ਪੜਚੋਲ ਕਰੋ
Advertisement
ਰੇਲਵੇ 'ਚ ਨਿਕਲੀਆਂ ਇੰਸਪੈਕਟਰ ਦੀਆਂ ਨੌਕਰੀਆਂ, ਇੰਝ ਕਰੋ ਅਪਲਾਈ
ਨਵੀਂ ਦਿੱਲੀ: ਰੇਲਵੇ ਪ੍ਰੋਟੈਕਸ਼ਨ ਫੋਰਸ ਵਿੱਚ 1120 ਸਬ ਇੰਸਪੈਕਟਰ ਦੀਆਂ ਅਸਾਮੀਆਂ ਨਿੱਕਲੀਆਂ ਹਨ। ਇਨ੍ਹਾਂ ਅਸਾਮੀਆਂ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਨੌਕਰੀ ਲਈ ਇਛੁੱਕ ਤੇ ਯੋਗ ਉਮੀਦਵਾਰ ਬਿਨੈ ਕਰਨ ਲਈ constable.rpfonline.org 'ਤੇ 30 ਜੂਨ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ।
ਇਸ ਸਾਲ ਰੇਲਵੇ ਬੋਰਡ ਨੇ ਇੱਕ ਲੱਖ ਤੋਂ ਜ਼ਿਆਦਾ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਰੇਲਵੇ ਨੇ ਕਿਹਾ ਹੈ ਕਿ ਸਾਲ ਦੇ ਅੰਤ ਤਕ ਸਾਰੀਆਂ ਭਰਤੀ ਪ੍ਰਕਿਰਿਆਵਾਂ ਪੂਰੀਆਂ ਕਰ ਲਈਆਂ ਜਾਣਗੀਆਂ। ਸਬ ਇੰਸਪੈਕਟਰ ਦੀ ਭਰਤੀ ਦੇ ਵੇਰਵੇ ਕੁਝ ਇਸ ਤਰ੍ਹਾਂ ਹਨ:
- ਕੁੱਲ ਅਸਾਮੀਆਂ: 1120
- ਪੁਰਸ਼ ਉਮੀਦਵਾਰ: 819
- ਮਹਿਲਾ ਉਮੀਦਵਾਰ: 301
- ਵਿਦਿਅਕ ਯੋਗਤਾ: ਉਮੀਦਵਾਰ ਨੇ ਭਾਰਤ ਦੀ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ ਗ੍ਰੈਜੂਏਸ਼ਨ ਪਾਸ ਕੀਤੀ ਹੋਵੇ।
- ਉਮਰ ਹੱਦ: ਉਮੀਦਵਾਰਾਂ ਦੀ ਘੱਟੋ-ਘੱਟ ਉਮਰ 20 ਸਾਲ ਤੇ ਵੱਧ ਤੋਂ ਵੱਧ 25 ਸਾਲ ਪ੍ਰਵਾਨ ਕੀਤੀ ਜਾਵੇਗੀ। ਰਾਖਵਾਂਕਰਨ ਕੇਂਦਰ ਸਰਕਾਰ ਦੇ ਨਿਯਮਾਂ ਮੁਤਾਬਕ ਲਾਗੂ ਹੋਵੇਗਾ ਤੇ ਛੋਟ ਵੀ ਉਸੇ ਮੁਤਾਬਕ ਹੋਵੇਗੀ।
- ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਕੰਪਿਊਟਰ ਆਧਾਰਤ ਲਿਖਤੀ ਇਮਤਿਹਾਨ ਪਾਸ ਕਰਨਾ ਹੋਵੇਗਾ।
- ਇਸ ਤੋਂ ਬਾਅਦ ਉਮੀਦਵਾਰਾਂ ਨੂੰ ਸਰੀਰਕ ਸਮਰੱਥਾ ਟੈਸਟ ਦੇਣਾ ਪਵੇਗਾ।
- ਪਹਿਲੇ ਦੋ ਪੜਾਅ ਪਾਸ ਕਰਨ ਤੋਂ ਬਾਅਦ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਹੋਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਕਾਰੋਬਾਰ
ਦੇਸ਼
Advertisement