ਪਿਸਤੌਲ ਦੀ ਨੋਕ ‘ਤੇ ਲਾਅ ਵਿਦਿਆਰਥਣ ਅਗਵਾ ਕਰਕੇ 12 ਜਣਿਆਂ ਨੇ ਕੀਤਾ ਗੈਂਗਰੇਪ
ਝਾਰਖੰਡ ਪੁਲਿਸ ਨੇ ਵੀਰਵਾਰ ਨੂੰ ਰਾਂਚੀ ਦੇ ਕਾਂਕੇ ਵਿੱਚ ਇੱਕ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦੇ ਇੱਕ ਮਾਮਲੇ ਵਿੱਚ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਸੁਨੀਲ ਮੁੰਡਾ, ਕੁਲਦੀਪ ਓਰਾਓਂ, ਸੁਨੀਲ ਓਰਾਓਂ, ਸੰਦੀਪ ਤਿਰਕੀ, ਅਜੈ ਮੁੰਡਾ, ਰਾਜਨ ਓਰਾਓਂ, ਨਵੀਨ ਓਰਾਓਂ, ਅਮਨ ਓਰਾਓਂ, ਬਸੰਤ ਕੱਛਪ, ਰਵੀ ਓਰਾਓਂ, ਰੋਹਿਤ ਓਰਾਓਂ ਤੇ ਰਿਸ਼ੀ ਓਰਾਉਂ ਸ਼ਾਮਲ ਹਨ।
ਨਵੀਂ ਦਿੱਲੀ: ਝਾਰਖੰਡ ਪੁਲਿਸ ਨੇ ਵੀਰਵਾਰ ਨੂੰ ਰਾਂਚੀ ਦੇ ਕਾਂਕੇ ਵਿੱਚ ਇੱਕ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦੇ ਇੱਕ ਮਾਮਲੇ ਵਿੱਚ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਸੁਨੀਲ ਮੁੰਡਾ, ਕੁਲਦੀਪ ਓਰਾਓਂ, ਸੁਨੀਲ ਓਰਾਓਂ, ਸੰਦੀਪ ਤਿਰਕੀ, ਅਜੈ ਮੁੰਡਾ, ਰਾਜਨ ਓਰਾਓਂ, ਨਵੀਨ ਓਰਾਓਂ, ਅਮਨ ਓਰਾਓਂ, ਬਸੰਤ ਕੱਛਪ, ਰਵੀ ਓਰਾਓਂ, ਰੋਹਿਤ ਓਰਾਓਂ ਤੇ ਰਿਸ਼ੀ ਓਰਾਉਂ ਸ਼ਾਮਲ ਹਨ।
ਮੁਲਜ਼ਮਾਂ ਦੇ ਕਬਜ਼ੇ ਵਿਚੋਂ ਕਾਰ, ਸਾਈਕਲ, ਦੋ ਮੈਗਜ਼ੀਨ, ਤਿੰਨ ਜ਼ਿੰਦਾ ਗੋਲੀਆਂ, ਇੱਕ ਦੇਸੀ ਪਿਸਤੌਲ, ਅੱਠ ਮੋਬਾਈਲ ਫੋਨ ਤੇ ਪੀੜਤਾ ਦਾ ਨੁਕਸਾਨਿਆ ਹੋਇਆ ਫੋਨ ਬਰਾਮਦ ਹੋਇਆ ਹੈ। ਐਸਪੀ ਨੇ ਦੱਸਿਆ ਕਿ 26 ਨਵੰਬਰ ਨੂੰ 25 ਸਾਲਾ ਲਾਅ ਵਿਦਿਆਰਥਣ ਆਪਣੇ ਦੋਸਤ ਨਾਲ ਸੜਕ ਦੇ ਕਿਨਾਰੇ ਖੜ੍ਹੀ ਸੀ ਕਿ ਕੁਝ ਅਣਪਛਾਤੇ ਨੌਜਵਾਨ ਉਥੇ ਆ ਗਏ। ਕੁੜੀ ਨੂੰ ਨੌਜਵਾਨਾਂ ਨੇ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਤੇ ਫਿਰ ਇੱਕ ਇੱਟ-ਭੱਠੇ 'ਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।
ਕੁੜੀ ਦੀ ਸ਼ਿਕਾਇਤ 'ਤੇ ਕਾਂਕੇ ਥਾਣੇ 'ਚ ਸਮੂਹਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸੀਨੀਅਰ ਐਸਪੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।