Delhi: ਦਿੱਲੀ 'ਚ ਸਿੱਖ ਔਰਤ ਨੇ ਲਾਇਆ ਲਵ ਜਿਹਾਦ ਦਾ ਦੋਸ਼, ਫੇਸਬੁੱਕ 'ਤੇ ਹੋਈ ਸੀ ਦੋਸ਼ੀ ਨਾਲ ਦੋਸਤੀ
Delhi Love Jihad News: ਦਿੱਲੀ 'ਚ ਔਰਤ ਨੇ ਆਪਣੀ FIR 'ਚ ਕਿਹਾ ਹੈ ਕਿ 2016 'ਚ ਉਸ ਦੀ ਮੁਲਾਕਾਤ ਲਕਸ਼ਮੀ ਨਗਰ ਨਿਵਾਸੀ ਅਜਮਤ ਅਲੀ ਖਾਨ ਨਾਲ ਫੇਸਬੁੱਕ 'ਤੇ ਹੋਈ ਸੀ ਅਤੇ ਉਹ ਦੋਸਤ ਬਣ ਗਏ ਸਨ। ਬਾਅਦ ਵਿੱਚ ਸਰੀਰਕ ਸਬੰਧ ਵੀ ਬਣਾਏ।
Delhi Love Jihad Case: ਦਿੱਲੀ 'ਚ ਕਥਿਤ 'ਲਵ ਜਿਹਾਦ' ਦੇ ਇਕ ਮਾਮਲੇ 'ਚ ਇਕ ਸਿੱਖ ਔਰਤ ਨੇ ਆਪਣੇ ਮੁਸਲਿਮ ਦੋਸਤ 'ਤੇ ਉਸ ਨਾਲ ਰੇਪ ਕਰਨ, ਉਸ ਦੀਆਂ ਅਸ਼ਲੀਲ ਵੀਡੀਓਜ਼ ਰਿਕਾਰਡ ਕਰਨ ਅਤੇ ਧਰਮ ਪਰਿਵਰਤਨ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ। ਪੀੜਤਾ ਦਾ ਦੋਸ਼ ਹੈ ਕਿ ਜਦੋਂ ਉਸ ਨੇ ਧਰਮ ਪਰਿਵਰਤਨ ਤੋਂ ਇਨਕਾਰ ਕੀਤਾ ਤਾਂ ਦੋਸ਼ੀ ਅਜ਼ਮਤ ਅਲੀ ਖਾਨ ਨੇ ਉਸ ਦੇ ਚਿਹਰੇ 'ਤੇ ਤੇਜ਼ਾਬ ਸੁੱਟਣ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲਿਸ ਨੇ ਬਲਾਤਕਾਰ ਸਮੇਤ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਹੈ।
ਐਫਆਈਆਰ ਵਿੱਚ ਕਿਹਾ ਗਿਆ ਹੈ ਕਿ 2016 ਵਿੱਚ ਪੀੜਤਾ ਲਕਸ਼ਮੀ ਨਗਰ ਦੇ ਰਹਿਣ ਵਾਲੇ ਅਜਮਤ ਅਲੀ ਖਾਨ ਨਾਲ ਫੇਸਬੁੱਕ 'ਤੇ ਮਿਲੀ ਸੀ ਅਤੇ ਉਹ ਦੋਸਤ ਬਣ ਗਏ ਸਨ। ਪੀੜਤਾ ਦਾ ਕਹਿਣਾ ਹੈ ਕਿ ਖਾਨ ਉਸ ਦੇ ਡਾਂਸ ਟੀਚਰ ਦਾ ਮਿਊਚਲ ਫ੍ਰੈਂਡ ਸੀ। ਬਾਅਦ ਵਿੱਚ ਉਨ੍ਹਾਂ ਦੀ ਦੋਸਤੀ ਹੋਰ ਡੂੰਘੀ ਹੋ ਗਈ ਅਤੇ 2017 ਵਿੱਚ ਉਹ ਰਿਲੇਸ਼ਨਸ਼ਿਪ ਵਿੱਚ ਆ ਗਏ। ਔਰਤ ਦਾ ਦੋਸ਼ ਹੈ ਕਿ ਜਦੋਂ ਅਸੀਂ ਸਰੀਰਕ ਸਬੰਧ ਬਣਾਏ ਤਾਂ ਉਸ ਨੇ ਇਸ ਦੀ ਵੀਡੀਓ ਰਿਕਾਰਡ ਕਰ ਲਈ।
ਪੀੜਤਾ ਨੇ ਕਿਹਾ, "ਖਾਨ ਨੇ ਮੈਨੂੰ ਇਸਲਾਮ ਕਬੂਲ ਕਰਨ ਲਈ ਮਜ਼ਬੂਰ ਕੀਤਾ, ਪਰ ਮੈਂ ਇਨਕਾਰ ਕਰ ਦਿੱਤਾ। ਮੈਂ ਉਸ ਨੂੰ ਕਿਹਾ ਕਿ ਮੈਂ ਇੱਕ ਸਿੱਖ ਲੜਕੀ ਹਾਂ ਅਤੇ ਵਿਆਹ ਤੋਂ ਬਾਅਦ ਵੀ ਸਿੱਖ ਰਹਿਣਾ ਚਾਹੁੰਦੀ ਹਾਂ, ਪਰ ਖਾਨ ਨੇ ਮੈਨੂੰ ਇਸਲਾਮ ਕਬੂਲ ਕਰਨ ਲਈ ਕਿਹਾ, "ਬੁਰਕਾ ਪਾਉਣਾ ਹੋਵੇਗਾ। ਦਿਨ ਵਿੱਚ ਪੰਜ ਵਾਰ ਨਮਾਜ਼ ਪੜ੍ਹਨਾ ਹੋਵੇਗਾ। ਮੈਂ ਆਪਣਾ ਧਰਮ ਬਦਲਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਕਿਹਾ ਕਿ ਉਹ ਮੈਨੂੰ ਪਿਆਰ ਦੇ ਨਾਂ 'ਤੇ ਇਸਲਾਮ ਕਬੂਲ ਕਰਨ ਲਈ ਮਜਬੂਰ ਨਹੀਂ ਕਰ ਸਕਦਾ ਅਤੇ ਮੈਂ ਰਿਸ਼ਤਾ ਖਤਮ ਕਰਨ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ: Pakistan: ਪਾਕਿਸਤਾਨ 'ਚ ਗੁੱਸੇ ਆਈ ਭੀੜ ਨੇ ਦੋ ਲੁਟੇਰਿਆਂ ਦੀ ਕੀਤੀ ਕੁੱਟਮਾਰ, ਕਤਲ ਕਰਕੇ ਭੱਜ ਰਹੇ ਸਨ ਲੁਟੇਰੇ
ਇਸ ਤੋਂ ਬਾਅਦ ਪੀੜਤਾ ਨੇ ਖਾਨ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। 2018 ਤੋਂ ਬਾਅਦ ਉਹ ਖਾਨ ਨੂੰ ਕਦੇ ਨਹੀਂ ਮਿਲੀ ਪਰ ਦੋਸ਼ੀ ਉਸ ਨੂੰ ਮੈਸੇਜ ਕਰਦੇ ਰਹੇ। 2019 ਵਿੱਚ, ਖਾਨ ਨੇ ਪੀੜਤਾ ਨੂੰ ਧਮਕੀ ਦਿੱਤੀ ਸੀ। ਪੀੜਤਾ ਨੇ ਦੋਸ਼ ਲਾਇਆ ਹੈ, "ਉਸ ਨੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਮੈਂ ਉਸ ਨੂੰ ਨਜ਼ਰਅੰਦਾਜ਼ ਕੀਤਾ ਤਾਂ ਉਹ ਮੇਰੀਆਂ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਵੇਗਾ। ਉਸ ਨੇ ਮੇਰਾ ਪੂਰਾ ਕਰੀਅਰ ਬਰਬਾਦ ਕਰਨ ਦੀ ਧਮਕੀ ਦਿੱਤੀ। ਉਹ ਮੈਨੂੰ ਗਾਲ੍ਹਾਂ ਕੱਢਦਾ ਰਿਹਾ।"
ਪੀੜਤਾ ਨੇ ਦੋਸ਼ ਲਗਾਇਆ ਕਿ 2 ਅਪ੍ਰੈਲ ਨੂੰ ਜਨਕਪੁਰੀ ਥਾਣੇ 'ਚ ਖਾਨ ਨੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਮੇਰੇ ਮੂੰਹ 'ਤੇ ਤੇਜ਼ਾਬ ਸੁੱਟਣ ਦੀ ਧਮਕੀ ਦਿੱਤੀ। ਨਾਲ ਹੀ ਉਸ ਨੇ ਕਿਹਾ ਕਿ ਜੇਕਰ ਮੈਂ ਉਸ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੈਨੂੰ ਜ਼ਿੰਦਾ ਦਫਨ ਕਰ ਦੇਵੇਗਾ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਡਾਬਰੀ ਥਾਣੇ ਵਿੱਚ ਬਲਾਤਕਾਰ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਅਜੇ ਤੱਕ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਮੁਲਜ਼ਮ ਨੇ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਹੋਈ ਹੈ।