ਗੋਲੀ ਨਾ ਮਾਰਿਓ...ਫੌਜੀਆਂ ਨੂੰ ਅੱਤਵਾਦੀ ਸਮਝ ਕੇ ਰੋਣ ਲੱਗ ਪਏ ਲੋਕ, ਦੋਖੇ ਹਮਲੇ ਦੀ ਰੂਹ ਕੰਬਾਊ ਵੀਡੀਓ, ਨਹੀਂ ਰੁਕਣਗੇ ਹੰਝੂ
Kashmir Pahalgam Terror Attack Video: ਜੇਕਰ ਤੁਸੀਂ ਆਹ ਵੀਡੀਓ ਦੇਖੋਗੇ ਤਾਂ ਤੁਹਾਡੀ ਰੂਹ ਕੰਬ ਜਾਵੇਗੀ, ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅੱਤਵਾਦੀ ਹਮਲੇ ਤੋਂ ਬਾਅਦ ਲੋਕ ਰੋ ਰਹੇ ਹਨ ਅਤੇ ਆਪਣੀ ਜਾਨ ਬਚਾਉਣ ਲਈ ਲੁਕੇ ਬੈਠੇ ਹਨ।

Pahalgam Attack Viral Video: ਅੱਤਵਾਦ ਦਾ ਕੋਈ ਚਿਹਰਾ ਨਹੀਂ ਹੁੰਦਾ ਅਤੇ ਇਹ ਕਿਸੇ ਨੂੰ ਵੀ ਖ਼ਤਮ ਕਰ ਸਕਦਾ ਹੈ, ਇਹ ਤਾਂ ਤੁਸੀਂ ਕਈ ਵਾਰ ਸੁਣਿਆ ਹੋਵੇਗਾ, ਪਰ ਕਸ਼ਮੀਰ ਦੇ ਪਹਿਲਗਾਮ ਵਿੱਚ ਲੋਕਾਂ ਨੇ ਇਸ ਨੂੰ ਅੱਖੀਂ ਦੇਖ ਲਿਆ ਹੈ। ਲੋਕਾਂ ਨੇ ਆਪਣੀਆਂ ਅੱਖਾਂ ਸਾਹਮਣੇ ਆਪਣਿਆਂ ਨੂੰ ਮਰਦਿਆਂ ਦੇਖਿਆ, ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਲੋਕ ਖੌਫ ਵਿੱਚ ਨਜ਼ਰ ਆ ਰਹੇ ਹਨ, ਜਦੋਂ ਇਨ੍ਹਾਂ ਦੀ ਮਦਦ ਲਈ ਭਾਰਤੀ ਫੌਜ ਦੇ ਜਵਾਨ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਵੀ ਪਛਾਣ ਨਹੀਂ ਪਾਉਂਦੇ ਹਨ ਅਤੇ ਰੌਣ-ਕੁਰਲਾਉਣ ਲੱਗ ਜਾਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਫਿਰ ਅੱਤਵਾਦੀ ਆ ਗਏ ਹਨ, ਉਨ੍ਹਾਂ ਨੂੰ ਮਾਰਨ ਦੇ ਲਈ।
दहशत का आलम ऐसा कि पीड़ित एक पल भारतीय सेना पर भी यकीन नहीं कर पाए और अपने बच्चों , परिजनों को छोड़ देने के लिए विनती करने लगे ..
— Bharat Kumawat Ghodela (@Bharat82790200) April 23, 2025
पहलगाम काला अध्याय का एक सच ये भी ..#PahalgamTerroristAttack #पहलगाम_आतंकी_हमला #पहलगाम #भारतीय_सेना#भारत_मागे_सर्जिकल_स्ट्राइक pic.twitter.com/KIWbIfrMC1
ਇਸ ਵੀਡੀਓ ਨੂੰ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ, ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੱਤਵਾਦੀ ਹਮਲੇ ਤੋਂ ਬਾਅਦ ਲੋਕ ਰੋ ਰਹੇ ਹਨ ਅਤੇ ਆਪਣੀ ਜਾਨ ਬਚਾ ਕੇ ਲੁਕੇ ਹੋਏ ਹਨ, ਤਾਂ ਉੱਥੇ ਉਦੋਂ ਹੀ ਭਾਰਤੀ ਫੌਜ ਦੇ ਜਵਾਨ ਪਹੁੰਚਦੇ ਹਨ, ਜਿਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਦੇਖ ਕੇ ਲੋਕ ਫਿਰ ਸਹਿਮ ਜਾਂਦੇ ਹਨ, ਇਨ੍ਹਾਂ ਵਿਚੋਂ ਇੱਕ ਔਰਤ ਅੱਗੇ ਆ ਕੇ ਹੱਥ ਜੋੜ ਕੇ ਕਹਿੰਦੀ ਹੈ ਕਿ ਸਾਨੂੰ ਨਾ ਮਾਰਿਓ, ਮੇਰੇ ਬੱਚੇ ਨੂੰ ਗੋਲੀ ਨਾ ਮਾਰਿਓ,,,ਫਿਰ ਫੌਜ ਦੇ ਜਵਾਨ ਕਹਿੰਦੇ ਹਨ ਕਿ ਅਸੀਂ ਅੱਤਵਾਦੀ ਨਹੀਂ ਹਾਂ, ਅਸੀਂ ਫੌਜ ਦੇ ਜਵਾਨ ਹਾਂ, ਅਸੀਂ ਤੁਹਾਡੀ ਮਦਦ ਕਰਨ ਲਈ ਇੱਥੇ ਆਏ ਹਾਂ।
ਦਰਅਸਲ, ਕੁਝ ਅੱਤਵਾਦੀ ਪੁਲਿਸ ਦੀ ਵਰਦੀ ਪਾ ਕੇ ਪਹਿਲਗਾਮ ਵਿੱਚ ਆਏ ਸਨ, ਜਿਨ੍ਹਾਂ ਨੂੰ ਲੋਕ ਪਛਾਣ ਨਹੀਂ ਸਕੇ ਅਤੇ ਉਨ੍ਹਾਂ ਸਾਰਿਆਂ ਨੇ 26 ਲੋਕਾਂ ਦੀ ਜਾਨ ਲੈ ਲਈ। ਇਸੇ ਕਰਕੇ ਲੋਕ ਫਿਰ ਡਰ ਗਏ ਸਨ ਜਦੋਂ ਫੌਜ ਦੇ ਸਿਪਾਹੀ ਆਏ ਤਾਂ ਲੋਕ ਉਨ੍ਹਾਂ 'ਤੇ ਭਰੋਸਾ ਨਹੀਂ ਕਰ ਸਕੇ ਅਤੇ ਆਪਣੀ ਜਾਨ ਦੀ ਭੀਖ ਮੰਗਣ ਲੱਗ ਪਏ। ਹਾਲਾਂਕਿ, ਫੌਜ ਦੇ ਜਵਾਨਾਂ ਨੇ ਸਥਿਤੀ ਨੂੰ ਕਾਬੂ ਵਿੱਚ ਰੱਖਿਆ ਅਤੇ ਲੋਕਾਂ ਨੂੰ ਸ਼ਾਂਤ ਕਰਨ ਵਿੱਚ ਸਫਲ ਰਹੇ।
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵੀ ਲੋਕਾਂ ਦੇ ਮਨਾਂ ਵਿੱਚ ਸਿਰਫ਼ ਗੁੱਸਾ ਹੈ। ਲੋਕ ਲਗਾਤਾਰ ਬਦਲੇ ਦੀ ਗੱਲ ਕਰ ਰਹੇ ਹਨ, ਜਦੋਂ ਕਿ ਕੁਝ ਲੋਕ ਸਰਜੀਕਲ ਸਟ੍ਰਾਈਕ ਨੂੰ ਯਾਦ ਕਰ ਰਹੇ ਹਨ। ਯੂਜ਼ਰਸ ਕਹਿ ਰਹੇ ਹਨ ਕਿ ਇਸ ਵਾਰ ਵੀ ਅੰਦਰ ਵੜ ਕੇ ਅੱਤਵਾਦੀਆਂ ਦਾ ਪੂਰੀ ਤਰ੍ਹਾਂ ਸਫਾਇਆ ਕਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਕੁਝ ਲੋਕ ਕਹਿੰਦੇ ਹਨ ਕਿ ਸਮਾਂ ਆਉਣ 'ਤੇ ਭਾਰਤੀ ਫੌਜ ਹਿਸਾਬ-ਕਿਤਾਬ ਤੈਅ ਕਰੇਗੀ। ਇਸ ਵੇਲੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।






















