AK-47 ਲੈ ਕੇ ਫਰਾਰ ਕਾਂਸਟੇਬਲ ਨੂੰ ਲੱਭਣ ਬਨੂੜ ਪਹੁੰਚੀ ਜੰਮੂ-ਕਸ਼ਮੀਰ ਪੁਲਿਸ
ਚੰਡੀਗੜ੍ਹ: ਜੰਮੂ-ਕਸ਼ਮੀਰ ਵਿੱਚ ਵੱਲੋਂ ਛੇ ਏਕੇ 47 ਰਫਲਾਂ ਲੈ ਕੇ ਫਰਾਰ ਹੋਏ ਪੁਲਿਸ ਕਾਂਸਟੇਬਲ ਦੀ ਤਫਤੀਸ਼ ਪਟਿਆਲੇ ਤੱਕ ਪਹੁੰਚੀ ਗਈ ਹੈ। ਤਫ਼ਤੀਸ਼ ਕਰ ਰਹੀਆਂ ਸੁਰੱਖਿਆ ਏਜੰਸੀਆਂ ਬਨੂੜ ਤੱਕ ਪਹੁੰਚੀਆਂ ਜਿੱਥੇ ਪ੍ਰਾਈਵੇਟ ਕਾਲਜ ਵਿੱਚ ਪੜ੍ਹਨ ਵਾਲੇ ਇੰਜਨੀਅਰਿੰਗ ਦੇ ਵਿਦਿਆਰਥੀ ਦੇ ਫਲੈਟ 'ਤੇ ਛਾਪੇਮਾਰੀ ਵੀ ਕੀਤੀ ਗਈ।
ਜ਼ਿਕਰੋਯਗ ਹੈ ਕਿ ਬੀਤੇ ਐਤਵਾਰ ਦੀ ਰਾਤ ਘੰਟਿਆਂਬੱਧੀ ਫਲੈਟ ਵਿੱਚ ਛਾਪੇਮਾਰੀ ਕਰਕੇ ਛਾਣਬੀਨ ਕੀਤੀ ਗਈ। ਦਰਅਸਲ ਫਲੈਟ ਵਿੱਚ ਰਹਿਣ ਵਾਲੇ ਸਾਰੇ ਹੀ ਵਿਦਿਆਰਥੀ ਕਸ਼ਮੀਰ ਦੇ ਰਹਿਣ ਵਾਲੇ ਸਨ। ਫਲੈਟ ਦੀ ਛਾਣਬੀਨ ਕਰਨ ਪਿੱਛੋਂ ਸੁਰੱਖਿਆ ਏਜੰਸੀਆਂ ਵੱਲੋਂ ਦੋ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ।
ਇਨ੍ਹਾਂ ਵਿਦਿਆਰਥੀਆਂ ਵਿੱਚ ਜੰਮੂ-ਕਸ਼ਮੀਰ ਤੋਂ ਹਥਿਆਰ ਲੈ ਕੇ ਫਰਾਰ ਪੁਲਿਸ ਮੁਲਾਜ਼ਮ ਆਦਿਲ ਬਸ਼ੀਰ ਦਾ ਭਰਾ ਗਾਜੀ ਵੀ ਸੀ। ਹਾਲਾਂਕਿ ਛਾਣਬੀਨ ਵਿੱਚ ਸੁਰੱਖਿਆ ਏਜੰਸੀਆਂ ਨੂੰ ਫਲੈਟ ਵਿੱਚੋਂ ਕੋਈ ਹਥਿਆਰ ਤਾਂ ਬਰਾਮਦ ਨਹੀਂ ਹੋਇਆ ਪਰ ਸੂਤਰਾਂ ਮੁਤਾਬਕ ਇੱਕ ਦਿਨ ਦੀ ਪੁੱਛਗਿੱਛ ਮਗਰੋਂ ਪੁਲਿਸ ਗਾਜ਼ੀ ਨੂੰ ਨਾਲ ਹੀ ਲੈ ਗਈ ਤੇ ਉਸ ਦੇ ਸਾਥੀ ਇਮਰਾਨ ਨੂੰ ਬਨੂੜ ਹੀ ਛੱਡ ਦਿੱਤਾ।
ਕਸ਼ਮੀਰੀ ਵਿਦਿਆਰਥੀ ਨੇ ਪੰਜਾਬ ਪੁਲਿਸ ਨੂੰ ਇਸ ਬਾਰੇ ਇਤਲਾਹ ਦਿੱਤੀ ਪਰ ਪੰਜਾਬ ਪੁਲਿਸ ਵੱਲੋਂ ਲਿਖਤੀ ਰੂਪ ਵਿੱਚ ਕੋਈ ਵੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ। ਬਨੂੜ ਪੁਲਿਸ ਨੂੰ ਜਦੋਂ ਇਸ ਰੇਡ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੰਮੂ-ਕਸ਼ਮੀਰ ਪੁਲਿਸ ਦੇ ਇਸ ਆਪਰੇਸ਼ਨ ਬਾਰੇ ਕੋਈ ਇਤਲਾਹ ਨਹੀਂ ਸੀ।
29 ਸਤੰਬਰ ਨੂੰ ਦੱਖਣੀ ਕਸ਼ਮੀਰ ਵਿੱਚ ਆਦਿਲ ਸ਼ਹੀਦ ਪੁਲਿਸ ਮੁਲਾਜ਼ਮ ਸੱਤ ਏਕੇ ਸੰਤਾਲੀ ਤੇ ਇੱਕ ਪਿਸਤੌਲ ਸ਼੍ਰੀਨਗਰ ਦੇ ਜਵਾਹਰ ਨਗਰ ਇਲਾਕੇ ਵਿੱਚੋਂ ਇੱਕ ਵਿਧਾਇਕ ਦੇ ਘਰੋਂ ਲੈ ਕੇ ਫਰਾਰ ਹੋ ਗਿਆ ਸੀ। ਜੰਮੂ ਕਸ਼ਮੀਰ ਪੁਲਿਸ ਨੇ ਮੁਲਜ਼ਮ ਤੇ ਦੋ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ।