Video: ਜਾਪਾਨ ਦੇ ਪ੍ਰਧਾਨ ਮੰਤਰੀ ਖਾ ਰਹੇ ਸਨ ਇੱਕ ਤੋਂ ਬਾਅਦ ਇੱਕ ਗੋਲਗੱਪੇ, ਵੀਡੀਓ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ
ਇਨ੍ਹੀਂ ਦਿਨੀਂ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਭਾਰਤ ਦੌਰੇ 'ਤੇ ਹਨ। ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ਦੇ ਬੁੱਧ ਜੈਅੰਤੀ ਪਾਰਕ ਵਿੱਚ ਲੱਸੀ ਪੀਣ ਦੇ ਨਾਲ-ਨਾਲ ਗੋਲਗੱਪੇ ਦਾ ਸਵਾਦ ਲਿਆ।
Fumio Kishida Viral Video: ਗੋਲ ਗੱਪਾ ਨੂੰ ਭਾਰਤ ਵਿੱਚ ਵੱਖ-ਵੱਖ ਥਾਵਾਂ 'ਤੇ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਕਿਤੇ ਇਸ ਨੂੰ ਪਾਣੀ-ਪੁਰੀ, ਫੁਚਕਾ, ਪਾਣੀ-ਬਤਾਸੇ, ਗੁਚਚੁਪ ਅਤੇ ਫੁਲਕੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਫਿਲਹਾਲ ਦੇਸ਼ ਭਰ ਦੇ ਲੋਕਾਂ 'ਚ ਇਸ ਦਾ ਕ੍ਰੇਜ਼ ਵੱਡੀ ਗਿਣਤੀ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਮੌਜੂਦਾ ਸਮੇਂ 'ਚ ਭਾਰਤ ਦੀ ਪਸੰਦੀਦਾ ਡਿਸ਼ ਨੂੰ ਹੁਣ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਵੀ ਪਸੰਦ ਕੀਤਾ ਹੈ, ਜਿਸ ਦਾ ਇੱਕ ਵੀਡੀਓ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸਾਂਝਾ ਕੀਤਾ ਹੈ।
ਦਰਅਸਲ ਇਨ੍ਹੀਂ ਦਿਨੀਂ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਭਾਰਤ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ਦੇ ਬੁੱਧ ਜੈਅੰਤੀ ਪਾਰਕ ਵਿੱਚ ਲੱਸੀ ਪੀਣ ਦੇ ਨਾਲ-ਨਾਲ ਗੋਲਗੱਪੇ ਦਾ ਸਵਾਦ ਲਿਆ। ਉਨ੍ਹਾਂ ਨੂੰ ਗੋਲਗੱਪੇ ਕਾਫੀ ਪਸੰਦ ਆਏ। ਫਿਲਹਾਲ ਜਾਪਾਨੀ ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਭਾਰਤ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਜੋਂ ਦੇਖਿਆ ਜਾ ਰਿਹਾ ਹੈ। ਅਜਿਹਾ ਇਸ ਲਈ ਸਮਝਿਆ ਜਾ ਰਿਹਾ ਹੈ ਕਿਉਂਕਿ ਇਸ ਵਾਰ ਭਾਰਤ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ ਅਤੇ ਜਾਪਾਨ ਨੂੰ ਜੀ-7 ਦੀ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ ਹੈ।
ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਦਿੱਲੀ ਦੇ ਬੁੱਧ ਜੈਅੰਤੀ ਪਾਰਕ ਵਿੱਚ ਸੈਰ ਕਰਦਿਆਂ ਬਾਲ ਬੋਧੀ ਦਰੱਖਤ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੀਐਮ ਮੋਦੀ ਨਾਲ ਕੁਝ ਭਾਰਤੀ ਪਕਵਾਨਾਂ ਦਾ ਸਵਾਦ ਲਿਆ, ਜਿਸ ਵਿੱਚ ਲੱਸੀ, ਅੰਬ ਦਾ ਪਰਨਾ ਤੋਂ ਲੈ ਕੇ ਗੋਲਗੱਪੇ ਸ਼ਾਮਲ ਸਨ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਫੂਮੀਓ ਕਿਸ਼ਿਦਾ ਗੋਲਗੱਪਾ ਖਾਂਦੇ ਨਜ਼ਰ ਆ ਰਹੇ ਹਨ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਦਿੱਤਾ 'ਯੇ ਦਿਲ ਮਾਂਗੇ ਵਨ ਮੋਰ..'
ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਖ਼ਬਰ ਲਿਖੇ ਜਾਣ ਤੱਕ 3 ਲੱਖ 20 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ 19 ਹਜ਼ਾਰ ਤੋਂ ਵੱਧ ਯੂਜ਼ਰਸ ਇਸ ਨੂੰ ਪਸੰਦ ਕਰ ਚੁੱਕੇ ਹਨ। ਵੀਡੀਓ ਨੂੰ ਦੇਖ ਕੇ ਯੂਜ਼ਰਸ ਲਗਾਤਾਰ ਮਜ਼ਾਕੀਆ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਅਬ ਬੋਲੇਂਗੇ ਭਈਆ ਏਕ ਸੁੱਕੀ ਪਾਪੜੀ ਦੇਣਾ'।