Ludhiana News: ਲੁਧਿਆਣਾ ਤੋਂ ਮਾੜੀ ਖਬਰ! ਕੱਵਾਲੀ ਸਮਾਗਮ ਦੌਰਾਨ ਚੱਲੀਆਂ ਗੋਲੀਆਂ, ਇੱਕ ਨੌਜਵਾਨ ਦੀ ਹੋਈ ਮੌਤ
ਲੁਧਿਆਣਾ ਤੋਂ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ। ਜਿਥੇ ਦੇਰ ਰਾਤ ਲਗਭਗ ਢਾਈ ਵਜੇ ਇੱਕ ਕੱਵਾਲੀ ਸਮਾਗਮ ਦੌਰਾਨ ਗੋਲੀਆਂ ਚੱਲੀਆਂ। ਫਾਇਰਿੰਗ ਦੌਰਾਨ ਇੱਕ ਨੌਜਵਾਨ ਦੇ ਸੀਨੇ 'ਚ ਗੋਲੀ ਲੱਗੀ।

Ludhiana News: ਲੁਧਿਆਣਾ ਤੋਂ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ। ਜਿਥੇ ਦੇਰ ਰਾਤ ਲਗਭਗ ਢਾਈ ਵਜੇ ਇੱਕ ਕੱਵਾਲੀ ਸਮਾਗਮ ਦੌਰਾਨ ਗੋਲੀਆਂ ਚੱਲੀਆਂ। ਫਾਇਰਿੰਗ ਦੌਰਾਨ ਇੱਕ ਨੌਜਵਾਨ ਦੇ ਸੀਨੇ 'ਚ ਗੋਲੀ ਲੱਗੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਰਸਤੇ 'ਚ ਹੀ ਐਂਬੂਲੈਂਸ 'ਚ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਹੜਕੰਪ ਮੱਚ ਗਿਆ । ਗੋਲੀਆਂ ਚਲਾਣ ਵਾਲੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਪਰਿਵਾਰਕ ਵਿਵਾਦ ਨਾਲ ਜੁੜਿਆ ਹੋ ਸਕਦਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੋਨੂ ਸਿੰਘ ਵਜੋਂ ਹੋਈ ਹੈ।
ਸੀਸੀਟੀਵੀ ਖੰਗਾਲ ਰਹੀ ਪੁਲਿਸ
ਸੂਚਨਾ ਦਿੰਦਿਆਂ ਹੋਏ ਐੱਸਐਚਓ ਅਵਤਾਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ। ਮ੍ਰਿਤਕ ਗੋਲ ਗੱਪੇ ਵੇਚਣ ਦਾ ਕੰਮ ਕਰਦਾ ਸੀ। ਇਹ ਵੀ ਪਤਾ ਚੱਲਿਆ ਹੈ ਕਿ ਉਸ ਦੀ ਲਵ ਮੈਰਿਜ ਹੋਈ ਸੀ ਜਿਸ ਕਾਰਨ ਪਰਿਵਾਰਕ ਵਿਵਾਦ ਹੋ ਸਕਦਾ ਹੈ।
ਪੁਲਿਸ ਵੱਖ-ਵੱਖ ਧਾਰਣਾ ਵਿੱਚ ਕੰਮ ਕਰ ਰਹੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਇਸ ਸਮੇਂ ਸੋਨੂ ਦੇ ਲਸ਼ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਟੀਮ ਨੇ ਪੋਸਟਮਾਰਟਮ ਲਈ ਮੌਰਚਰੀ ਵਿੱਚ ਰੱਖਵਾਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















