ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ 2 ਦਿਨ ਪਾਵਰਕਟ, ਲੋਕਾਂ ਨੂੰ ਹੋਣਗੀਆਂ ਮੁਸ਼ਕਲਾਂ, ਸਮੇਂ ਰਹਿੰਦੇ ਹੀ ਕਰ ਲਓ ਤਿਆਰੀ!
ਮੋਗਾ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ ਜਿੱਥੇ ਸ਼ਨੀਵਾਰ ਅਤੇ ਐਤਵਾਰ, 22 ਅਤੇ 23 ਨਵੰਬਰ ਨੂੰ 132 ਕੇ.ਵੀ. ਮੋਗਾ-1 ਤੋਂ ਚੱਲਣ ਵਾਲੇ 11 ਕੇ.ਵੀ. ਐਫ਼.ਸੀ.ਆਈ. ਫੀਡਰ ਦੀ ਲੋੜੀਂਦੀ ਮੁਰੰਮਤ ਅਤੇ ਨਵਾਂ ਫੀਡਰ ਖਿੱਚਣ ਦੇ ਕੰਮ ਲਈ..

ਮੋਗਾ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ ਜਿੱਥੇ ਸ਼ਨੀਵਾਰ ਅਤੇ ਐਤਵਾਰ, 22 ਅਤੇ 23 ਨਵੰਬਰ ਨੂੰ 132 ਕੇ.ਵੀ. ਮੋਗਾ-1 ਤੋਂ ਚੱਲਣ ਵਾਲੇ 11 ਕੇ.ਵੀ. ਐਫ਼.ਸੀ.ਆਈ. ਫੀਡਰ ਦੀ ਲੋੜੀਂਦੀ ਮੁਰੰਮਤ ਅਤੇ ਨਵਾਂ ਫੀਡਰ ਖਿੱਚਣ ਦੇ ਕੰਮ ਲਈ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ 11 ਕੇ.ਵੀ. ਐਫ਼.ਸੀ.ਆਈ. ਫੀਡਰ ਦੇ ਨਾਲ 11 ਕੇ.ਵੀ. ਜੀਰਾ ਰੋਡ ਫੀਡਰ, 11 ਕੇ.ਵੀ. ਦੱਤ ਰੋਡ ਫੀਡਰ ਅਤੇ 11 ਕੇ.ਵੀ. ਐਸ.ਏ.ਐਸ. ਨਗਰ ਫੀਡਰ ਵੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਉੱਤਰੀ ਮੋਗਾ ਦੇ ਐਸ.ਡੀ.ਓ. ਜਗਸੀਰ ਸਿੰਘ ਅਤੇ ਜੇ.ਈ. ਰਜਿੰਦਰ ਸਿੰਘ ਵਿਰਦੀ ਵੱਲੋਂ ਦਿੱਤੀ ਗਈ ਹੈ।
ਇਨ੍ਹਾਂ ਇਲਾਕਿਆਂ 'ਚ ਰਹੇਗਾ ਕੱਟ
ਉਨ੍ਹਾਂ ਨੇ ਦੱਸਿਆ ਕਿ ਬਿਜਲੀ ਬੰਦ ਰਹਿਣ ਕਾਰਨ ਜੀਰਾ ਰੋਡ, ਸੋਢੀ ਨਗਰ, ਜੀ.ਟੀ. ਰੋਡ ਵੀ-ਮਾਰਟ ਸਾਈਡ, ਜੀ.ਟੀ. ਰੋਡ ਬਿਗ ਬੈਨ ਵਾਲੀ ਸਾਈਡ, ਚੱਕੀ ਵਾਲੀ ਗਲੀ, ਅਜੀਤ ਨਗਰ, ਮਨਚੰਦਾ ਕਾਲੋਨੀ, ਭਗਤ ਸਿੰਘ ਕਾਲੋਨੀ, ਪੱਕਾ ਦੋਸਾਂਝ ਰੋਡ, ਬਸਤੀ ਗੋਬਿੰਦਗੜ੍ਹ, ਅਕਾਲਸਰ ਰੋਡ, ਬਾਬਾ ਸੂਰਤ ਸਿੰਘ ਨਗਰ, ਜੁਝਾਰ ਨਗਰ, ਲਾਲ ਸਿੰਘ ਵਾਲੀ ਗਲੀ, ਤਾਂਗੇ ਵਾਲੀ ਗਲੀ, ਦੱਤ ਰੋਡ ਸਿਵਲ ਲਾਈਨ, ਜੇਲ੍ਹ, ਡੀ.ਸੀ. ਕੰਪਲੈਕਸ, ਜੇਲ੍ਹ ਵਾਲੀ ਗਲੀ, ਮੈਜੈਸਟਿਕ ਰੋਡ, ਜੰਡੂ ਵਾਲੀ ਗਲੀ, ਕਬਾੜ ਮਾਰਕੀਟ, ਐਫ਼.ਸੀ.ਆਈ. ਰੋਡ, ਕਿਚਲੂ ਸਕੂਲ, ਇੰਪਰੂਵਮੈਂਟ ਟਰੱਸਟ ਮਾਰਕੀਟ, ਕੋਰਟ ਕੰਪਲੈਕਸ ਅਤੇ ਸੈਸ਼ਨ ਕੋਰਟ ਵਰਗੇ ਇਲਾਕੇ ਪ੍ਰਭਾਵਿਤ ਰਹਿਣਗੇ।
ਲੋਕ ਪਹਿਲਾਂ ਹੀ ਕਰ ਲੈਣ ਇਹ ਕੰਮ
ਬਿਜਲੀ ਜਾਣ ਤੋਂ ਪਹਿਲਾਂ ਕੁਝ ਛੋਟੀਆਂ ਪਰ ਜ਼ਰੂਰੀ ਤਿਆਰੀਆਂ ਕਰਕੇ ਤੁਸੀਂ ਕਾਫ਼ੀ ਪਰੇਸ਼ਾਨੀ ਤੋਂ ਬਚ ਸਕਦੇ ਹੋ। ਜਿਵੇਂ ਕਿ-ਜੇ ਪਾਣੀ ਦੀ ਮੋਟਰ ਬਿਜਲੀ ਨਾਲ ਚਲਦੀ ਹੈ, ਤਾਂ ਪਹਿਲਾਂ ਹੀ ਟੈਂਕ ਭਰ ਲਵੋ। ਮੋਬਾਈਲ ਤੇ ਪਾਵਰ ਬੈਂਕ ਚਾਰਜ ਕਰ ਲਵੋ, ਇਮਰਜੈਂਸੀ ਲਾਈਟ ਜਾਂ ਟਾਰਚ ਤਿਆਰ ਰੱਖੋ, ਖਾਣਾ ਗਰਮ ਕਰਨਾ ਹੋਵੇ ਤਾਂ ਪਹਿਲਾਂ ਹੀ ਕਰ ਲਵੋ ਅਤੇ ਫਰਿੱਜ ਜਾਂ ਡੀਪ ਫ੍ਰੀਜ਼ਰ ਬਾਰ-ਬਾਰ ਨਾ ਖੋਲ੍ਹੋ। ਇਸ ਤਰ੍ਹਾਂ ਦੀਆਂ ਛੋਟੀਆਂ ਸਾਵਧਾਨੀਆਂ ਨਾਲ ਬਿਜਲੀ ਕੱਟ ਦੌਰਾਨ ਜ਼ਿੰਦਗੀ ਆਸਾਨ ਰਹੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















