ਜੰਮੂ-ਕਸ਼ਮੀਰ: ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਵੱਲੋਂ ਚਾਰ ਅੱਤਵਾਦੀ ਢੇਰ, ਇਕ ਨੇ ਕੀਤਾ ਸਰੰਡਰ
ਫੌਜ ਨੇ ਕਿਹਾ ਕਿ ਇਕ ਅੱਤਵਾਦੀ ਨੇ ਸਰੰਡਰ ਕਰ ਦਿੱਤਾ ਹੈ। ਚਾਰ ਨੂੰ ਸ਼ੌਂਪੀਆਂ ਜ਼ਿਲ੍ਹੇ ਦੇ ਕਿਲੂਰਾ ਇਲਾਕੇ 'ਚ ਚੱਲ ਰਹੇ ਮੁਕਾਬਲੇ 'ਚ ਮਾਰ ਦਿੱਤਾ ਗਿਆ। ਘਟਨਾ ਸਥਾਨ ਤੋਂ AK47 ਤੇ ਪਿਸਟਲ ਬਰਾਮਦ ਕੀਤੇ ਗਏ ਹਨ।
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸ਼ੌਂਪੀਆਂ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਸ ਦੌਰਾਨ ਇਕ ਅੱਤਵਾਦੀ ਨੇ ਸਰੰਡਰ ਕਰ ਦਿੱਤਾ। ਸੁਰੱਖਿਆ ਬਲਾਂ ਦਾ ਸਰਚ ਆਪ੍ਰੇਸ਼ਨ ਜਾਰੀ ਹੈ।
ਫੌਜ ਨੇ ਕਿਹਾ ਕਿ ਇਕ ਅੱਤਵਾਦੀ ਨੇ ਸਰੰਡਰ ਕਰ ਦਿੱਤਾ ਹੈ। ਚਾਰ ਨੂੰ ਸ਼ੌਂਪੀਆਂ ਜ਼ਿਲ੍ਹੇ ਦੇ ਕਿਲੂਰਾ ਇਲਾਕੇ 'ਚ ਚੱਲ ਰਹੇ ਮੁਕਾਬਲੇ 'ਚ ਮਾਰ ਦਿੱਤਾ ਗਿਆ। ਘਟਨਾ ਸਥਾਨ ਤੋਂ AK47 ਤੇ ਪਿਸਟਲ ਬਰਾਮਦ ਕੀਤੇ ਗਏ ਹਨ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜ਼ਿਲ੍ਹੇ ਦੇ ਕਿਲੂਰਾ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਉੱਥੇ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ।
ਉਨ੍ਹਾਂ ਦੱਸਿਆ ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਤਲਾਸ਼ੀ ਦਲ 'ਤੇ ਗੋਲ਼ੀ ਚਲਾ ਦਿੱਤੀ ਤੇ ਦੋਵਾਂ ਪੱਖਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਇਸ ਦੌਰਾਨ ਹੀ ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀ ਢੇਰ ਕਰ ਦਿੱਤੇ।
ਪੰਜਾਬ ਦੇ ਅੰਗ-ਸੰਗ: ਪਾਓ ਸੱਭਿਆਚਾਰ ਨਾਲ ਸਾਂਝ 'ਏਬੀਪੀ ਸਾਂਝਾ' ਦੀ ਵਿਸ਼ੇਸ਼ ਸੀਰੀਜ਼ ਨਾਲ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ