ਧਾਰਾ 370 ਖ਼ਤਮ ਹੋਣ 'ਤੇ ਕਸ਼ਮੀਰੀ ਪੰਡਤ ਖ਼ੁਸ਼, 'ਇਹ ਸੁਪਨਾ ਸੱਚ ਹੋਣ ਵਰਗਾ'
ਮਾਇਆ, ਮਸ਼ਹੂਰ ਫਿਲਮ ਅਦਾਕਾਰ ਮਾਨਵ ਕੌਲ ਦੀ ਮਾਂ ਹੈ। ਉਨ੍ਹਾਂ ਸੋਮਵਾਰ ਨੂੰ ਕਿਹਾ, "ਮੈਂ ਤੁਹਾਨੂੰ ਕਿਵੇਂ ਦੱਸਾਂ ਕਿ ਮੈਂ ਅੱਜ ਕਿੰਨੀ ਖੁਸ਼ ਹਾਂ। ਹਾਲਾਂਕਿ, ਮੈਂ ਖੁਸ਼ੀ ਨਾਲ ਹੈਰਾਨੀ ਵੀ ਹੈ ਕਿ ਆਖ਼ਰ ਧਾਰਾ 370 ਨੂੰ ਜੰਮੂ-ਕਸ਼ਮੀਰ ਤੋਂ ਕਿਵੇਂ ਹਟਾਇਆ ਗਿਆ।'
ਇੰਦੌਰ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਕਸ਼ਮੀਰੀ ਪੰਡਿਤ ਸਮਾਜ ਬੇਹੱਦ ਖ਼ੁਸ਼ ਨਜ਼ਰ ਆ ਰਿਹਾ ਹੈ। ਇਸ ਤਬਕੇ ਦੀ ਮਹਿਲਾ ਮਾਇਆ ਕੌਲ ਨੂੰ 1989 ਦੇ ਹਿੰਸਕ ਦੌਰ ਕਾਰਨ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਤੋਂ ਆਪਣੇ ਪਤੀ ਤੇ ਦੋ ਛੋਟੇ ਬੱਚਿਆਂ ਨਾਲ ਘਰ ਛੱਡਣਾ ਪਿਆ ਸੀ। ਉਨ੍ਹਾਂ ਸਰਕਾਰ ਦੇ ਇਸ ਫੈਸਲੇ ਤੋਂ ਬੇਹੱਦ ਖ਼ੁਸ਼ੀ ਪ੍ਰਗਟਾਈ ਹੈ।
ਦੱਸ ਦੇਈਏ ਮਾਇਆ, ਮਸ਼ਹੂਰ ਫਿਲਮ ਅਦਾਕਾਰ ਮਾਨਵ ਕੌਲ ਦੀ ਮਾਂ ਹੈ। ਉਨ੍ਹਾਂ ਸੋਮਵਾਰ ਨੂੰ ਕਿਹਾ, "ਮੈਂ ਤੁਹਾਨੂੰ ਕਿਵੇਂ ਦੱਸਾਂ ਕਿ ਮੈਂ ਅੱਜ ਕਿੰਨੀ ਖੁਸ਼ ਹਾਂ। ਹਾਲਾਂਕਿ, ਮੈਂ ਖੁਸ਼ੀ ਨਾਲ ਹੈਰਾਨੀ ਵੀ ਹੈ ਕਿ ਆਖ਼ਰ ਧਾਰਾ 370 ਨੂੰ ਜੰਮੂ-ਕਸ਼ਮੀਰ ਤੋਂ ਕਿਵੇਂ ਹਟਾਇਆ ਗਿਆ।'
ਮਾਇਆ ਕੌਲ ਨੇ ਕਿਹਾ, 'ਜਿਵੇਂ ਹੀ ਮੈਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਦੀ ਖ਼ਬਰ ਮਿਲੀ, 1989 ਦੀਆਂ ਸਾਰੀਆਂ ਘਟਨਾਵਾਂ ਮੇਰੀਆਂ ਅੱਖਾਂ ਸਾਹਮਣੇ ਆ ਗਈਆਂ। ਮੈਨੂੰ ਅਜੇ ਵੀ ਯਾਦ ਹੈ ਹਿੰਸਾ ਦੇ ਦੌਰ ਕਾਰਨ, ਮੇਰੇ ਪਤੀ ਅਤੇ ਦੋ ਛੋਟੇ ਬੱਚਿਆਂ ਸਮੇਤ ਸਿਰਫ ਇੱਕ ਸੂਟਕੇਸ ਨਾਲ ਮੈਨੂੰ ਬਾਰਾਮੂਲਾ ਜ਼ਿਲ੍ਹੇ ਵਿਚ ਆਪਣਾ ਘਰ ਛੱਡਣਾ ਪਿਆ। ਸਾਡਾ ਪਰਿਵਾਰ ਜੰਮੂ-ਕਸ਼ਮੀਰ ਛੱਡ ਕੇ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਵਿੱਚ ਰਹਿਣ ਲੱਗ ਪਿਆ ਸੀ।'
ਮਾਇਆ ਕੌਲ ਨੇ ਕਿਹਾ, "ਹੁਣ ਜੰਮੂ-ਕਸ਼ਮੀਰ ਦੇ ਦਰਵਾਜ਼ੇ ਸਾਰੇ ਦੇਸ਼ ਵਾਸੀਆਂ ਲਈ ਖੋਲ੍ਹ ਦਿੱਤੇ ਗਏ ਹਨ, ਭਾਵੇਂ ਉਹ ਕਿਸੇ ਵੀ ਭਾਈਚਾਰੇ ਨਾਲ ਸਬੰਧਤ ਹੋਣ।'