PM ਮੋਦੀ ਅੱਜ ਤੋਂ ਕਰਨਾਟਕ 'ਚ ਸ਼ੁਰੂ ਕਰਨਗੇ ਚੋਣ ਪ੍ਰਚਾਰ, ਦੋ ਦਿਨਾਂ 'ਚ 6 ਰੈਲੀਆਂ ਤੇ ਦੋ ਰੋਡ ਸ਼ੋਅ
ਕਰਨਾਟਕ ਵਿੱਚ ਪੀਐਮ ਮੋਦੀ ਦੀਆਂ ਰੈਲੀਆਂ ਅਜਿਹੇ ਸਮੇਂ ਵਿੱਚ ਸ਼ੁਰੂ ਹੋ ਰਹੀਆਂ ਹਨ ਜਦੋਂ ਵੋਟਿੰਗ ਵਿੱਚ ਸਿਰਫ਼ 10 ਦਿਨ ਬਚੇ ਹਨ। ਸੂਬੇ ਵਿੱਚ 224 ਸੀਟਾਂ ਵਾਲੀ ਵਿਧਾਨ ਸਭਾ ਲਈ ਇੱਕ ਪੜਾਅ ਵਿੱਚ ਵੋਟਿੰਗ ਹੋਣੀ ਹੈ।
Karnataka Election 2023 : ਕਰਨਾਟਕ ਵਿੱਚ 10 ਮਈ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕਰਨਾਟਕ 'ਚ ਇਕ ਵਾਰ ਫਿਰ ਭਾਜਪਾ ਨੇ 'ਕਮਲ' ਖਿੜਾਉਣ ਲਈ ਜ਼ੋਰਦਾਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਕਰਨਾਟਕ ਵਿਧਾਨ ਸਭਾ ਚੋਣਾਂ 2023 ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ (29 ਅਪ੍ਰੈਲ) ਤੋਂ ਚੋਣ ਬਿਗਲ ਵਜਾਉਣ ਜਾ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਦੋ ਦਿਨਾਂ ਵਿੱਚ 6 ਰੈਲੀਆਂ ਅਤੇ ਦੋ ਰੋਡ ਸ਼ੋਅ ਕਰਨਗੇ। ਪੀਐਮ ਮੋਦੀ ਤੋਂ ਇਲਾਵਾ ਭਾਜਪਾ ਦੇ ਦਿੱਗਜ ਨੇਤਾ ਅਮਿਤ ਸ਼ਾਹ, ਜਗਤ ਪ੍ਰਕਾਸ਼ ਨੱਡਾ, ਰਾਜਨਾਥ, ਸ਼ਿਵਰਾਜ ਸਿੰਘ ਚੌਹਾਨ ਅਤੇ ਯੋਗੀ ਆਦਿਤਿਆਨਾਥ ਵੀ ਕਰਨਾਟਕ ਵਿੱਚ ਰੋਡ ਸ਼ੋਅ ਅਤੇ ਰੈਲੀਆਂ ਕਰਨਗੇ।
PM ਮੋਦੀ ਸ਼ਨੀਵਾਰ (29 ਅਪ੍ਰੈਲ) ਨੂੰ ਦੋ ਦਿਨਾਂ ਦੌਰੇ 'ਤੇ ਕਰਨਾਟਕ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਆਪਣੇ ਪ੍ਰੋਗਰਾਮ ਮੁਤਾਬਕ ਸ਼ਨੀਵਾਰ ਸਵੇਰੇ 11 ਵਜੇ ਹਮਨਾਬਾਦ ਪਹੁੰਚਣਗੇ। ਫਿਰ ਦੁਪਹਿਰ 1 ਵਜੇ ਵਿਜੇਪੁਰਾ ਅਤੇ ਦੁਪਹਿਰ 2.45 ਵਜੇ ਕੁਡਾਚੀ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ। ਇਨ੍ਹਾਂ ਰੈਲੀਆਂ ਤੋਂ ਬਾਅਦ ਪੀਐਮ ਮੋਦੀ ਸ਼ਾਮ ਨੂੰ ਬੈਂਗਲੁਰੂ ਜਾਣਗੇ, ਜਿੱਥੇ ਉਹ ਇੱਕ ਮੈਗਾ ਰੋਡ ਸ਼ੋਅ ਕਰਨਗੇ।
ਚੋਣਾਂ 'ਚ ਸਿਰਫ 10 ਦਿਨ ਬਾਕੀ
ਪ੍ਰਧਾਨ ਮੰਤਰੀ ਮੋਦੀ ਦੀ 30 ਅਪ੍ਰੈਲ ਨੂੰ ਸਵੇਰੇ 11.30 ਵਜੇ ਕੋਲਾਰ 'ਚ ਜਨ ਸਭਾ ਹੈ। ਇਸ ਤੋਂ ਬਾਅਦ ਦੁਪਹਿਰ 1.30 ਵਜੇ ਰਾਮਨਗਰ ਜ਼ਿਲ੍ਹੇ ਦੇ ਚੰਨਾਪਟਨਾ ਵਿਖੇ ਰੈਲੀ ਕੀਤੀ ਜਾਵੇਗੀ। ਰਾਮਨਗਰ ਤੋਂ ਬਾਅਦ ਪੀਐਮ ਹਸਨ ਦੇ ਬੇਲੂਰ ਜਾਣਗੇ ਜਿੱਥੇ ਉਹ ਬਾਅਦ ਦੁਪਹਿਰ 3.45 ਵਜੇ ਲੋਕਾਂ ਨੂੰ ਸੰਬੋਧਨ ਕਰਨਗੇ। ਪੀਐਮ ਮੋਦੀ ਐਤਵਾਰ ਸ਼ਾਮ ਨੂੰ ਟੀਪੂ ਸੁਲਤਾਨ ਦੇ ਸ਼ਹਿਰ ਮੈਸੂਰ ਵਿੱਚ ਹੋਣਗੇ। ਮੈਸੂਰ 'ਚ ਪ੍ਰਧਾਨ ਮੰਤਰੀ ਰੋਡ ਸ਼ੋਅ ਰਾਹੀਂ ਭਾਜਪਾ ਲਈ ਵੋਟਾਂ ਮੰਗਣਗੇ।
ਕਰਨਾਟਕ ਵਿੱਚ ਪੀਐਮ ਮੋਦੀ ਦੀਆਂ ਰੈਲੀਆਂ ਅਜਿਹੇ ਸਮੇਂ ਵਿੱਚ ਸ਼ੁਰੂ ਹੋ ਰਹੀਆਂ ਹਨ ਜਦੋਂ ਵੋਟਿੰਗ ਵਿੱਚ ਸਿਰਫ਼ 10 ਦਿਨ ਬਚੇ ਹਨ। ਅਜਿਹੇ 'ਚ ਭਾਜਪਾ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਇਹ ਟਰੰਪ ਕਾਰਡ ਇਸ ਵਾਰ ਵੀ ਚੋਣ ਲੜਾਈ ਨੂੰ ਆਪਣੇ ਪੱਖ 'ਚ ਕਰ ਦੇਵੇਗਾ। ਕਰਨਾਟਕ ਵਿੱਚ 224 ਸੀਟਾਂ ਵਾਲੀ ਵਿਧਾਨ ਸਭਾ ਲਈ ਇੱਕ ਪੜਾਅ ਵਿੱਚ ਵੋਟਾਂ ਪੈਣੀਆਂ ਹਨ। ਚੋਣਾਂ ਦੇ ਨਤੀਜੇ 13 ਮਈ ਨੂੰ ਐਲਾਨੇ ਜਾਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ