ਪੜਚੋਲ ਕਰੋ
Advertisement
ਬੀਜੇਪੀ ਲੀਡਰਾਂ ਨੂੰ ਸੱਤਾ ਦਾ ਨਸ਼ਾ, ਬੇਟੇ ਮਗਰੋਂ ਹੁਣ ਪਿਓ ਦੀ ਵੀਡੀਓ ਵਾਇਰਲ
ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਕੈਲਾਸ਼ ਆਪਣੇ ਬੇਟੇ ਤੇ ਅਫਸਰ ਦੀ ਕੁੱਟਮਾਰ ਦੇ ਮੁਲਜ਼ਮ ਆਕਾਸ਼ ਨੂੰ ਲੈ ਕੇ ਪੁੱਛੇ ਗਏ ਸਵਾਲ ‘ਤੇ ਗੁੱਸਾ ਕਰਦੇ ਨਜ਼ਰ ਆ ਰਹੇ ਹਨ।
ਨਵੀਂ ਦਿੱਲੀ: ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਕੈਲਾਸ਼ ਆਪਣੇ ਬੇਟੇ ਤੇ ਅਫਸਰ ਦੀ ਕੁੱਟਮਾਰ ਦੇ ਮੁਲਜ਼ਮ ਆਕਾਸ਼ ਨੂੰ ਲੈ ਕੇ ਪੁੱਛੇ ਗਏ ਸਵਾਲ ‘ਤੇ ਗੁੱਸਾ ਕਰਦੇ ਨਜ਼ਰ ਆ ਰਹੇ ਹਨ। ਆਕਾਸ਼ ਨੇ ਬੀਤੇ ਦਿਨੀਂ ਨਗਰ ਨਿਗਮ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ ਸੀ। ਇਸ ਤੋਂ ਬਾਅਦ ਉਸ ਨੂੰ 11 ਜੁਲਾਈ ਤਕ ਜੇਲ੍ਹ ਭੇਜ ਦਿੱਤਾ ਗਿਆ ਹੈ।
ਬੀਤੇ ਦਿਨੀਂ ਹੋਈ ਇਸ ਘਟਨਾ ‘ਤੇ ਜਦੋਂ ਪ੍ਰਾਈਵੇਟ ਚੈਨਲ ਦੇ ਐਂਕਰ ਨੇ ਕੈਲਾਸ਼ ਨਾਲ ਫੋਨ ‘ਤੇ ਗੱਲ ਕੀਤੀ ਤੇ ਇਸ ਘਟਨਾ ਬਾਰੇ ਸਵਾਲ ਕੀਤਾ ਤੇ ਕਿਹਾ ਕਿ ਤੁਹਾਨੂੰ ਇਸ ਘਟਨਾ ਦੀ ਨਿੰਦਾ ਕਰਨੀ ਚਾਹੀਦੀ ਹੈ ਤਾਂ ਕੈਲਾਸ਼ ਵਿਜੈਵਰਗੀਆ ਗੁੱਸਾ ਹੋ ਗਏ। ਉਨ੍ਹਾਂ ਨੇ ਕਿਹਾ, “ਤੁਸੀਂ ਜੱਜ ਹੋ ਕੀ? ਤੁਸੀਂ ਇੰਝ ਫੈਸਲਾ ਨਹੀਂ ਦੇ ਸਕਦੇ। ਹੂ ਆਰ ਯੂ? ਕੀ ਹੈ ਤੁਹਾਡੀ ਔਕਾਤ? ਤੁਸੀਂ ਕਿਸੇ ਵਿਧਾਇਕ ਬਾਰੇ ਫੈਸਲਾ ਕਰੋਗੇ। ਆਪਣੀ ਔਕਾਤ ਦੇਖੋ ਪਹਿਲਾਂ।” ਇਸ ਤੋਂ ਬਾਅਦ ਕੈਲਾਸ਼ ਗੁੱਸੇ ‘ਚ ਫੋਨ ਕੱਟ ਦਿੰਦੇ ਹਨ।
ਵਿਜੈਵਰਗੀਆ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਦੀ ਸੋਸ਼ਲ ਮੀਡੀਆ ‘ਤੇ ਕਾਫੀ ਨਿੰਦਾ ਕੀਤੀ ਜਾ ਰਹੀ ਹੈ। ਲੋਕਾਂ ਨੇ ਉਨ੍ਹਾਂ ਨੂੰ ਸੱਤਾ ਦੇ ਨਸ਼ੇ ‘ਚ ਚੂਰ ਦੱਸਿਆ ਹੈ ਤੇ ਕੋਈ ਕਹਿ ਰਿਹਾ ਹੈ ਕਿ ਬਾਪ-ਪੁੱਤ ਦੋਵਾਂ ਨੂੰ ਭਾਜਪਾ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।आकाश विजयवर्गीय मारपीट मामला: न्यूज़ 24 के एंकर ने पूछा सवाल तो बदतमीजी पर उतरे कैलाश विजयवर्गीय ने कहा- तुम्हारी हैसियत क्या है? बेटा तो बेटा बाप माशा अल्लाह...#KailashVijayvargiya #AkashVijayvargiya #News24 @INCIndia @BJP4India @BJP4MP @INCMP @OfficeOfKNath @digvijaya_28 pic.twitter.com/blGvWkK2u7
— News24 India (@news24tvchannel) 26 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਟ੍ਰੈਂਡਿੰਗ
ਸਪੋਰਟਸ
ਲੁਧਿਆਣਾ
ਸਿੱਖਿਆ
Advertisement