Kanpur Raid : ਕਾਰੋਬਾਰੀ ਪੀਯੂਸ਼ ਜੈਨ ਦੇ ਘਰ ਤੋਂ ਮਿਲੇ 194.45 ਕਰੋੜ ਰੁਪਏ ਕੈਸ਼ ਤੇ 23 ਸੋਨਾ
ਗਣਪਤੀ ਰੋਡ ਕੈਰੀਅਰਜ਼ ਵੱਲੋਂ ਚਲਾਏ ਜਾ ਰਹੇ 4 ਟਰੱਕਾਂ ਨੂੰ ਰੋਕਿਆ ਗਿਆ ਤਾਂ ਪਤਾ ਲੱਗਾ ਕਿ GST ਅਧਿਕਾਰੀਆਂ ਨੇ ਫੈਕਟਰੀ 'ਚ ਮੌਜੂਦ ਅਸਲ ਸਟਾਕ ਨੂੰ ਕਿਤਾਬਾਂ 'ਚ ਦਰਜ ਸਟਾਕ ਨਾਲ ਜੋੜਿਆ ਅਤੇ ਕੱਚੇ ਮਾਲ ਅਤੇ ਤਿਆਰ ਉਤਪਾਦਾਂ ਦੀ ਕਮੀ ਪਾਈ।
Kanpur Raid : ਕਾਨਪੁਰ 'ਚ ਕਾਰੋਬਾਰੀ ਪੀਯੂਸ਼ ਜੈਨ ਦੇ ਘਰੋਂ ਕੁੱਲ 194.45 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ 6 ਕਰੋੜ ਰੁਪਏ ਦੀ ਕੀਮਤ ਦਾ 23 ਕਿਲੋ ਸੋਨਾ ਤੇ ਚੰਦਨ ਦਾ ਤੇਲ ਵੀ ਬਰਾਮਦ ਕੀਤਾ ਗਿਆ ਹੈ। ਪੀਯੂਸ਼ ਜੈਨ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਡਾਇਰੈਕਟੋਰੇਟ ਜਨਰਲ ਆਫ ਜੀਐਸਟੀ ਇੰਟੈਲੀਜੈਂਸ (DGGI) ਨੇ ਇਸ ਛਾਪੇਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਡੀਜੀਜੀਆਈ ਨੇ ਦੱਸਿਆ ਕਿ 22 ਦਸੰਬਰ ਨੂੰ ਕਾਨਪੁਰ-ਕਨੌਜ 'ਚ ਸ਼ਿਖਰ ਪਾਨ ਮਸਾਲਾ ਬਣਾਉਣ ਵਾਲੀ ਫੈਕਟਰੀ ਦੇ ਅਹਾਤੇ ਅਤੇ ਹੋਰ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਸੀ।
DGGI officers have also searched the residential/factory premises of Odochem Industries at Kannauj which is in progress. During the searches at Kannauj, the officers have been able to recover an amount of about Rs 17 crores in cash: DGGI pic.twitter.com/ecNmInvtHz
— ANI (@ANI) December 27, 2021
ਗਣਪਤੀ ਰੋਡ ਕੈਰੀਅਰਜ਼ ਵੱਲੋਂ ਚਲਾਏ ਜਾ ਰਹੇ 4 ਟਰੱਕਾਂ ਨੂੰ ਰੋਕਿਆ ਗਿਆ ਤਾਂ ਪਤਾ ਲੱਗਾ ਕਿ GST ਅਧਿਕਾਰੀਆਂ ਨੇ ਫੈਕਟਰੀ 'ਚ ਮੌਜੂਦ ਅਸਲ ਸਟਾਕ ਨੂੰ ਕਿਤਾਬਾਂ 'ਚ ਦਰਜ ਸਟਾਕ ਨਾਲ ਜੋੜਿਆ ਅਤੇ ਕੱਚੇ ਮਾਲ ਅਤੇ ਤਿਆਰ ਉਤਪਾਦਾਂ ਦੀ ਕਮੀ ਪਾਈ।
ਇਸ ਤੋਂ ਪਤਾ ਲੱਗਾ ਕਿ ਨਿਰਮਾਤਾ ਟਰਾਂਸਪੋਰਟਰ ਦੀ ਮਦਦ ਨਾਲ ਮਾਲ ਨੂੰ ਲੁਕਾਉਣ ਵਿਚ ਸ਼ਾਮਲ ਸੀ ਜੋ ਉਸ ਮਾਲ ਦੀ ਢੋਆ-ਢੁਆਈ ਦਾ ਪ੍ਰਬੰਧ ਕਰਨ ਲਈ ਜਾਅਲੀ ਚਲਾਨ ਜਾਰੀ ਕਰਦਾ ਸੀ। ਅਧਿਕਾਰੀਆਂ ਨੂੰ ਅਜਿਹੇ 200 ਫਰਜ਼ੀ ਚਲਾਨ ਮਿਲੇ ਹਨ।
ਇਸ ਤੋਂ ਬਾਅਦ 22 ਦਸੰਬਰ ਨੂੰ ਕਾਨਪੁਰ 'ਚ ਛਾਪੇਮਾਰੀ ਸ਼ੁਰੂ ਕੀਤੀ ਗਈ ਸੀ ਜਿਸ 'ਚ ਹੁਣ ਤਕ 177 ਕਰੋੜ ਦੀ ਨਕਦੀ ਬਰਾਮਦ ਕੀਤੀ ਜਾ ਚੁੱਕੀ ਹੈ। ਸੀਬੀਆਈਸੀ ਅਧਿਕਾਰੀਆਂ ਵੱਲੋਂ ਜ਼ਬਤ ਕੀਤੀ ਗਈ ਇਹ ਸਭ ਤੋਂ ਵੱਡੀ ਰਕਮ ਹੈ। ਇਸ ਤੋਂ ਇਲਾਵਾ ਕੈਂਪਸ ਤੋਂ ਜੋ ਦਸਤਾਵੇਜ਼ ਮਿਲੇ ਹਨ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਕਨੌਜ 'ਚ ਕੀਤੀ ਛਾਪੇਮਾਰੀ 'ਚ ਹੁਣ ਤਕ 17 ਕਰੋੜ ਰੁਪਏ ਦੀ ਨਕਦੀ ਮਿਲੀ ਹੈ। ਜਿਸ ਦੀ ਗਿਣਤੀ ਜਾਰੀ ਹੈ। ਇਸ ਨਾਲ ਹੀ 23 ਕਿਲੋ ਸੋਨਾ ਅਤੇ ਪਰਫਿਊਮ ਬਣਾਉਣ 'ਚ ਵਰਤਿਆ ਜਾਣ ਵਾਲਾ ਕੱਚਾ ਮਾਲ ਵੀ ਮਿਲਿਆ ਹੈ। ਜ਼ਮੀਨਦੋਜ਼ ਸਟੋਰਾਂ 'ਚੋਂ 600 ਕਿਲੋ ਚੰਦਨ ਦਾ ਤੇਲ ਮਿਲਿਆ ਹੈ, ਜਿਸ ਦੀ ਬਾਜ਼ਾਰੀ ਕੀਮਤ 6 ਕਰੋੜ ਰੁਪਏ ਹੈ। ਬਰਾਮਦ ਕੀਤੇ ਗਏ ਸੋਨੇ 'ਤੇ ਵਿਦੇਸ਼ੀ ਨਿਸ਼ਾਨ ਹਨ, ਇਸ ਲਈ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।
ਹੁਣ ਤਕ ਦੀ ਜਾਂਚ 'ਚ ਮਿਲੇ ਸਬੂਤਾਂ ਦੇ ਆਧਾਰ 'ਤੇ ਪੀਯੂਸ਼ ਜੈਨ ਤੋਂ DGGI ਅਧਿਕਾਰੀਆਂ ਨੇ ਪੁੱਛਗਿੱਛ ਕੀਤੀ ਹੈ। ਉਸ ਦੇ ਬਿਆਨ ਦਰਜ ਕਰ ਲਏ ਗਏ ਹਨ। ਪੀਯੂਸ਼ ਜੈਨ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਘਰੋਂ ਮਿਲੀ ਨਕਦੀ ਬਿਨਾਂ ਜੀਐਸਟੀ ਦੇ ਸਾਮਾਨ ਦੀ ਵਿਕਰੀ ਨਾਲ ਸਬੰਧਤ ਹੈ। ਇਸ ਤੋਂ ਬਾਅਦ ਪੀਯੂਸ਼ ਜੈਨ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: Video : ਸਕੂਟੀ ਚਲਾ ਰਹੀ ਲੜਕੀ ਨੂੰ ਰੋਕਣ ਦੀ ਕੋਸ਼ਿਸ਼ 'ਚ ਡਿੱਗਿਆ ਪੁਲਿਸ ਮੁਲਾਜ਼ਮ, ਵੀਡੀਓ ਵਾਇਰਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin