Kerala Boat Tragedy: ਕੇਰਲ 'ਚ ਹਾਊਸਬੋਟ ਡੁੱਬਣ ਕਾਰਨ 6 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ
Kerala Boat Tragedy: ਕੇਰਲ ਦੇ ਮਲੱਪਪੁਰਮ ਜ਼ਿਲ੍ਹੇ ਵਿੱਚ ਇੱਕ ਹਾਊਸਬੋਟ ਪਲਟ ਗਈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।
Kerala Boat Tragedy: ਕੇਰਲ 'ਚ ਮਲੱਪਪੁਰਮ ਜ਼ਿਲ੍ਹੇ ਦੇ ਤਾਨੂਰ ਇਲਾਕੇ 'ਚ ਓਟੂਮਪੁਰਮ ਨੇੜੇ ਐਤਵਾਰ ਸ਼ਾਮ ਨੂੰ ਇਕ ਹਾਊਸਬੋਟ ਡੁੱਬ ਗਈ। ਜਿਸ ਕਾਰਨ ਇਸ ਵਿੱਚ ਸਵਾਰ ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਮੌਕੇ 'ਤੇ ਬਚਾਅ ਕਾਰਜ ਜਾਰੀ ਹੈ।
ਪੁਲਿਸ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਕਿਸ਼ਤੀ 'ਤੇ ਕਰੀਬ 25 ਯਾਤਰੀ ਸਵਾਰ ਸਨ, ਜਿਨ੍ਹਾਂ 'ਚੋਂ 6 ਦੀ ਮੌਤ ਹੋ ਗਈ, ਜਦਕਿ 10 ਦੇ ਕਰੀਬ ਯਾਤਰੀਆਂ ਨੂੰ ਨੇੜਲੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ 7 ਵਜੇ ਵਾਪਰੀ। ਪੁਲਿਸ ਨੇ ਇਹ ਵੀ ਦੱਸਿਆ ਕਿ ਕਈ ਐਂਬੂਲੈਂਸਾਂ, ਫਾਇਰ ਸਰਵਿਸ ਕਰਮੀਆਂ ਅਤੇ ਵਾਲੰਟੀਅਰ ਕਰਮਚਾਰੀਆਂ ਨਾਲ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਡੁੱਬੀ ਹੋਈ ਕਿਸ਼ਤੀ ਨੂੰ ਕਿਨਾਰੇ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Malappuram, Kerala | Six people died after a tourist boat capsized near Tanur in Malappuram district of Kerala. Rescue operations are underway. pic.twitter.com/gPi0u2HuIi
— ANI (@ANI) May 7, 2023
ਇਹ ਵੀ ਪੜ੍ਹੋ: Delhi: ਦਿੱਲੀ 'ਚ ਸਿੱਖ ਔਰਤ ਨੇ ਲਾਇਆ ਲਵ ਜਿਹਾਦ ਦਾ ਦੋਸ਼, ਫੇਸਬੁੱਕ 'ਤੇ ਹੋਈ ਸੀ ਦੋਸ਼ੀ ਨਾਲ ਦੋਸਤੀ