ਜੰਮੂ-ਕਸ਼ਮੀਰ ਦੇ ਸ਼ੌਂਪੀਆਂ 'ਚ ਐਨਕਾਊਂਟਰ ਦੌਰਾਨ ਅੱਤਵਾਦੀ ਢੇਰ
ਤਲਾਸ਼ੀ ਅਭਿਆਨ ਦੌਰਾਨ ਅੱਤਵਾਦੀ ਹਮਲਾ ਕਰਕੇ ਭੱਜਣ ਦੀ ਫਿਰਾਕ 'ਚ ਸਨ। ਪਰ ਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਐਨਕਾਊਂਟਰ 'ਚ ਇਕ ਅੱਤਵਾਦੀ ਮਾਰਿਆ ਗਿਆ। ਦੋ ਅੱਤਵਾਦੀਆਂ ਦੇ ਅਜੇ ਵੀ ਲੁਕੇ ਹੋਣ ਦੀ ਖਬਰ ਹੈ।
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸ਼ੌਂਪੀਆਂ 'ਚ ਐਨਕਾਊਂਟਰ 'ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਮੁਕਾਇਆ। ਫਿਲਹਾਲ ਗੋਲ਼ੀਬਾਰੀ ਬੰਦ ਹੈ ਤੇ ਅੱਤਵਾਦੀਆਂ ਦੀ ਤਲਾਸ਼ 'ਚ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ। ਦੋ ਤੋਂ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਹੈ। ਇਹ ਐਨਕਾਊਂਟਰ ਕੱਲ੍ਹ ਸ਼ਾਮ ਸ਼ੌਂਪੀਆ ਦੇ ਮੇਲਹੋਰਾ ਇਲਾਕੇ 'ਚ ਸ਼ੁਰੂ ਹੋਇਆ ਸੀ।
ਸ਼ੋਂਪੀਆਂ 'ਚ ਜੇਨਾਪੋਰਾ ਦੇ ਮੇਲਹੁਰਾ 'ਚ ਤਲਾਸ਼ੀ ਅਭਿਆਨ ਦੌਰਾਨ ਅੱਤਵਾਦੀ ਹਮਲਾ ਕਰਕੇ ਭੱਜਣ ਦੀ ਫਿਰਾਕ 'ਚ ਸਨ। ਪਰ ਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਐਨਕਾਊਂਟਰ 'ਚ ਇਕ ਅੱਤਵਾਦੀ ਮਾਰਿਆ ਗਿਆ। ਦੋ ਅੱਤਵਾਦੀਆਂ ਦੇ ਅਜੇ ਵੀ ਲੁਕੇ ਹੋਣ ਦੀ ਖਬਰ ਹੈ।
ਉੱਥੇ ਹੀ ਆਨੰਤਨਾਹ 'ਚ ਪਹਿਲਾਂ ਤੋਂ ਸੰਨ੍ਹ ਲਾਈ ਬੈਠੇ ਅੱਤਾਵਦੀਆਂ ਨੇ ਡਿਊਟੀ ਤੋਂ ਪਰਤ ਰਹੇ ਜੰਮੂ-ਕਸ਼ਮੀਰ ਪੁਲਿਸ ਦੇ ਇੰਸਪੈਕਟਰ ਮੋਹੰਮਦ ਅਸ਼ਰਫ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ ਤੇ ਮੌਕੇ 'ਤੇ ਹੀ ਉਹ ਸ਼ਹੀਦ ਹੋ ਗਏ।
ਵੱਡਾ ਖੁਲਾਸਾ! ਫਰਵਰੀ, 2021 ਤਕ ਦੇਸ਼ ਦੀ ਅੱਧੀ ਆਬਾਦੀ ਹੋ ਸਕਦੀ ਕੋਰੋਨਾ ਦਾ ਸ਼ਿਕਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ