ਪੜਚੋਲ ਕਰੋ

ਕਿਸਾਨ ਸੰਘਰਸ਼ ਬਾਰੇ ਇਹ ਕੀ ਬੋਲ ਗਏ ਬੀਜੇਪੀ ਪ੍ਰਧਾਨ, ‘ਵਿਚੋਲਿਆਂ ਦਾ ਅੰਦੋਲਨ’ ਦਿੱਤਾ ਕਰਾਰ

ਨੱਢਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਇਹ ਕਿਸਾਨਾਂ ਦਾ ਅੰਦੋਲਨ ਨਹੀਂ, ਸਗੋਂ ਵਿਚੋਲਿਆਂ ਦਾ ਅੰਦੋਲਨ ਹੈ। ਇਸ ਮਗਰੋਂ ਬੀਜੇਪੀ ਵਿਰੋਧੀ ਦੇ ਨਿਸ਼ਾਨੇ 'ਤੇ ਆ ਗਈ ਹੈ।

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੇ ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਨੂੰ ‘ਵਿਚੋਲਿਆਂ ਦਾ ਅੰਦੋਲਨ’ ਦੱਸਿਆ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਇਹ ਕਿਸਾਨਾਂ ਦਾ ਅੰਦੋਲਨ ਨਹੀਂ, ਸਗੋਂ ਵਿਚੋਲਿਆਂ ਦਾ ਅੰਦੋਲਨ ਹੈ। ਇਸ ਮਗਰੋਂ ਬੀਜੇਪੀ ਵਿਰੋਧੀ ਦੇ ਨਿਸ਼ਾਨੇ 'ਤੇ ਆ ਗਈ ਹੈ। ਕਾਂਗਰਸ ਨੇ ਕਿਹਾ ਹੈ ਕਿ ਬੀਜੇਪੀ ਪ੍ਰਧਾਨ ਨੇ ਕਿਸਾਨਾਂ ਦਾ ਨਿਰਾਦਰ ਕੀਤਾ ਹੈ। ਕਿਸਾਨਾਂ ਨੇ ਵੀ ਬੀਜੇਪੀ ਦੇ ਸੋਚ ਨੂੰ ਘਟੀਆ ਕਰਾਰ ਦਿੱਤਾ ਹੈ।

ਦੱਸ ਦਈਏ ਕਿ ਨੱਡਾ ਨੇ ਵੀਰਵਾਰ ਨੂੰ ਨਵੀਂ ਦਿੱਲੀ ’ਚ ਪਾਰਟੀ ਮੁੱਖ ਦਫ਼ਤਰ ’ਚ ਦਿੱਲੀ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨ ਆਪਣਾ ਆੜ੍ਹਤੀ ਤੱਕ ਨਹੀਂ ਬਦਲ ਸਕਦਾ। ਅਜਿਹੀ ਗ਼ੁਲਾਮੀ ਵਾਲੀ ਹਾਲਤ ਕਰ ਰੱਖੀ ਸੀ। ਪ੍ਰਧਾਨ ਮੰਤਰੀ ਨੇ ਅਜਿਹੀਆਂ ਸਾਰੀਆਂ ਪਾਬੰਦੀਆਂ ਤੋਂ ਕਿਸਾਨਾਂ ਨੂੰ ਆਜ਼ਾਦ ਕੀਤਾ ਹੈ। ਨੱਡਾ ਨੇ ਕਿਹਾ ਕਿ ਭਾਰਤ ਦੀ ਆਤਮਾ ਕਿਸਾਨਾਂ ਵਿੱਚ ਵੱਸਦੀ ਹੈ ਤੇ ਕਿਸਾਨ ਹੀ ਭਾਰਤ ਨੂੰ ਖੜ੍ਹਾ ਕਰਦਾ ਹੈ ਪਰ ਇਹ ਵੀ ਸੱਚਾਈ ਹੈ ਕਿ ਬਹੁਤ ਸਾਰੀਆਂ ਨੀਤੀਆਂ ਜੋ ਕਿਸਾਨ ਦੇ ਹੱਕ ਬਹੁਤ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸਨ, ਉਸ ਵਿੱਚ ਉਦਾਸੀਨਤਾ ਰਹੀ।

ਕਿਸਾਨਾਂ ਦੀ ਕਰਜ਼ਾ ਮੁਆਫ਼ੀ ਬਾਰੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, 69,000 ਕਿਸਾਨਾਂ ਨੂੰ ਮਿਲਿਆ ਲਾਭ

ਉਨ੍ਹਾਂ ਕਿਹਾ ਕਿ ਯੂਪੀਏ ਦੀ ਹਕੂਮਤ ਦੌਰਾਨ ਸਵਾਮੀਨਾਥਨ ਰਿਪੋਰਟ ਧੂੜ ਫੱਕ ਰਹੀ ਸੀ ਤੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ, ਤਾਂ ਉਨ੍ਹਾਂ ਇਹ ਰਿਪੋਰਟ ਲਾਗੂ ਕਰਨ ਦੀ ਜ਼ਿੰਮੇਵਾਰੀ ਲਈ ਤੇ ਪਹਿਲੀ ਵਾਰ ਕਿਸਾਨਾਂ ਨੂੰ ਖੇਤੀ ਲਾਗਤਾਂ ਦੀ ਡੇਢ ਗੁਣਾ MSP ਦੇਣ ਦਾ ਕੰਮ ਕੀਤਾ। ਭਾਜਪਾ ਪ੍ਰਧਾਨ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੂੰ ਗੁੰਮਰਾਹ ਨਾ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਇਸ ਗੱਲ ਦਾ ਖ਼ਿਆਲ ਰੱਖਣ ਕਿ ਜਿਹੜੇ ਲੋਕ ਉਨ੍ਹਾਂ ਨੂੰ ਭਰਮਾ ਰਹੇ ਹਨ, ਉਹ ਸਿਆਸਤ ਖੇਡ ਰਹੇ ਹਨ ਤੇ ਕਿਸਾਨਾਂ ਦੇ ਹਮਦਰਦ ਨਹੀਂ ਹਨ।

ਸਿੱਧੂ ‘ਕਾਂਗਰਸ ਦਾ ਰਾਫ਼ੇਲ’ ਕਰਾਰ, ਹਾਈਕਮਾਨ ਵੱਲੋਂ ਅਗਲੀਆਂ ਚੋਣਾਂ 'ਚ ਅਜ਼ਮਾਉਣ ਦੀ ਤਿਆਰੀ

ਉਨ੍ਹਾਂ ਕਿਹਾ, ‘ਜੇ ਉਹ ਕਿਸਾਨਾਂ ਦੇ ਹਮਦਰਦ ਹੁੰਦੇ, ਤਾਂ ਉਹ ਇਹ ਆਖਦੇ ਕਿ ਸਾਡੇ ਮੈਨੀਫ਼ੈਸਟੋ ਵਿੱਚ ਜੋ ਕੁਝ ਲਿਖਿਆ ਸੀ, ਮੋਦੀ ਜੀ ਉਹ ਤੁਸੀਂ ਕਰ ਵਿਖਾਇਆ, ਤੁਹਾਡਾ ਬਹੁਤ–ਵੱਧ ਧੰਨਵਾਦ।’ ਕੰਟਰੈਕਟ ਫ਼ਾਰਮਿੰਗ ਬਾਰੇ ਕਿਸਾਨਾਂ ’ਚ ਫੈਲਿਆ ਭਰਮ ਦੂਰ ਕਰਦਿਆਂ ਜੇਪੀ ਨੱਡਾ ਨੇ ਕਿਹਾ ਕਿ ਕੋਈ ਵੀ ਕੰਟਰੈਕਟ ਜ਼ਮੀਨ ਦਾ ਨਹੀਂ ਹੋਵੇਗਾ, ਸਿਰਫ਼ ਜ਼ਮੀਨ ਉੱਤੇ ਪੈਦਾ ਹੋਣ ਵਾਲੀਆਂ ਚੀਜ਼ਾਂ ਦਾ ਹੋਵੇਗਾ। ਜੇ ਕੋਈ ਗ਼ਲਤੀ ਨਾਲ, ਬਦਮਾਸ਼ੀ ਨਾਲ ਜਾਂ ਚਾਲਾਕੀ ਨਾਲ ਜ਼ਮੀਨ ਦਾ ਕੰਟਰੈਕਟ ਵੀ ਕਰ ਲੈਂਦਾ ਹੈ, ਤਾਂ ਉਹ ਆਪਣੇ-ਆਪ ਰੱਦ ਹੋ ਜਾਵੇਗਾ।

ਨੌਕਰ ਦੀ ਪਤਨੀ ਦੇ ਪਿਆਰ 'ਚ ਅੰਨ੍ਹੇ ਹੋ ਕੇ ਮਾਰਿਆ ਆਪਣਾ ਸਾਰਾ ਟੱਬਰ, ਮੁਕਤਸਰ ਦੇ ਸ਼ਖ਼ਸ ਨੂੰ ਫਾਂਸੀ ਦੀ ਸਜ਼ਾ

ਨੱਡਾ ਨੇ ਦੱਸਿਆ ਕਿ ਕੰਟਰੈਕਟ ਹੋਣ ਨਾਲ ਫ਼ਸਲ ਦੀ ਕੀਮਤ ਪਹਿਲਾਂ ਹੀ ਤੈਅ ਹੋ ਜਾਵੇਗੀ ਤੇ ਜੇ ਬਾਜ਼ਾਰੀ ਰੇਟ ਵਧੀਆ ਹੋਏ, ਤਾਂ ਉਸ ਦਾ ਬੋਨਸ ਰੇਟ ਵੀ ਤੈਅ ਹੋ ਜਾਵੇਗਾ। ਨੁਕਸਾਨ ਹੋਣ ਉੱਤੇ ਕੰਟਰੈਕਟ ਕਰਨ ਵਾਲੇ ਵਪਾਰੀ ਦੀ ਜ਼ਿੰਮੇਵਾਰੀ ਹੋਵੇਗੀ ਤੇ ਫ਼ਾਇਦਾ ਹੋਣ ’ਤੇ ਕਿਸਾਨ ਨੂੰ ਬੋਨਸ ਮਿਲੇਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

ਵੱਡੀ ਖ਼ਬਰ! ਮੰਦਿਰ 'ਚ ਸਾਵਨ ਦੇ ਸੋਮਵਾਰ 'ਚ ਮੱਚੀ ਭਗਦੜ, ਕਈ ਸ਼ਰਧਾਲੂ ਜ਼ਖ਼ਮੀ
ਵੱਡੀ ਖ਼ਬਰ! ਮੰਦਿਰ 'ਚ ਸਾਵਨ ਦੇ ਸੋਮਵਾਰ 'ਚ ਮੱਚੀ ਭਗਦੜ, ਕਈ ਸ਼ਰਧਾਲੂ ਜ਼ਖ਼ਮੀ
ਬੰਗਾਲ ਦੀ ਖਾੜੀ 'ਚ ਹਲਚਲ, ਕਈ ਸੂਬਿਆਂ 'ਚ ਆਵੇਗੀ 'ਆਫਤ', ਮੱਚੇਗੀ ਤਬਾਹੀ; IMD ਦਾ ਅਲਰਟ
ਬੰਗਾਲ ਦੀ ਖਾੜੀ 'ਚ ਹਲਚਲ, ਕਈ ਸੂਬਿਆਂ 'ਚ ਆਵੇਗੀ 'ਆਫਤ', ਮੱਚੇਗੀ ਤਬਾਹੀ; IMD ਦਾ ਅਲਰਟ
ਕਿਸ ਦਿਨ ਆਵੇਗੀ ਪੀਐਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ? ਜਾਣ ਲਓ ਸਮਾਂ
ਕਿਸ ਦਿਨ ਆਵੇਗੀ ਪੀਐਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ? ਜਾਣ ਲਓ ਸਮਾਂ
ਤੜਕੇ ਤੜਕੇ ਪੈ ਗਿਆ ਭੜਥੂ, ਸਰਕਾਰੀ ਹਸਪਤਾਲ 'ਚ ਲੱਗੀ ਅੱਗ, ਬੱਚਿਆਂ ਦੇ ਵਾਰਡ 'ਚ ਭਰਤੀ 39 ਨਵਜੰਮਿਆਂ 'ਚੋਂ 3 ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕੇ ਤੜਕੇ ਪੈ ਗਿਆ ਭੜਥੂ, ਸਰਕਾਰੀ ਹਸਪਤਾਲ 'ਚ ਲੱਗੀ ਅੱਗ, ਬੱਚਿਆਂ ਦੇ ਵਾਰਡ 'ਚ ਭਰਤੀ 39 ਨਵਜੰਮਿਆਂ 'ਚੋਂ 3 ਦੀ ਮੌਤ; ਮੱਚਿਆ ਚੀਕ ਚੀਹਾੜਾ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, ਸਿਆਸਤ 'ਚ ਮੱਚਿਆ ਘਮਸਾਣ, ਸੀਨੀਅਰ ਆਗੂ ਅਤੇ ਅਦਾਕਾਰ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਹੁਣ ਇਸ ਪਾਰਟੀ ਦਾ ਬਣਨਗੇ ਹਿੱਸਾ...
ਵੱਡੀ ਖਬਰ, ਸਿਆਸਤ 'ਚ ਮੱਚਿਆ ਘਮਸਾਣ, ਸੀਨੀਅਰ ਆਗੂ ਅਤੇ ਅਦਾਕਾਰ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਹੁਣ ਇਸ ਪਾਰਟੀ ਦਾ ਬਣਨਗੇ ਹਿੱਸਾ...
ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, ਕਈ ਲੋਕਾਂ ਦੇ ਉਜੜੇ ਘਰ, 22 ਦੀ ਮੌਤ; ਮੱਚੀ ਹਾਹਾਕਾਰ
ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, ਕਈ ਲੋਕਾਂ ਦੇ ਉਜੜੇ ਘਰ, 22 ਦੀ ਮੌਤ; ਮੱਚੀ ਹਾਹਾਕਾਰ
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ IAS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਜਾਣੋ ਵਜ੍ਹਾ...
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ IAS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਜਾਣੋ ਵਜ੍ਹਾ...
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
US 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼
US 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼
Vaani Kapoor Birthday : ਹੋਟਲ 'ਚ ਕੰਮ ਕਰਨ ਵਾਲੀ ਵਾਣੀ ਕਿਵੇਂ ਬਣੀ ਅਦਾਕਾਰਾ? ਅਕਸ਼ੈ-ਅਜੇ ਅਤੇ ਰਣਵੀਰ ਵਰਗੇ ਸੁਪਰਸਟਾਰਾਂ ਨਾਲ ਕੀਤਾ ਕੰਮ
Vaani Kapoor Birthday : ਹੋਟਲ 'ਚ ਕੰਮ ਕਰਨ ਵਾਲੀ ਵਾਣੀ ਕਿਵੇਂ ਬਣੀ ਅਦਾਕਾਰਾ? ਅਕਸ਼ੈ-ਅਜੇ ਅਤੇ ਰਣਵੀਰ ਵਰਗੇ ਸੁਪਰਸਟਾਰਾਂ ਨਾਲ ਕੀਤਾ ਕੰਮ
Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Embed widget