Jammu & Kashmir: '...ਨਹੀਂ ਤਾਂ ਸਾਡਾ ਵੀ ਹਾਲ ਗਾਜ਼ਾ ਅਤੇ ਫਲਸਤੀਨ ਵਰਗਾ ਹੋਵੇਗਾ', ਆਹ ਕੀ ਬੋਲ ਗਏ ਫਾਰੂਕ ਅਬਦੁੱਲਾ
Jammu & Kashmir: ਫਾਰੂਕ ਅਬਦੁੱਲਾ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਅੱਤਵਾਦ ਖਤਮ ਨਹੀਂ ਹੋਇਆ ਹੈ। ਇਹ ਪਹਿਲਾਂ ਨਾਲੋਂ ਵੱਧ ਹੋ ਰਿਹਾ ਹੈ। ਅੱਜ ਨਫ਼ਰਤ ਇੰਨੀ ਵੱਧ ਗਈ ਹੈ ਕਿ ਮੁਸਲਮਾਨ ਅਤੇ ਹਿੰਦੂਆਂ ਨੂੰ ਲੱਗਦਾ ਹੈ ਕਿ ਅਸੀਂ ਇੱਕ ਦੂਜੇ ਦੇ ਦੁਸ਼ਮਣ ਹਾਂ।
Farooq Abdullah on Terrorism: ਜੰਮੂ-ਕਸ਼ਮੀਰ 'ਚ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਅੱਤਵਾਦ ਅਤੇ ਇਸ ਨੂੰ ਲੈ ਕੇ ਫੌਜ ਦੀ ਕਾਰਵਾਈ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਹੀ ਹੋ ਸਕਦਾ ਹੈ, ਨਹੀਂ ਤਾਂ ਸਾਡਾ ਹਾਲ ਵੀ ਗਾਜ਼ਾ ਅਤੇ ਫਲਸਤੀਨ ਵਰਗਾ ਹੋਵੇਗਾ।
ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ 'ਚ ਅੱਤਵਾਦ ਖਤਮ ਨਹੀਂ ਹੋਇਆ ਹੈ। ਇਹ ਪਹਿਲਾਂ ਨਾਲੋਂ ਵੱਧ ਹੋ ਰਿਹਾ ਹੈ। ਅੱਜ ਨਫ਼ਰਤ ਇੰਨੀ ਵੱਧ ਗਈ ਹੈ ਕਿ ਮੁਸਲਮਾਨ ਅਤੇ ਹਿੰਦੂਆਂ ਨੂੰ ਲੱਗਦਾ ਹੈ ਕਿ ਅਸੀਂ ਇੱਕ ਦੂਜੇ ਦੇ ਦੁਸ਼ਮਣ ਹਾਂ। ਪਾਕਿਸਤਾਨ ਵਿੱਚ ਨਵਾਜ਼ ਸ਼ਰੀਫ਼ ਵਜ਼ੀਰੇ ਆਜ਼ਮ ਬਣਨ ਜਾ ਰਹੇ ਹਨ। ਜੇਕਰ ਉਹ ਗੱਲਬਾਤ ਲਈ ਤਿਆਰ ਹਨ ਤਾਂ ਸਾਨੂੰ ਕਿਉਂ ਨਹੀਂ ਕਰਨੀ ਚਾਹੀਦੀ?
'ਗੁਆਂਢੀਆਂ 'ਚ ਦੋਸਤੀ ਹੋਣ ਨਾਲ ਦੋਵੇਂ ਕਰਨਗੇ ਤਰੱਕੀ'
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਬਿਆਨ ਦਾ ਜ਼ਿਕਰ ਕਰਦਿਆਂ ਹੋਇਆਂ ਫਾਰੂਕ ਅਬਦੁੱਲਾ ਨੇ ਕਿਹਾ, “ਦੋਸਤ ਬਦਲੇ ਜਾ ਸਕਦੇ ਹਨ, ਗੁਆਂਢੀ ਨਹੀਂ। ਜੇਕਰ ਗੁਆਂਢੀਆਂ ਵਿੱਚ ਦੋਸਤੀ ਰਹੇਗੀ, ਤਾਂ ਦੋਵੇਂ ਤਰੱਕੀ ਕਰਾਂਗੇ; ਜੇਕਰ ਅਸੀਂ ਉਨ੍ਹਾਂ ਨਾਲ ਦੁਸ਼ਮਣੀ ਬਣਾ ਕੇ ਰੱਖਾਂਗੇ ਤਾਂ ਅਸੀਂ ਜਲਦੀ ਤਰੱਕੀ ਨਹੀਂ ਕਰ ਸਕਾਂਗੇ।
ਮੋਦੀ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਅੱਜ ਦੇ ਦੌਰ ਵਿੱਚ ਜੰਗ ਕੋਈ ਵਿਕਲਪ ਨਹੀਂ ਹੈ। ਗੱਲਬਾਤ ਰਾਹੀਂ ਹੀ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ। ਉਹ ਗੱਲਬਾਤ ਕਿੱਥੇ ਹੈ? ਹੁਣ ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ, ਉਹ ਗੱਲ ਕਰਨਾ ਚਾਹੁੰਦੇ ਹਨ, ਅਸੀਂ ਗੱਲ ਕਿਉਂ ਨਹੀਂ ਕਰ ਸਕਦੇ।
#WATCH | National Conference MP Farooq Abdullah says, "Atal Bihari Vajpayee had said that we can change our friends but not our neighbours. If we remain friendly with our neighbours, both will progress. PM Modi also said that war is not an option now and the matters should be… pic.twitter.com/EcPx9B70jJ
— ANI (@ANI) December 26, 2023
ਇਹ ਵੀ ਪੜ੍ਹੋ: ਅੰਮ੍ਰਿਤਸਰ ਦੀਆਂ ਗਲੀਆਂ ‘ਚ 4 M.A ਤੇ ਇੱਕ PHD ਦੀ ਡਿਗਰੀ ਲੈ ਕੇ ਸਬਜ਼ੀਆਂ ਵੇਚ ਰਿਹਾ ਡਾ. ਸੰਦੀਪ, ਨੌਕਰੀ ਤਾਂ ਮਿਲੀ ਪਰ ਕਦਰ….
21 ਦਸੰਬਰ ਨੂੰ ਹੋਇਆ ਸੀ ਅੱਤਵਾਦੀ ਹਮਲਾ
ਦੱਸ ਦਈਏ ਕਿ ਵੀਰਵਾਰ (21 ਦਸੰਬਰ) ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ ਅੱਤਵਾਦੀਆਂ ਨੇ ਫੌਜ ਦੇ ਇਕ ਟਰੱਕ ਅਤੇ ਇਕ ਜਿਪਸੀ 'ਤੇ ਹਮਲਾ ਕੀਤਾ ਸੀ। ਫੌਜ ਦੇ ਦੋ ਵਾਹਨਾਂ 'ਤੇ ਹੋਏ ਅੱਤਵਾਦੀ ਹਮਲੇ 'ਚ 4 ਜਵਾਨ ਸ਼ਹੀਦ ਹੋ ਗਏ, ਜਦਕਿ 3 ਜ਼ਖਮੀ ਹੋ ਗਏ। ਇਸ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਦੇ ਜਵਾਨਾਂ ਨੇ ਵੀ ਤੁਰੰਤ ਜਵਾਬੀ ਕਾਰਵਾਈ ਕੀਤੀ ਅਤੇ ਕੁਝ ਅੱਤਵਾਦੀਆਂ ਨੂੰ ਮਾਰ ਦਿੱਤਾ। ਇੱਕ ਮਹੀਨੇ ਦੇ ਅੰਦਰ ਇਸ ਖੇਤਰ ਵਿੱਚ ਸੈਨਾ ਉੱਤੇ ਇਹ ਦੂਜਾ ਅੱਤਵਾਦੀ ਹਮਲਾ ਹੈ।
ਰਾਜੌਰੀ ਅਤੇ ਪੁੰਛ ਵਿੱਚ ਹੋਏ ਵੱਡੇ ਹਮਲੇ
22-23 ਨਵੰਬਰ 2023: ਰਾਜੌਰੀ ਦੇ ਬਾਜੀਮਾਲ ਖੇਤਰ ਵਿੱਚ ਇੱਕ ਮੁਕਾਬਲੇ ਵਿੱਚ ਦੋ ਫੌਜੀ ਕਪਤਾਨ ਅਤੇ ਤਿੰਨ ਜਵਾਨ ਸ਼ਹੀਦ ਹੋ ਗਏ।
5 ਮਈ 2023: ਰਾਜੌਰੀ ਦੇ ਕੇਸਰੀ ਹਿੱਲ ਇਲਾਕੇ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ।
20 ਅਪ੍ਰੈਲ 2023: ਪੁੰਛ ਵਿੱਚ ਇੱਕ ਫੌਜੀ ਵਾਹਨ ਨੂੰ ਘੇਰ ਕੇ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ।
10 ਅਕਤੂਬਰ 2021: ਪੁੰਛ ਦੇ ਭਾਟਾਧੁਲੀਆਂ ਦੇ ਨਾਲ ਲੱਗਦੇ ਚਮਰੇਡ ਜੰਗਲ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ।
15 ਅਕਤੂਬਰ 2021: ਭਾਟਾਧੁਲੀਆਂ ਦੇ ਜੰਗਲ ਵਿੱਚ ਇੱਕ ਮੁਕਾਬਲੇ ਵਿੱਚ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ।
ਇਹ ਵੀ ਪੜ੍ਹੋ: Jalandhar News: ਬੋਲੈਰੋ ਗੈਂਗ ਦੀ ਦਹਿਸ਼ਤ! ਰਾਹ ਜਾਂਦੇ ਲੋਕਾਂ ਨੂੰ ਬਣਾ ਰਿਹਾ ਨਿਸ਼ਾਨਾ