ਪੜਚੋਲ ਕਰੋ
Advertisement
Karnataka : ਨਿੱਜੀ ਫੋਟੋ ਸ਼ੇਅਰ ਕਰਨ 'ਤੇ IAS-IPS 'ਚ ਜੰਗ, ਸਰਕਾਰ ਨੇ ਦੋਵਾਂ ਦਾ ਬਿਨ੍ਹਾਂ ਪੋਸਟਿੰਗ ਕੀਤਾ ਤਬਾਦਲਾ
Karnataka IPS-IAS Fight : ਦੋ ਮਹਿਲਾ ਅਫਸਰਾਂ (ਡੀ ਰੂਪਾ ਮੌਦਗਿਲ ਅਤੇ ਰੋਹਿਨੀ ਸਿੰਧੂ) ਦੇ ਝਗੜੇ ਨੇ ਕਰਨਾਟਕ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੋਵਾਂ ਅਧਿਕਾਰੀਆਂ ਦਾ ਮੰਗਲਵਾਰ (21 ਫਰਵਰੀ) ਨੂੰ ਇਕ-ਦੂਜੇ ਵਿਰੁੱਧ ਸ਼ਿਕਾਇਤਾਂ ਤੋਂ ਬਾਅਦ ਬਿਨ੍ਹਾਂ ਪੋਸਟਿੰਗ ਦੇ ਤਬਾਦਲਾ
Karnataka IPS-IAS Fight : ਦੋ ਮਹਿਲਾ ਅਫਸਰਾਂ (ਡੀ ਰੂਪਾ ਮੌਦਗਿਲ ਅਤੇ ਰੋਹਿਨੀ ਸਿੰਧੂ) ਦੇ ਝਗੜੇ ਨੇ ਕਰਨਾਟਕ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੋਵਾਂ ਅਧਿਕਾਰੀਆਂ ਦਾ ਮੰਗਲਵਾਰ (21 ਫਰਵਰੀ) ਨੂੰ ਇਕ-ਦੂਜੇ ਵਿਰੁੱਧ ਸ਼ਿਕਾਇਤਾਂ ਤੋਂ ਬਾਅਦ ਬਿਨ੍ਹਾਂ ਪੋਸਟਿੰਗ ਦੇ ਤਬਾਦਲਾ ਕਰ ਦਿੱਤਾ ਗਿਆ ਸੀ। ਆਈਪੀਐਸ ਅਧਿਕਾਰੀ ਡੀ ਰੂਪਾ ਮੌਦਗਿਲ (D Roopa) ਅਤੇ ਆਈਏਐਸ ਰੋਹਿਣੀ ਸਿੰਧੂਰੀ (Rohini Sindhuri) ਵਿਚਕਾਰ ਸੋਸ਼ਲ ਮੀਡੀਆ 'ਤੇ ਨਿੱਜੀ ਤਸਵੀਰਾਂ ਸਾਂਝੀਆਂ ਕਰਨ ਨੂੰ ਲੈ ਕੇ ਲੜਾਈ ਹੋਈ ਸੀ।
ਡੀ ਰੂਪਾ ਦੇ ਪਤੀ ਆਈਏਐਸ ਅਧਿਕਾਰੀ ਮੁਨੀਸ਼ ਮੌਦਗਿਲ ਨੂੰ ਪਬਲੀਸਿਟੀ ਵਿਭਾਗ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਡੀ ਰੂਪਾ ਰਾਜ ਹੈਂਡੀਕਰਾਫਟ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਤੇ ਰੋਹਿਣੀ ਸਿੰਧੂਰੀ ਹਿੰਦੂ ਧਾਰਮਿਕ ਸੰਸਥਾਵਾਂ ਅਤੇ ਚੈਰੀਟੇਬਲ ਐਂਡੋਮੈਂਟਸ ਵਿਭਾਗ ਦੇ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਪਿਛਲੇ ਦਿਨ ਰਾਜ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਦੋਵਾਂ ਅਧਿਕਾਰੀਆਂ ਦੇ "ਮਾੜੇ ਵਿਵਹਾਰ" ਨੂੰ ਲੈ ਕੇ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ।
ਰਾਜ ਦੇ ਗ੍ਰਹਿ ਮੰਤਰੀ ਨੇ ਦਿੱਤੀ ਸੀ ਚੇਤਾਵਨੀ
ਗ੍ਰਹਿ ਮੰਤਰੀ ਗਿਆਨੇਂਦਰ ਨੇ ਕਿਹਾ ਸੀ ਕਿ ਅਸੀਂ ਚੁੱਪ ਨਹੀਂ ਬੈਠੇ ਹਾਂ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਹ ਦੋਵੇਂ ਇੰਨਾ ਮਾੜਾ ਵਿਵਹਾਰ ਕਰ ਰਹੀਆਂ ਹਨ, ਜਿੰਨਾ ਕੋਈ ਆਮ ਆਦਮੀ ਸੜਕ 'ਤੇ ਨਹੀਂ ਕਰੇਗਾ। ਉਨ੍ਹਾਂ ਦੇ ਨਿੱਜੀ ਮੁੱਦੇ ਭਾਵੇਂ ਕੁਝ ਵੀ ਹੋਣ ਪਰ (ਮਾਮਲਾ) ਮੀਡੀਆ ਦੇ ਸਾਹਮਣੇ ਆਉਣਾ ਅਤੇ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਠੀਕ ਨਹੀਂ ਹੈ।
ਨਿੱਜੀ ਫੋਟੋਆਂ ਕੀਤੀਆਂ ਸ਼ੇਅਰ
ਐਤਵਾਰ ਨੂੰ ਦੋਵਾਂ ਅਧਿਕਾਰੀਆਂ ਵਿਚਾਲੇ ਝਗੜਾ ਉਦੋਂ ਵਧ ਗਿਆ ,ਜਦੋਂ ਡੀ ਰੂਪਾ ਨੇ ਰੋਹਿਣੀ ਸਿੰਧੂਰੀ ਦੀਆਂ ਨਿੱਜੀ ਤਸਵੀਰਾਂ ਫੇਸਬੁੱਕ 'ਤੇ ਸਾਂਝੀਆਂ ਕੀਤੀਆਂ। ਉਸਨੇ ਦਾਅਵਾ ਕੀਤਾ ਕਿ ਰੋਹਿਣੀ ਸਿੰਧੂਰੀ ਨੇ ਪੁਰਸ਼ ਆਈਏਐਸ ਅਧਿਕਾਰੀਆਂ ਨੂੰ ਆਪਣੀਆਂ ਤਸਵੀਰਾਂ ਭੇਜ ਕੇ ਸੇਵਾ ਆਚਰਣ ਨਿਯਮਾਂ ਦੀ ਉਲੰਘਣਾ ਕੀਤੀ ਹੈ। ਡੀ ਰੂਪਾ ਨੇ ਦੋਸ਼ ਲਾਇਆ ਕਿ ਸਿੰਧੂਰੀ ਨੇ 2021 ਅਤੇ 2022 ਵਿੱਚ ਤਿੰਨ ਅਧਿਕਾਰੀਆਂ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

ਭ੍ਰਿਸ਼ਟਾਚਾਰ ਦੇ ਵੀ ਲਗਾਏ ਵੀ ਆਰੋਪ
ਇੱਕ ਦਿਨ ਪਹਿਲਾਂ ਡੀ ਰੂਪਾ ਨੇ ਸਿੰਧੂਰੀ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਇੱਕ ਲੰਬੀ ਸੂਚੀ ਜਾਰੀ ਕੀਤੀ ਸੀ। ਡੀ ਰੂਪਾ ਨੇ ਦਾਅਵਾ ਕੀਤਾ ਕਿ ਉਸਨੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਮੁੱਖ ਸਕੱਤਰ ਵੰਦਿਤਾ ਸ਼ਰਮਾ ਨੂੰ ਵੀ ਸ਼ਿਕਾਇਤ ਕੀਤੀ ਸੀ।

ਇਹ ਵੀ ਪੜ੍ਹੋ : ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਤਣਾਅ, ਵੱਡੀ ਗਿਣਤੀ ਪੁਲਿਸ ਤਾਇਨਾਤ
ਸਿੰਧੂਰੀ ਨੇ ਦੋਸ਼ਾਂ ਨੂੰ ਕੀਤਾ ਖਾਰਜ
ਸਿੰਧੂਰੀ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਰੂਪਾ ਇੱਕ ਜ਼ਿੰਮੇਵਾਰ ਅਹੁਦੇ 'ਤੇ ਰਹਿੰਦਿਆਂ ਨਿੱਜੀ ਨਫ਼ਰਤ ਕਾਰਨ ਉਸ ਵਿਰੁੱਧ ਅਜਿਹੀਆਂ ਟਿੱਪਣੀਆਂ ਕਰ ਰਹੀ ਹੈ ਅਤੇ ਅਜਿਹਾ ਵਿਵਹਾਰ ਕਰ ਰਹੀ ਹੈ ਜਿਵੇਂ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੀ ਹੋਵੇ। ਰੂਪਾ ਉਸ ਵਿਰੁੱਧ ਝੂਠਾ , ਨਿੱਜੀ ਬਦਨਾਮੀ ਮੁਹਿੰਮ ਚਲਾ ਰਹੀ ਸੀ ਅਤੇ ਕਾਰਵਾਈ ਦੀ ਧਮਕੀ ਦੇ ਰਹੀ ਸੀ।

ਮਾਨਸਿਕ ਤੌਰ 'ਤੇ ਬਿਮਾਰ
ਰੋਹਿਣੀ ਸਿੰਧੂਰੀ ਨੇ ਕਿਹਾ ਕਿ ਉਸ ਨੇ ਮੈਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਤੋਂ ਤਸਵੀਰਾਂ ਅਤੇ ਮੇਰੇ ਵਟਸਐਪ ਸਟੇਟਸ ਦੇ ਸਕਰੀਨ ਸ਼ਾਟ ਲਏ ਸਨ। ਜਿਵੇਂ ਕਿ ਉਸ ਨੇ ਦੋਸ਼ ਲਾਇਆ ਹੈ ਕਿ ਮੈਂ ਇਹ ਤਸਵੀਰਾਂ ਕੁਝ ਅਧਿਕਾਰੀਆਂ ਨੂੰ ਭੇਜੀਆਂ ਹਨ, ਮੈਂ ਉਸ ਨੂੰ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਕਰਨ ਦੀ ਬੇਨਤੀ ਕਰਦੀ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮਾਨਸਿਕ ਰੋਗ ਇੱਕ ਵੱਡੀ ਸਮੱਸਿਆ ਹੈ। ਇਸ ਲਈ ਦਵਾਈ ਅਤੇ ਸਲਾਹ ਦੀ ਲੋੜ ਹੁੰਦੀ ਹੈ। ਜਦੋਂ ਇਹ ਜ਼ਿੰਮੇਵਾਰ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਇਹ ਹੋਰ ਵੀ ਖਤਰਨਾਕ ਹੋ ਜਾਂਦਾ ਹੈ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਕਾਰੋਬਾਰ
ਮਨੋਰੰਜਨ
Advertisement