ਪੜਚੋਲ ਕਰੋ
Advertisement
ਜਸਟਿਸ ਰੰਜਨ ਗੋਗਈ ਬਣੇ ਭਾਰਤ ਦੇ 46ਵੇਂ ਚੀਫ਼ ਜਸਟਿਸ
ਨਵੀਂ ਦਿੱਲੀ: ਜਸਟਿਸ ਰੰਜਨ ਗੋਗਈ ਨੇ ਬੁੱਧਵਾਰ ਨੂੰ ਭਾਰਤ ਦੇ 46ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ। ਜਸਟਿਸ ਰੰਜਨ ਗੋਗੋਈ ਨੇ ਸਾਬਕਾ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਥਾਂ ਲਈ ਹੈ। ਗੋਗਈ ਦਾ ਕਾਰਜਕਾਲ 13 ਮਹੀਨਿਆਂ ਦਾ ਹੋਵੇਗਾ। ਉੱਤਰ-ਪੂਰਬ ਭਾਰਤ ਨਾਲ ਸਬੰਧ ਰੱਖਣ ਵਾਲੇ ਉਹ ਪਹਿਲੇ ਵਿਅਕਤੀ ਹਨ ਜੋ ਇਸ ਅਹੁਦੇ ਤਕ ਪਹੁੰਚੇ ਹਨ। ਜਸਟਿਸ ਗੋਗਈ ਬੀਤੀ ਜਨਵਰੀ ਦੌਰਾਨ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਸੁਪਰੀਮ ਕੋਰਟ ਵਿੱਚ ਜਾਰੀ ਕਥਿਤ ਬੇਨਿਯਮੀਆਂ ਬਾਰੇ ਪ੍ਰੈਸ ਕਾਨਫ਼ਰੰਸ ਕਰਨ ਕਾਰਨ ਵੀ ਸੁਰਖੀਆਂ ਵਿੱਚ ਰਹੇ ਸਨ।
ਜਸਟਿਸ ਰੰਜਨ ਗੋਗੋਈ ਦਾ ਜਨਮ 18 ਨਵੰਬਰ, 1954 ਨੂੰ ਹੋਇਆ ਸੀ। ਉਨ੍ਹਾਂ ਡਿਬਰੂਗੜ੍ਹ ਦੇ ਡਾਨ ਬੌਸਕੋ ਸਕੂਲ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਤੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨਜ਼ ਕਾਲਜ ਤੋਂ ਇਤਿਹਾਸ ਦੀ ਪੜ੍ਹਾਈ ਕੀਤੀ। ਅਸਮ ਦੇ ਸਾਬਕਾ ਮੁੱਖ ਮੰਤਰੀ ਕੇਸ਼ਵ ਚੰਦਰ ਗੋਗੋਈ ਦੇ ਪੁੱਤਰ ਜਸਟਿਸ ਰੰਜਨ ਗੋਗੋਈ ਨੇ 1978 ਵਿੱਚ ਵਕਾਲਤ ਲਈ ਰਜਿਸਟ੍ਰੇਸ਼ਨ ਕਰਵਾਈ। 28 ਫਰਵਰੀ 2001 ਨੂੰ ਉਨ੍ਹਾਂ ਨੂੰ ਗੁਹਾਟੀ ਹਾਈ ਕੋਰਟ ਦਾ ਸਥਾਪਤ ਜਸਟਿਸ ਨਿਯੁਕਤ ਕੀਤਾ ਗਿਆ ਸੀ। ਫਿਰ 9 ਸਤੰਬਰ, 2010 ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਉਨ੍ਹਾਂ ਦੀ ਬਦਲੀ ਕਰ ਦਿੱਤੀ ਗਈ ਸੀ। ਇਸ ਤੋਂ ਤਕਰੀਬਨ ਛੇ ਮਹੀਨਿਆਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਬਣੇ। ਅਗਲੇ ਸਾਲ ਯਾਨੀ 23 ਅਪ੍ਰੈਲ 2012 ਨੂੰ ਰੰਜਨ ਗੋਗੋਈ ਨੂੰ ਸੁਪਰੀਮ ਕੋਰਟ ਦੇ ਜਸਟਿਸ ਵਜੋਂ ਨਿਯੁਕਤ ਹੋਏ।Watch LIVE: Swearing-in-Ceremony of the Chief Justice of India Shri Justice Ranjan Gogoi at Rashtrapati Bhavan https://t.co/3kLEElsSBv
— President of India (@rashtrapatibhvn) October 3, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਪੰਜਾਬ
Advertisement