ਪੜਚੋਲ ਕਰੋ
ਕਸ਼ਮੀਰੀ ਮਰ ਰਹੇ, ਸ਼੍ਰੀਨਗਰ ਤੋਂ ਦਿੱਲੀ ਪਹੁੰਚੇ ਲੀਡਰ ਦਾ ਦਾਅਵਾ
ਭਾਰਤ ਸਰਕਾਰ ਦਾਅਵੇ ਕਰ ਰਹੀ ਹੈ ਕਿ ਕਸ਼ਮੀਰ ਵਿੱਚ ਸਭ ਠੀਕ ਹੈ। ਲੋਕ ਸ਼ਾਂਤੀ ਨਾਲ ਰਹਿ ਰਹੇ ਹਨ। ਪੰਜ ਅਗਸਤ ਮਗਰੋਂ ਇੱਕ ਵੀ ਗੋਲੀ ਨਹੀਂ ਚੱਲੀ। ਦੂਜੇ ਪਾਸੇ ਇਲਾਜ ਲਈ ਦਿੱਲੀ ਪਹੁੰਚੇ ਕਸ਼ਮੀਰੀ ਲੀਡਰ ਨੇ ਵੱਡੇ ਖੁਲਾਸੇ ਕੀਤੇ ਹਨ। ਕਸ਼ਮੀਰ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਆਗੂ ਮੁਹੰਮਦ ਯੂਸਫ ਤਰੀਗਾਮੀ ਨੇ ਦਾਅਵਾ ਕੀਤਾ ਹੈ ਕਿ ਕਸ਼ਮੀਰੀ ਮਰ ਰਹੇ ਹਨ।

ਨਵੀਂ ਦਿੱਲੀ: ਭਾਰਤ ਸਰਕਾਰ ਦਾਅਵੇ ਕਰ ਰਹੀ ਹੈ ਕਿ ਕਸ਼ਮੀਰ ਵਿੱਚ ਸਭ ਠੀਕ ਹੈ। ਲੋਕ ਸ਼ਾਂਤੀ ਨਾਲ ਰਹਿ ਰਹੇ ਹਨ। ਪੰਜ ਅਗਸਤ ਮਗਰੋਂ ਇੱਕ ਵੀ ਗੋਲੀ ਨਹੀਂ ਚੱਲੀ। ਦੂਜੇ ਪਾਸੇ ਇਲਾਜ ਲਈ ਦਿੱਲੀ ਪਹੁੰਚੇ ਕਸ਼ਮੀਰੀ ਲੀਡਰ ਨੇ ਵੱਡੇ ਖੁਲਾਸੇ ਕੀਤੇ ਹਨ। ਕਸ਼ਮੀਰ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਆਗੂ ਮੁਹੰਮਦ ਯੂਸਫ ਤਰੀਗਾਮੀ ਨੇ ਦਾਅਵਾ ਕੀਤਾ ਹੈ ਕਿ ਕਸ਼ਮੀਰੀ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ-ਜਨ ਜੀਵਨ ਲੀਹੋਂ ਲਹਿ ਚੁੱਕਾ ਹੈ। ਲੋਕਾਂ ਵਿੱਚ ਦਹਿਸ਼ਤ ਹੈ। ਵਪਾਰ ਤੇ ਕਾਰੋਬਾਰ ਠੱਪ ਹਨ। ਸਰਕਾਰੀ ਦਾਅਵਿਆਂ ਨੂੰ ਵੰਗਾਰਦਿਆਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਰੋਕਾਂ ਤੁਸੀਂ ਦਿੱਲੀ ਜਾਂ ਦੇਸ਼ ਦੇ ਕਿਸੇ ਹੋਰ ਸ਼ਹਿਰ ਵਿੱਚ ਲਾ ਕੇ ਦੇਖੋ ਤੇ ਫਿਰ ਤੁਹਾਨੂੰ ਪਤਾ ਚੱਲੇਗਾ ਕਿ ਵਪਾਰ ਕਾਰੋਬਾਰ, ਹਸਪਤਾਲਾਂ, ਸਕੂਲਾਂ ਤੇ ਮੀਡੀਆ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ। ਤਰੀਗਾਮੀ ਨੇ ਕਿਹਾ,‘ ਸਰਕਾਰ ਇਹ ਗੱਲ ਕਿਸ ਮੂੰਹ ਨਾਲ ਆਖ ਰਹੀ ਹੈ ਕਿ ਕਿ ਹਰ ਚੀਜ਼ ਕਾਬੂ ਵਿੱਚ ਹੈ। ਸਰਕਾਰ ਦਾ ਦਾਅਵਾ ਹੈ ਕਿ ਕੋਈ ਵੀ ਨਹੀਂ ਮਾਰਿਆ ਗਿਆ। ਮੈਂ ਕਹਿ ਰਿਹਾ ਹਾਂ ਕਿ ਕਸ਼ਮੀਰੀ ਮਰ ਰਹੇ ਹਨ। ਸੂਬੇ ਵਿੱਚ ਘੁਟਣ ਦਾ ਮਾਹੌਲ ਹੈ।’ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਹਿਰਾਸਤ ਵਿੱਚ ਰੱਖਣ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਹੈ ਕਿ ਸਰਹੱਦ ਪਾਰ ਲੋਕ ਇਸ ਗੱਲ ਲਈ ਤਾੜੀਆਂ ਵਜਾ ਰਹੇ ਹਨ ਕਿ ਜੋ ਕੰਮ ਉਹ ਨਹੀਂ ਕਰ ਸਕੇ ਸਨ ਉਹ ਸਰਕਾਰ ਕਰ ਰਹੀ ਹੈ। ਉਨ੍ਹਾਂ ਇਹ ਕਿਹਾ ਕਿ ਦੇਸ਼ ਦੀ ਏਕਤਾ ਖਾਤਰ ਕਸ਼ਮੀਰ ਅਸਾਲਟਾਂ ਅਧੀਨ ਹੈ। ਉਨ੍ਹਾਂ ਕਿਹਾ,‘ ਸਾਡਾ ਪੱਖ ਵੀ ਸੁਣੋ, ਕਸ਼ਮੀਰ ਦੇ ਲੋਕਾਂ ਦਾ ਪੱਖ ਵੀ ਸੁਣੋ। ਜੰਮੂ ਤੇ ਕਸ਼ਮੀਰ ਦੇ ਲੋਕਾਂ ਨੇ ਧਰਮ ਨਿਰਪੱਖ ਭਾਰਤ ਨਾਲ ਰਹਿਣ ਦਾ ਫੈਸਲਾ ਕੀਤਾ ਹੋਇਆ ਹੈ। ਅਸੀਂ ਸਾਰੇ ਸ਼ਾਂਤਮਈ ਢੰਗ ਨਾਲ ਰਹਿਣਾ ਚਾਹੁੰਦੇ ਹਾਂ। ਇਸ ਸਮੇਂ ਕਸ਼ਮੀਰੀ ਰਾਜਸੀ ਆਗੂ ਜੇਲ੍ਹਾਂ ਵਿੱਚ ਡੱਕੇ ਹੋਏ ਹਨ। ਜੋ ਕਸ਼ਮੀਰ ਵਿੱਚ ਵਾਪਰ ਰਿਹਾ ਹੈ, ਉਹ ਦੇਸ਼ ਹਿੱਤ ਵਿੱਚ ਨਹੀਂ, ਹੁਣ ਦੇ ਦੌਰ ਵਿੱਚ ਕਸ਼ਮੀਰ ਦੇ ਲੋਕਾਂ ਨੂੰ ਵਧੇਰੇ ਆਸਾਂ ਨਹੀਂ ਹਨ। ਸਰਕਾਰ ਦੀਆਂ ਨੀਤੀਆਂ ਵਿਸ਼ਵਾਸ ਬਹਾਲੀ ਦਾ ਕੰਮ ਨਹੀਂ ਕਰ ਰਹੀਆਂ। ਅਤਿਵਾਦ ਨੂੰ ਲੋਕਾਂ ਦੀ ਸਹਾਇਤਾ ਨਾਲ ਹੀ ਡੱਕਿਆ ਜਾ ਸਕਦਾ ਹੈ। ਕਾਬਲੇਗੌਰ ਹੈ ਕਿ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਲਈ ਸੂਬੇ ਵਿੱਚੋਂ ਸੰਵਿਧਾਨ ਦੀ ਧਾਰਾ 370 ਹਟਾ ਦਿੱਤੀ ਹੈ। ਸੂਬੇ ਨੂੰ ਦੋ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















