ਪੜਚੋਲ ਕਰੋ
Advertisement
ਕੇਜਰੀਵਾਲ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਤਿਆਰ, ਜਾਣੋ ਇਸ ਨਾਲ ਸਬੰਧਤ 10 ਖਾਸ ਗੱਲਾਂ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਰੋਹ ਦੇ ਮੱਦੇਨਜ਼ਰ, ਵੱਖ-ਵੱਖ ਖੇਤਰਾਂ ਦੇ 50 ਪ੍ਰਤੀਨਿਧੀਆਂ ਨੂੰ ਸੱਦਾ ਦਿੱਤਾ ਗਿਆ ਹੈ ਜਿਨ੍ਹਾਂ ਨੇ ਦਿੱਲੀ ਦੇ ਸ਼ਾਸਨ ਵਿੱਚ ਯੋਗਦਾਨ ਪਾਇਆ ਹੈ। ਉਹ ਸਾਰੇ ਨਵੇਂ ਮੰਤਰੀ ਮੰਡਲ ਨਾਲ ਸਟੇਜ ਸਾਂਝਾ ਕਰਨਗੇ।
ਇੱਥੇ ਜਾਣੋ ਸਹੁੰ ਚੁੱਕਣ ਨਾਲ ਸਬੰਧਤ 10 ਜ਼ਰੂਰੀ ਗੱਲਾਂ-
1- ਸੰਭਾਵਨਾ ਹੈ ਕਿ ਅਰਵਿੰਦ ਕੇਜਰੀਵਾਲ ਆਪਣੀ ਤੀਜਾ ਕਾਰਜਕਾਲ ਵੀ ਪੁਰਾਣੀ ਟੀਮ ਨਾਲ ਸ਼ੁਰੂ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਛੇ ਮੰਤਰੀ ਕੇਜਰੀਵਾਲ ਦੇ ਨਾਲ ਸਹੁੰ ਚੁੱਕਣਗੇ, ਜਿਨ੍ਹਾਂ ਵਿੱਚ ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜਿੰਦਰ ਗੌਤਮ ਸ਼ਾਮਲ ਹਨ। ਹਾਲਾਂਕਿ, ਇਹ ਉਮੀਦ ਕੀਤੀ ਜਾ ਰਹੀ ਹੈ ਕਿ ਆਤੀਸ਼ੀ ਅਤੇ ਰਾਘਵ ਚੱਢਾ ਨੂੰ ਵੀ ਇੱਕ ਮੌਕਾ ਦਿੱਤਾ ਜਾ ਸਕਦਾ ਹੈ। ਕੇਜਰੀਵਾਲ ਅੱਜ ਦੁਪਹਿਰ 12: 15 ਵਜੇ ਮੁੱਖ ਮੰਤਰੀ ਅਹੁਦੇ ਲਈ ਸਹੁੰ ਚੁੱਕਣਗੇ।
2- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਆਪਣੇ ਘਰ ਇੱਕ ਡਿਨਰ ਪਾਰਟੀ ਰੱਖੀ। ਇਸ ਡਿਨਰ ਪਾਰਟੀ ਵਿੱਚ ਉਨ੍ਹਾ ਵਿਧਾਇਕਾਂ ਨੂੰ ਬੁਲਾਇਆ ਗਿਆ ਸੀ ਜੋ ਅੱਜ ਉਨ੍ਹਾਂ ਨਾਲ ਸਹੁੰ ਚੁੱਕਣ ਜਾ ਰਹੇ ਹਨ। ਇਸ ਵਿੱਚ ਪਾਰਟੀ ਦੇ ਕਿਸੇ ਹੋਰ ਨੇਤਾ ਨੂੰ ਬੁਲਾਇਆ ਨਹੀਂ ਗਿਆ ਸੀ।
3- ਸਹੁੰ ਚੁੱਕ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਸੱਤ ਸੰਸਦ ਮੈਂਬਰਾਂ ਨੂੰ ਸੱਦਾ ਭੇਜਿਆ ਗਿਆ ਹੈ। ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ, ਦਿੱਲੀ ਦੇ ਸ਼ਾਸਨ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਖੇਤਰਾਂ ਦੇ 50 ਪ੍ਰਤੀਨਿਧੀਆਂ ਨੂੰ ਬੁਲਾਇਆ ਗਿਆ ਹੈ। ਉਹ ਸਾਰੇ ਨਵੇਂ ਮੰਤਰੀ ਮੰਡਲ ਨਾਲ ਸਟੇਜ ਸਾਂਝਾ ਕਰਨਗੇ। ਇਨ੍ਹਾਂ ਵਿੱਚ ਜੂਨੀਅਰ ਮਫਲਰ ਮੈਨ, ਡਾਕਟਰ, ਆਟੋ ਡਰਾਈਵਰ,‘ਫਰਿਸ਼ਤੇ ਯੋਜਨਾ’ ਦੇ ਤਹਿਤ ਸੜਕ ਹਾਦਸੇ ਵਿੱਚ ਲੋਕਾਂ ਦੀ ਮਦਦ ਕਰਨ ਵਾਲੇ ਆਮ ਲੋਕ, ਬੱਸ ਕੰਡਕਟਰ, ਸਫ਼ਾਈ ਸੇਵਕ, ਆਂਗਣਵਾੜੀ ਵਰਕਰ ਅਤੇ ਹੋਰ ਸ਼ਾਮਲ ਹੋਣਗੇ। ਸਹੁੰ ਚੁੱਕ ਨੂੰ ਪੂਰੀ ਤਰ੍ਹਾਂ ਦਿੱਲੀ ਤੇ ਕੇਂਦਰਿਤ ਰੱਖਿਆ ਗਿਆ ਹੈ। ਦੂਜੇ ਰਾਜਾਂ ਦੇ ਵਿਰੋਧੀ ਨੇਤਾਵਾਂ ਨੂੰ ਸੱਦੇ ਨਹੀਂ ਭੇਜੇ ਗਏ ਹਨ।
4- ਕੇਜਰੀਵਾਲ ਦੇ ਰਾਮਲੀਲਾ ਮੈਦਾਨ ਵਿੱਚ ਆਯੋਜਿਤ ਸਹੁੰ ਚੁੱਕ ਸਮਾਗਮ ਦੀ ਇੱਕ ਵੱਖਰੀ ਮਹੱਤਤਾ ਮੰਨੀ ਜਾਂਦੀ ਹੈ ਕਿਉਂਕਿ ਉਸਨੇ ਅੰਨਾ ਹਜ਼ਾਰੇ ਨਾਲ ਇਸ ਮੈਦਾਨ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਇੱਕ ਵੱਡੀ ਲਹਿਰ ਚਲਾਈ ਸੀ। ਇਸ ਤੋਂ ਪਹਿਲਾਂ ਉਹ ਦੋ ਵਾਰ ਰਾਮਲੀਲਾ ਮੈਦਾਨ ਵਿੱਚ ਸਹੁੰ ਲੈ ਚੁੱਕੇ ਹਨ।
5- ਕੇਜਰੀਵਾਲ ਦੀ ਸਹੁੰ ਚੁੱਕਣ ਦੇ ਮੱਦੇਨਜ਼ਰ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਰਾਮਲੀਲਾ ਮੈਦਾਨ ਦੇ ਆਸ ਪਾਸ ਦੇ ਖੇਤਰ ਨੂੰ ਇੱਕ ਸ਼ੌਣੀ ਵਿੱਚ ਬਦਲ ਦਿੱਤਾ ਗਿਆ ਹੈ। ਚੱਪੇ ਚੱਪੇ 'ਤੇ ਨਜ਼ਰ ਰੱਖੀ ਜਾ ਰਹੀ ਹੈ। ਸਹੁੰ ਚੁੱਕ ਸਮਾਗਮ ਲਈ ਮਲਟੀ-ਲੇਅਰ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਟ੍ਰੈਫਿਕ ਨੂੰ ਮੋੜਿਆ ਗਿਆ ਹੈ।
6- ਦਿੱਲੀ ਪੁਲਿਸ ਅਤੇ ਸੀਆਰਪੀਐਫ ਦੇ 5 ਹਜ਼ਾਰ ਤੋਂ ਵੱਧ ਸਿਪਾਹੀ ਰਾਮਲੀਲਾ ਮੈਦਾਨ ਵਿੱਚ ਸੁਰੱਖਿਆ ਲਈ ਤਾਇਨਾਤ ਹਨ। ਡਰੋਨ ਦੀ ਵਰਤੋਂ ਵੀ ਨਿਗਰਾਨੀ ਲਈ ਕੀਤੀ ਜਾਏਗੀ। 125 ਸੀਸੀਟੀਵੀ ਦੀ ਨਿਗਰਾਨੀ ਰਾਮਲੀਲਾ ਮੈਦਾਨ ਨੇੜੇ ਕੀਤੀ ਜਾਏਗੀ। ਐਂਟਰੀ ਗੇਟ 'ਤੇ ਮੈਟਲ ਡਿਟੈਕਟਰ ਨਾਲ ਚੈਕਿੰਗ ਕੀਤੀ ਜਾ ਰਹੀ ਹੈ।
7- ਰਾਮਲੀਲਾ ਮੈਦਾਨ ਵਿੱਚ ਲਗਭਗ 40 ਹਜ਼ਾਰ ਕੁਰਸੀਆਂ ਲਗਾਈਆਂ ਗਈਆਂ ਹਨ। ਖਬਰਾਂ ਅਨੁਸਾਰ, ਲੋਕ ਨੂੰ ਸਹੁੰ ਚੁੱਕ ਵੇਖਣ ਦੇ ਯੋਗ ਬਣਾਉਣ ਲਈ ਸਥਾਨ ਦੇ ਅੰਦਰ ਅਤੇ ਬਾਹਰ 12 LED ਸਕ੍ਰੀਨਾਂ ਲਗਾਈਆਂ ਗਈਆਂ ਹਨ।
8- ਆਮ ਆਦਮੀ ਪਾਰਟੀ ਦੇ ਵਰਕਰ ਸਵੇਰ ਤੋਂ ਹੀ ਰਾਮਲੀਲਾ ਮੈਦਾਨ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ। ਖੁਸ਼ੀ ਜ਼ਾਹਰ ਕਰਦਿਆਂ, ਵਰਕਰ ਅਰਦਾਸ ਕਰ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਕੇਜਰੀਵਾਲ ਦੇਸ਼ ਦਾ ਪ੍ਰਧਾਨ ਮੰਤਰੀ ਬਣੇ।
9-ਸਹੁੰ ਚੁੱਕਣ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੇ ਕਿਹਾ- ਹਿੰਦੂ-ਮੁਸਲਿਮ ਹੋਣ ਤੋਂ ਬਾਅਦ ਵੀ ਲੋਕਾਂ ਨੇ ਕਿਹਾ ਕਿ ਸਾਨੂੰ ਕੰਮ ਚਾਹੀਦਾ ਹੈ। ਉਸ ਨੂੰ (ਕੇਜਰੀਵਾਲ) ਨੂੰ ਸੱਤ ਸਾਲ ਹੋ ਗਏ ਹਨ ਇਸ ਲਈ ਉਸ ਕੋਲ ਤਜਰਬਾ ਵੀ ਹੈ। ਰਾਜਨੀਤੀ ਵਿੱਚ ਨਵੀਨਤਾ ਵੀ ਹੈ ਅਤੇ ਕੰਮ ਵਿੱਚ ਵੀ। 190 ਕਰੋੜ ਦਾ ਜਹਾਜ਼ ਅਤੇ 10 ਲੱਖ ਦੇ ਸੂਟ ਨਾਲੋਂ ਬਿਹਤਰ ਹੈ ਕਿ ਇਹ ਪੈਸਾ ਜਨਤਾ ਤੇ ਖਰਚ ਕੀਤਾ ਜਾਵੇ।
10- 'ਆਪ' ਨੇ 70 ਮੈਂਬਰੀ ਦਿੱਲੀ ਵਿਧਾਨ ਸਭਾ ਵਿੱਚ 62 ਸੀਟਾਂ ਜਿੱਤੀਆਂ, ਜਦਕਿ ਭਾਜਪਾ ਨੇ ਅੱਠ ਸੀਟਾਂ ਜਿੱਤੀਆਂ ਅਤੇ ਕਾਂਗਰਸ ਲਗਾਤਾਰ ਦੂਜੀ ਵਾਰ ਖਾਤਾ ਨਹੀਂ ਖੋਲ੍ਹ ਸਕੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement