ਪਿੰਡ 'ਚ ਦੋ ਧੜਿਆ ਵਿਚਾਲੇ ਝਗੜਾ, ਮੋਟਰ ਸਾਇਕਲ ਸਾੜੇ, ਪੁਲਿਸ ਤਾਇਨਾਤ
ਇਕ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਦੂਜੇ ਭਾਈਚਾਰੇ ਦੇ ਹਥਿਆਰਬੰਦ ਬਦਮਾਸ਼ਾਂ ਨੇ ਹਮਲਾ ਕੀਤਾ ਹੈ। ਉਨ੍ਹਾਂ ਦੇ ਵਾਹਨ ਤੇ ਘਰੇਲੂ ਸਮਾਨ ਤੋੜ ਦਿੱਤਾ ਗਿਆ।
ਕਰਨਾਲ: ਇੱਥੋਂ ਦੇ ਫੁਸਗੜ੍ਹ ਪਿੰਡ 'ਚ ਦੋ ਗੁੱਟਾਂ 'ਚ ਵੀਰਵਾਰ ਝਗੜਾ ਹੋ ਗਿਆ। ਇਕ ਭਾਈਚਾਰੇ ਦੇ ਲੋਕਾਂ ਨੇ ਦੂਜੇ ਭਾਈਚਾਰੇ ਦੇ ਘਰਾਂ 'ਚ ਜਾਕੇ ਭੰਨਤੋੜ ਕੀਤੀ। ਗਲੀ 'ਚ ਖੜੇ ਦੋ ਮੋਟਰ ਸਾਇਕਲਾਂ ਸਾੜ ਦਿੱਤੇ ਤੇ 5 ਮੋਟਰਸਾਇਕਲ ਤੋੜ ਦਿੱਤੇ ਗਏ। ਇਸ ਤੋਂ ਬਾਅਦ ਪਿੰਡ 'ਚ ਤਣਾਅ ਦਾ ਮਾਹੌਲ ਹੈ। ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਝਗੜੇ ਦੀ ਸੂਚਨਾ ਪਾਕੇ ਡੀਐਸਪੀ ਵਿਜੇ ਦੇਸਵਾਲ, ਸੈਕਟਰ 32-33 ਥਾਣੇ ਦੇ ਐਸਐਚਓ ਫੋਰਸ ਦੇ ਨਾਲ ਮੌਕੇ 'ਤੇ ਪਹੁੰਚੇ। ਝਗੜੇ ਦਾ ਮੁੱਖ ਕਾਰਨ ਹੈ ਕਿ ਦੋਵੇਂ ਭਾਈਚਾਰਿਆਂ ਦੇ ਤਿੰਨ ਤੋਂ ਚਾਰ ਲੜਕਿਆਂ 'ਚ ਆਪਸ 'ਚ ਬਹਿਸ ਹੋ ਗਈ ਅਤੇ ਇਸ ਦੇ ਬਾਅਦ ਝਗੜਾ ਵਧ ਗਿਆ।
ਇਕ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਦੂਜੇ ਭਾਈਚਾਰੇ ਦੇ ਹਥਿਆਰਬੰਦ ਬਦਮਾਸ਼ਾਂ ਨੇ ਹਮਲਾ ਕੀਤਾ ਹੈ। ਉਨ੍ਹਾਂ ਦੇ ਵਾਹਨ ਤੇ ਘਰੇਲੂ ਸਮਾਨ ਤੋੜ ਦਿੱਤਾ ਗਿਆ। ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਦੇਸੀ ਕੱਟੇ ਦਿਖਾ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ।
ਇਸ ਦੌਰਾਨ ਐਸਐਚਓ ਨੇ ਸਮਝਾਇਆ ਕਿ ਪੁਲਿਸ ਫੋਰਸ ਨੇ ਚਾਰੇ ਪਾਸਿਆਂ ਤੋਂ ਸੁਰੱਖਿਆ ਬਣਾਈ ਹੋਈ ਹੈ। ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਰਵਾਨਾ ਹੋਈਆਂ ਹਨ। ਰਾਤ ਨੂੰ ਵੀ ਪੁਲਿਸ ਫੋਰਸ ਤਾਇਨਾਤ ਰਹੇਗੀ। ਇਸ ਤੋਂ ਇਲਾਵਾ ਦੂਜੇ ਪੱਖ ਦੇ ਲੋਕਾਂ ਨੇ ਕਿਹਾ ਕਿ ਨੌਜਵਾਨਾਂ ਦਾ ਆਪਸੀ ਝਗੜਾ ਹੋਇਆ ਹੈ। ਪਿੰਡ 'ਚ ਸ਼ਾਂਤੀ ਦੀ ਅਪੀਲ ਕਰਦੇ ਹਨ। ਪੁਲਿਸ ਨੂੰ ਅਪੀਲ ਹੈ ਕਿ ਪੂਰੇ ਮਾਮਲੇ ਦੀ ਜਾਂਚ ਕਰਕੇ ਹੀ ਆਗਾਮੀ ਕਾਰਵਾਈ ਕੀਤੀ ਜਾਵੇ।
ਇਲਜ਼ਾਮ ਲਾਇਆ ਜਾ ਰਿਹਾ ਕਿ ਇਹ ਪੂਰਾ ਝਗੜਾ ਸ਼ਰਾਬ ਵੇਚਣ ਨੂੰ ਲੈਕੇ ਹੋਇਆ ਹੈ। ਇਕ ਗੁੱਟ ਪਿੰਡ 'ਚ ਸ਼ਰਾਬ ਵੇਚਦਾ ਹੈ ਤੇ ਦੂਜੇ ਗੁੱਟ 'ਤੇ ਸ਼ਰਾਬ ਵੇਚਣ ਦਾ ਦਬਾਅ ਬਣਾਇਆ ਜਾਂਦਾ ਹੈ। ਜਦੋਂ ਉਹ ਮਨ੍ਹਾ ਕਰਦੇ ਸਨ ਤਾਂ ਝਗੜੇ ਦੀ ਸ਼ੁਰੂਆਤ ਹੋਈ।