Ramesh Bidhuri Video: ਦਾਨਿਸ਼ ਅਲੀ 'ਤੇ ਬੀਜੇਪੀ ਸੰਸਦ ਮੈਂਬਰ ਦਾ ਸ਼ਰਮਨਾਕ ਬਿਆਨ, ਜੇਪੀ ਨੱਡਾ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ
Ramesh Bidhuri Video: ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸ਼ੁੱਕਰਵਾਰ (22 ਸਤੰਬਰ) ਨੂੰ ਸੰਸਦ ਮੈਂਬਰ ਰਮੇਸ਼ ਬਿਧੂੜੀ ਨੂੰ ਗੈਰ ਸੰਸਦੀ ਭਾਸ਼ਾ ਦੀ ਵਰਤੋਂ ਕਰਨ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
Ramesh Bidhuri Video: ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸ਼ੁੱਕਰਵਾਰ (22 ਸਤੰਬਰ) ਨੂੰ ਸੰਸਦ ਮੈਂਬਰ ਰਮੇਸ਼ ਬਿਧੂੜੀ ਨੂੰ ਗੈਰ ਸੰਸਦੀ ਭਾਸ਼ਾ ਦੀ ਵਰਤੋਂ ਕਰਨ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਬਿਧੂੜੀ ਨੂੰ 15 ਦਿਨਾਂ ਦੇ ਅੰਦਰ ਨੋਟਿਸ ਦਾ ਜਵਾਬ ਦੇਣਾ ਹੋਵੇਗਾ। ਨੋਟਿਸ 'ਚ ਬਿਧੂੜੀ ਤੋਂ ਪੁੱਛਿਆ ਗਿਆ ਹੈ ਕਿ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਕਰਨ 'ਤੇ ਉਨ੍ਹਾਂ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਵੇ।
ਇਸ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਦ ਮੈਂਬਰ ਦਾਨਿਸ਼ ਅਲੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸੰਸਦ ਵਿੱਚ ਉਨ੍ਹਾਂ ਖਿਲਾਫ ਕੀਤੀ ਗਈ ਟਿੱਪਣੀ ਲਈ ਬਿਧੂੜੀ ਖਿਲਾਫ ਇੱਕ ਪੱਤਰ ਲਿਖਿਆ ਹੈ।
ਦਾਨਿਸ਼ ਅਲੀ ਨੇ ਚਿੱਠੀ 'ਚ ਕੀ ਲਿਖਿਆ?
ਬਸਪਾ ਨੇਤਾ ਦਾਨਿਸ਼ ਅਲੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਬਿਧੂੜੀ ਖਿਲਾਫ ਨਿਯਮਾਂ 222, 226 ਤੇ 227 ਤਹਿਤ ਨੋਟਿਸ ਦੇਣਾ ਚਾਹੁੰਦੇ ਹਨ।
ਦਾਨਿਸ਼ ਅਲੀ ਨੇ ਕੀ ਕਿਹਾ?
ਦਾਨਿਸ਼ ਅਲੀ ਨੇ ਮਾਮਲੇ 'ਚ ਕਈ ਸਵਾਲ ਪੁੱਛੇ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ 'ਤੇ ਕਿਹਾ, "ਕੀ ਆਰਐਸਐਸ ਦੀਆਂ ਸ਼ਾਖਾਵਾਂ ਤੇ ਨਰਿੰਦਰ ਮੋਦੀ ਜੀ ਦੀ ਪ੍ਰਯੋਗਸ਼ਾਲਾ ਵਿੱਚ ਇਹੀ ਸਿਖਾਇਆ ਜਾਂਦਾ ਹੈ? ਜਦੋਂ ਤੁਹਾਡਾ ਕਾਡਰ ਇੱਕ ਚੁਣੇ ਹੋਏ ਸੰਸਦ ਮੈਂਬਰ ਨੂੰ ਪੂਰੀ ਪਾਰਲੀਮੈਂਟ ਵਿੱਚ…ਵਰਗੇ ਸ਼ਬਦਾਂ ਨਾਲ ਬੇਇੱਜ਼ਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਦਾ, ਤਾਂ ਉਹ ਆਮ ਮੁਸਲਮਾਨਾਂ ਨਾਲ ਕੀ ਕਰੇਗਾ? ਇਹ ਸੋਚ ਕੇ ਰੂਹ ਕੰਬ ਜਾਂਦੀ ਹੈ।
ਗੱਲ ਕੀ ਹੈ?
ਬਿਧੂੜੀ ਨੇ ਵੀਰਵਾਰ (21 ਸਤੰਬਰ) ਨੂੰ ਸੰਸਦ 'ਚ 'ਚੰਦਰਯਾਨ-3 ਦੀ ਸਫਲਤਾ ਤੇ ਪੁਲਾੜ ਖੇਤਰ 'ਚ ਭਾਰਤ ਦੀਆਂ ਪ੍ਰਾਪਤੀਆਂ' 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਦਾਨਿਸ਼ ਅਲੀ ਖਿਲਾਫ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ।
ਇਹ ਵੀ ਪੜ੍ਹੋ: India-China: ਹੁਣ ਭਾਰਤ ਦੀ ਚੀਨ ਨਾਲ ਖੜਕੀ! ਭਾਰਤੀ ਖਿਡਾਰੀਆਂ ਲਈ ਨੋ ਐਂਟਰੀ, ਅਨੁਰਾਗ ਠਾਕੁਰ ਵੱਲੋਂ ਦੌਰਾ ਰੱਦ
MP Danish Ali writes to Lok Sabha Speaker Om Birla regarding the speech given in Lok Sabha by BJP MP Ramesh Bidhuri; says, "I request you to refer this matter to the committee of privileges under rule 227 of the rules of procedure and conduct of business in Lok Sabha for… pic.twitter.com/w2AwZvKK1e
— ANI (@ANI) September 22, 2023