ਜਦੋਂ ਨਹਿਰੂ ਦੀ ਪਸੰਦ ਦੀ ਸਿਗਰੇਟ ਲੈਣ ਲਈ ਭੁਪਾਲ ਤੋਂ ਇੰਦੌਰ ਭੇਜਿਆ ਜਹਾਜ਼
ਰਾਜ ਭਵਨ ਦੀ ਸਾਈਟ 'ਤੇ ਇਹ ਐਨਿਕਡੋਟ ਸਾਬਕਾ ਰਾਜਪਾਲ ਐਚ ਵਿਨਾਇਕ ਪਟਸਕਰ ਦੇ ਕਾਰਜਕਾਲ ਦੌਰਾਨ ਦਾ ਹੈ।
ਨਵੀਂ ਦਿੱਲੀ: ਬੀਜੇਪੀ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਭੁਪਾਲ ਨਾਲ ਜੁੜਿਆ ਇੱਕ ਮੁੱਦਾ ਚੁੱਕ ਕੇ ਕਾਂਗਰਸ ਨੂੰ ਕਟਹਿਰੇ 'ਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੱਧ ਪ੍ਰਦੇਸ਼ ਦੇ ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਟਵੀਟ ਕੀਤਾ ਹੈ ਜਿਸ 'ਚ ਐਮਪੀ ਦੇ ਰਾਜ ਭਵਨ ਨਾਲ ਜੁੜੇ ਕਿੱਸੇ ਦਾ ਜ਼ਿਕਰ ਹੈ। ਐਨਿਕਡੋਟ ਮੁਤਾਬਕ, ਨਹਿਰੂ ਦੇ ਭੁਪਾਲ 'ਚ ਰਾਜ ਭਵਨ ਆਉਣ 'ਤੇ ਹਵਾਈ ਜਹਾਜ਼ ਰਾਹੀਂ ਉਨ੍ਹਾਂ ਦੀ ਪਸੰਦ ਦੀ ਸਿਗਰੇਟ ਇੰਦੌਰ ਤੋਂ ਮੰਗਵਾਈ ਗਈ।
ਜਦੋਂ ਨਹਿਰੂ ਭੁਪਾਲ ਆ ਰਹੇ ਸਨ ਤਾਂ ਰਾਜ ਭਵਨ ਦੇ ਸਟਾਫ ਨੂੰ ਅਹਿਸਾਸ ਹੋਇਆ ਕਿ ਨਹਿਰੂ ਦੀ ਪਸੰਦ ਦੀ 555 ਸਿਗਰੇਟ ਉਪਲਬਧ ਹੀ ਨਹੀਂ। ਜਦਕਿ ਖਾਣੇ ਤੋਂ ਬਾਅਦ ਉਹ ਸਿਰਗੇਟ ਪੀਂਦੇ ਸਨ। ਇਸ ਤੋਂ ਬਾਅਦ ਫੌਰਨ ਜਹਾਜ਼ ਇੰਦੌਰ ਭੇਜਿਆ ਗਿਆ ਤੇ ਉੱਥੋਂ ਸਿਗਰੇਟ ਮੰਗਵਾਈ ਗਈ। ਨਹਿਰੂ ਨੂੰ 555 ਬ੍ਰਾਂਡ ਦੀ ਸਿਗਰੇਟ ਪੀਣ ਦੀ ਆਦਤ ਸੀ।
ਰਾਜ ਭਵਨ ਦੀ ਸਾਈਟ 'ਤੇ ਇਹ ਐਨਿਕਡੋਟ ਸਾਬਕਾ ਰਾਜਪਾਲ ਐਚ ਵਿਨਾਇਕ ਪਟਸਕਰ ਦੇ ਕਾਰਜਕਾਲ ਦੌਰਾਨ ਦਾ ਹੈ। ਐਮਪੀ ਦੇ ਰਾਜਭਵਨ ਦੀ ਵੈਬਸਾਈਟ 'ਤੇ ਉਸ ਸਮੇਂ ਦੇ ਰਾਜਪਾਲ ਵਿਨਾਇਕ ਪਟਸਕਰ ਨੇ ਐਨਿਕਡੋਟ 'ਚ ਇਹ ਦਰਜ ਕੀਤਾ ਹੈ ਕਿ ਇਸ ਦੇਸ਼ ਦੇ ਪਹਿਲੇ ਪੀਐਮ ਜਵਾਹਰ ਲਾਲ ਨਹਿਰੂ ਜਦੋਂ ਭੋਪਾਲ ਆਏ ਤਾਂ ਉਨ੍ਹਾਂ ਨੂੰ 555 ਬ੍ਰਾਂਡ ਦੀ ਸਿਗਰੇਟ ਪੀਣ ਦੀ ਆਦਤ ਸੀ।
ਭੋਪਾਲ ਦੇ ਰਾਜਭਵਨ 'ਚ ਉਹ ਸਿਗਰੇਟ ਨਹੀਂ ਸੀ ਤਾਂ ਨਹਿਰੂ ਲਈ ਸਿਗਰੇਟ ਲੈਣ ਐਮਪੀ ਸਰਕਾਰ ਦਾ ਜਹਾਜ਼ ਇੰਦੌਰ ਗਿਆ। ਫਿਰ ਉੱਥੋਂ ਨਹਿਰੂ ਲਈ ਸਿਗਰੇਟ ਆਈ। ਹਾਲਾਂਕਿ ਬੀਜੇਪੀ ਦੇ ਇਸ ਇਲਜ਼ਾਮ 'ਤੇ ਕਾਂਗਰਸ ਦੇ ਵਿਧਾਇਕ ਕੁਣਾਲ ਸਾਹਮਣੇ ਆਏ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ 'ਛੋਟਾ ਮੂਹ ਬੜੀ ਬਾਤ' ਕਰਨਾ ਹੈ ਨਹਿਰੂ ਜੀ ਕੌਣ ਸਨ ਬੀਜੇਪੀ ਵਾਲੇ ਨਹੀਂ ਸਮਝ ਸਕਦੇ। ਓਧਰ ਇਤਿਹਾਸਕਾਰ ਪ੍ਰੋਫੈਸਰ ਐਸ ਕੇ ਤ੍ਰਿਵੇਦੀ ਦਾ ਕਹਿਣਾ ਹੈ ਕਿ ਨਹਿਰੂ ਬਿੰਦਾਸ ਜੀਵਨ ਜਿਉਂਦੇ ਸਨ ਪਰ ਸਿਗਰੇਟ ਮਹਿਮਾਨ ਨੇ ਨਹੀਂ ਮੇਜ਼ਬਾਨ ਨੇ ਮੰਗਵਾਈ ਸੀ। ਇਸ ਲਈ ਇਸ ਆਧਾਰ 'ਤੇ ਨਹਿਰੂ ਨੂੰ ਘੇਰਨਾ ਸਹੀ ਨਹੀਂ। ਇਹ ਤਾਂ ਦੱਬੇ ਮੁਰਦੇ ਪੱਟਣ ਦੀ ਗੱਲ ਹੈ।