ਕਿਸਾਨਾਂ ਦੀ ਕਰਜ਼ਾ ਮੁਆਫ਼ੀ ਬਾਰੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, 69,000 ਕਿਸਾਨਾਂ ਨੂੰ ਮਿਲਿਆ ਲਾਭ
ਪੀਏਡੀਬੀ ਦੇ ਜਿਹੜੇ ਕਰਜ਼ਦਾਰ ਕਿਸਾਨ ਹਨ, ਉਨ੍ਹਾਂ ਨੂੰ 31 ਦਸੰਬਰ ਤੱਕ ਆਪਣੇ ਕਰਜ਼ ਦੀ ਸਾਰੀ ਰਕਮ ਜਮ੍ਹਾ ਕਰਵਾਉਣਾ ਹੋਵੇਗੀ ਜਾਂ ਖਾਤੇ ਬੰਦ ਕਰਨੇ ਹੋਣਗੇ।
ਚੰਡੀਗੜ੍ਹ: ਕਿਸਾਨਾਂ ਦੀ ਕਰਜ਼ਾ ਮੁਆਫ਼ੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਕੀਤਾ ਹੈ। ਪੰਜਾਬ ਰਾਜ ਸਹਿਕਾਰੀ ਖੇਤੀ ਵਿਕਾਸ ਬੈਂਕ (PADB) ਦੇ 69,000 ਕਿਸਾਨਾਂ ਦਾ ਦੰਡਾਤਮਕ ਵਿਆਜ 61.49 ਕਰੋੜ ਰੁਪਏ ਸਰਕਾਰ ਨੇ ਮਾਫ਼ ਕਰ ਦਿੱਤਾ ਹੈ। ਕਰਜ਼ਦਾਰ ਕਿਸਾਨਾਂ ਤੋਂ ਪੀਏਡੀਬੀ ਵੱਲੋਂ ਖ਼ਰੀਫ਼ 2020 ਦੀ ਵਸੂਲੀ ਮੁਹਿੰਮ ਦੌਰਾਨ ਵਿਆਜ ਦੀ ਇਹ ਰਕਮ ਵਸੂਲ ਕੀਤੀ ਜਾਣੀ ਸੀ।
ਹੁਣ ਪੀਏਡੀਬੀ ਦੇ ਜਿਹੜੇ ਕਰਜ਼ਦਾਰ ਕਿਸਾਨ ਹਨ, ਉਨ੍ਹਾਂ ਨੂੰ 31 ਦਸੰਬਰ ਤੱਕ ਆਪਣੇ ਕਰਜ਼ ਦੀ ਸਾਰੀ ਰਕਮ ਜਮ੍ਹਾ ਕਰਵਾਉਣਾ ਹੋਵੇਗੀ ਜਾਂ ਖਾਤੇ ਬੰਦ ਕਰਨੇ ਹੋਣਗੇ। ਸੂਬੇ ਵਿੱਚ ਕੁੱਲ 89 PADBs ਦੇ ਲਗਪਗ 69,000 ਡਿਫ਼ਾਲਟਰ ਕਰਜ਼ਦਾਰ ਹਨ, ਜਿਨ੍ਹਾਂ ਉੱਤੇ ਲਗਪਗ 1,950 ਕਰੋੜ ਰੁਪਏ ਦੀ ਡਿਫ਼ਾਲਟਰ ਰਾਸ਼ੀ ਬੈਂਕ ਦੀ ਬਕਾਇਆ ਹੈ। ਨਾਲ ਹੀ 61.49 ਕਰੋੜ ਰੁਪਏ ਦੇ ਦੰਡਾਤਮਕ ਵਿਆਜ ਦੀ ਵਾਧੂ ਰਾਸ਼ੀ ਹੈ।
ਸਿੱਧੂ ‘ਕਾਂਗਰਸ ਦਾ ਰਾਫ਼ੇਲ’ ਕਰਾਰ, ਹਾਈਕਮਾਨ ਵੱਲੋਂ ਅਗਲੀਆਂ ਚੋਣਾਂ 'ਚ ਅਜ਼ਮਾਉਣ ਦੀ ਤਿਆਰੀ
ਇਨ੍ਹਾਂ ਵਿੱਚੋਂ 70 ਫ਼ੀਸਦੀ ਛੋਟੇ ਤੇ ਹਾਸ਼ੀਏ ’ਤੇ ਪੁੱਜ ਚੁੱਕੇ ਕਿਸਾਨ ਹਨ, ਜਿਨ੍ਹਾਂ ਕੋਲ ਪੰਜ ਏਕੜ ਜਾਂ ਉਸ ਤੋਂ ਘੱਟ ਜ਼ਮੀਨ ਹੈ। ਇਸ ਫ਼ੈਸਲੇ ਨਾਲ ਉਨ੍ਹਾਂ ਨੂੰ ਬਕਾਇਆ ਰਕਮ ਭਰਨ ਵਿੱਚ ਰਾਹਤ ਮਿਲੇਗੀ। ਬੈਂਕ ਦੇ ਬੋਰਡ ਆਫ਼ ਡਾਇਰੈਕਟਰ ਦੀ ਸਿਫ਼ਾਰਸ਼ ਤੋਂ ਬਾਅਦ ਪੰਜਾਬ ਦੀਆਂ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਨੇ ਇਹ ਮਨਜ਼ੂਰੀ ਦਿੱਤੀ ਹੈ।
ਨੌਕਰ ਦੀ ਪਤਨੀ ਦੇ ਪਿਆਰ 'ਚ ਅੰਨ੍ਹੇ ਹੋ ਕੇ ਮਾਰਿਆ ਆਪਣਾ ਸਾਰਾ ਟੱਬਰ, ਮੁਕਤਸਰ ਦੇ ਸ਼ਖ਼ਸ ਨੂੰ ਫਾਂਸੀ ਦੀ ਸਜ਼ਾ
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਰਜ਼ਾ ਮੁਆਫ਼ੀ ਸਕੀਮ ਅਧੀਨ ਹੁਣ ਤੱਕ ਸਾਢੇ ਪੰਜ ਲੱਖ ਤੋਂ ਵੱਧ ਕਿਸਾਨਾਂ ਦਾ 4,500 ਕਰੋੜ ਰੁਪਏ ਦੇ ਲਗਪਗ ਕਰਜ਼ਾ ਮਾਫ਼ ਕੀਤਾ ਜਾ ਚੁੱਕਾ ਹੈ। ਪੰਜਾਬ ਦੇ ਕਿਸਾਨਾਂ ਨਾਲ ਸਰਕਾਰ ਹਮੇਸ਼ਾ ਖੜ੍ਹੀ ਹੈ ਤੇ ਅੱਗੇ ਵੀ ਖੜ੍ਹੀ ਰਹੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ