ਕੇ ਆਪਣੀ ਗੱਲ ਕਹਿੰਦੇ ਆਏ ਹਨ ਅਤੇ ਇਸ ਸਬੰਧ 'ਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਘੇਰਦੀ ਵੀ ਰਹੀ ਹੈ। 26 ਜੁਲਾਈ ਨੂੰ ਉਮਰ ਅਬਦੁੱਲਾ ਨੇ ਆਪਣੇ ਇੱਕ ਟਵੀਟ ਵਿੱਚ ਦੋਸ਼ ਲਾਇਆ ਸੀ ਕਿ 'ਇਸ ਵਿੱਚ ਕੋਈ ਹੈਰਾਨੀ ਨਹੀਂ ਹੈ ਕਿ ਭਾਜਪਾ ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਦੀ ਇਜਾਜ਼ਤ ਦੇਣ ਤੋਂ ਬਹੁਤ ਡਰਦੀ ਹੈ।'
ਹੋਰ ਕੀ ਬੋਲੇ ਮਨੋਜ ਸਿਨਹਾ?
ਇਸ ਦੇ ਨਾਲ ਹੀ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਕਿਹਾ, ''ਲੋਕਾਂ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ 'ਚ ਕੋਈ ਅੱਤਵਾਦੀ ਘਟਨਾ ਨਾ ਵਾਪਰੇ, ਅਸੀਂ ਇਸ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ।'' ਘਾਟੀ 'ਚ ਮਾਹੌਲ ਬਾਰੇ ਉਨ੍ਹਾਂ ਨੇ ਕਿਹਾ, ''ਪਾਕਿਸਤਾਨ ਦੇ ਉਕਸਾਉਣ 'ਤੇ ਵੱਖਵਾਦੀਆਂ ਅਤੇ ਹੋਰਾਂ ਵਲੋਂ ਆਮ ਜੀਵਨ ਨੂੰ ਵਿਗਾੜਨਾ ਇਤਿਹਾਸ ਦੀ ਗੱਲ ਬਣ ਗਈ ਹੈ।
ਇਹ ਵੀ ਪੜ੍ਹੋ: Nuh Violence: 'ਨੂਹ 'ਚ ਹਿੰਸਾ ਕਰਨ ਦਾ ਪਹਿਲਾਂ ਤੋਂ ਹੀ ਸੀ ਪਲਾਨ', ਜਮੀਅਤ ਉਲੇਮਾ-ਏ-ਹਿੰਦ ਦੇ ਪ੍ਰਧਾਨ ਨੇ ਕਿਉਂ ਕਹੀ ਇਹ ਗੱਲ?
ਧਾਰਾ 370 ਹਟਾਉਣ ਤੋਂ ਬਾਅਦ ਕੀਤਾ ਜਾ ਰਹੀ ਚੋਣਾਂ ਦੀ ਉਡੀਕ
ਤੁਹਾਨੂੰ ਦੱਸ ਦਈਏ ਕਿ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਤੋਂ ਸੰਵਿਧਾਨ ਦੀ ਧਾਰਾ 370 ਨੂੰ ਹਟਾ ਦਿੱਤਾ ਗਿਆ ਸੀ ਅਤੇ ਰਾਜ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਸੀ। ਇਸ ਤੋਂ ਪਹਿਲਾਂ ਧਾਰਾ 370 ਤਹਿਤ ਸੂਬੇ ਨੂੰ ਵਿਸ਼ੇਸ਼ ਖੁਦਮੁਖਤਿਆਰੀ ਮਿਲੀ ਸੀ। ਇਸ ਨੂੰ ਹਟਾਉਣ ਤੋਂ ਬਾਅਦ ਕਿਹਾ ਗਿਆ ਸੀ ਕਿ ਸਮਾਂ ਆਉਣ 'ਤੇ ਜੰਮੂ-ਕਸ਼ਮੀਰ ਨੂੰ ਮੁੜ ਰਾਜ ਦਾ ਦਰਜਾ ਮਿਲ ਜਾਵੇਗਾ ਅਤੇ ਲੱਦਾਖ ਕੇਂਦਰ ਸ਼ਾਸਤ ਪ੍ਰਦੇਸ਼ ਹੀ ਰਹੇਗਾ। ਉਦੋਂ ਤੋਂ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: 66 ਦੁਕਾਨਾਂ ਦੇ ਜਿੰਦੇ ਤੋੜ ਕੇ ਟਮਾਟਰ ਅਤੇ ਅਦਰਕ ਚੋਰੀ, ਪੁਲਿਸ ਕਰ ਰਹੀ ਹੈ ਚੋਰਾਂ ਦੀ ਭਾਲ, ਜਾਣੋ ਪੂਰਾ ਮਾਮਲਾ