ਪੜਚੋਲ ਕਰੋ

Amritsar Blast: ਅੰਮ੍ਰਿਤਸਰ ਬੰਬ ਧਮਾਕੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦਾ 'ਆਪ' ਸਰਕਾਰ 'ਤੇ ਹਮਲਾ, ਕਿਹਾ- 'ਆਪਣੇ ਦਿੱਲੀ ਦੇ ਆਕਾਵਾਂ ਨੂੰ...'

Amritsar Blast News: ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਵਿੱਚ ਸਥਿਤ ਇੱਕ ਰੈਸਟੋਰੈਂਟ ਵਿੱਚ ਹੋਏ ਧਮਾਕੇ ਬਾਰੇ ਟਵੀਟ ਕਰਦਿਆਂ ਕਿਹਾ ਕਿ ਜਿਸ ਜੰਗ ਵਿੱਚ ਰਾਜੇ ਦੀ ਜਾਨ ਨੂੰ ਕੋਈ ਖ਼ਤਰਾ ਨਾ ਹੋਵੇ, ਉਸ ਨੂੰ ਜੰਗ ਨਹੀਂ ਸਿਆਸਤ ਕਹਿੰਦੇ ਹਾਂ।

Navjot Singh Sidhu On Amritsar Blast: ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ 'ਤੇ ਇਕ ਰੈਸਟੋਰੈਂਟ 'ਚ ਧਮਾਕਾ ਹੋਇਆ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ ਸਨ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਅੱਤਵਾਦੀ ਹਮਲਾ ਨਹੀਂ ਬਲਕਿ ਇੱਕ ਹਾਦਸਾ ਸੀ। ਦਰਬਾਰ ਸਾਹਿਬ ਨੇੜੇ ਸਥਿਤ ਹੈਰੀਟੇਜ ਸਟਰੀਟ 'ਚ ਸ਼ਨੀਵਾਰ ਰਾਤ ਨੂੰ ਧਮਾਕਾ ਹੋਇਆ, ਜਿਸ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ 'ਤੇ ਮੌਜੂਦ ਕਈ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਨੇ ਇਸ ਨੂੰ ਅੱਤਵਾਦੀ ਧਮਾਕਾ ਮੰਨਿਆ। ਇਸ ਧਮਾਕੇ ਨੂੰ ਲੈ ਕੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।

ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ, "ਜਿਸ ਜੰਗ ਵਿੱਚ ਰਾਜੇ ਦੀ ਜਾਨ ਨੂੰ ਖ਼ਤਰਾ ਨਾ ਹੋਵੇ, ਉਸ ਨੂੰ ਜੰਗ ਨਹੀਂ, ਸਿਆਸਤ ਕਹਿੰਦੇ ਹਨ। 1200 ਸੁਰੱਖਿਆ ਜਵਾਨਾਂ ਦੇ ਕਵਚ ਵਿੱਚ ਸੁਰੱਖਿਅਤ ਰਹਿ ਕੇ ਜਦੋਂ 'ਮੋਸਟ ਪ੍ਰੋਟੈਕਟੇਡ' ਮੁੱਖ ਮੰਤਰੀ ਮੂਕ ਦਰਸ਼ਕ ਬਣ ਕੇ ਆਪਣੇ ਸੂਬੇ ਵਿੱਚ ਕਤਲ, ਜਬਰ-ਜ਼ਨਾਹਾਂ ਨੂੰ ਦੇਖ ਰਹੇ ਹੋਣ ਤਾਂ ਪਤਨ ਤਾਂ ਹੋਣਾ ਹੀ ਹੈ।

ਇਹ ਵੀ ਪੜ੍ਹੋ: ਸਕੂਲ ਪਾਠਕ੍ਰਮ 'ਚੋਂ ਸਾਜ਼ਿਸ਼ਨ ਹਟਾਇਆ ਜਾ ਰਿਹਾ ਇਤਿਹਾਸ, ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਜਤਾਇਆ ਖਦਸ਼ਾ

ਸਿੱਧੂ ਨੇ ਟਵੀਟ 'ਚ ਅੱਗੇ ਲਿਖਿਆ, ''ਜਦੋਂ ਸ਼ਾਂਤੀ ਵਿਗੜ ਜਾਵੇ, ਜਾਨ-ਮਾਲ ਸੁਰੱਖਿਅਤ ਨਾ ਹੋਵੇ, ਦੁਕਾਨਾਂ 'ਤੇ ਗਾਹਕ ਨਾ ਹੋਵੇ, ਕਾਰੋਬਾਰੀ ਸੂਬਾ ਛੱਡਣਾ ਸ਼ੁਰੂ ਕਰ ਦੇਣ, ਨੌਜਵਾਨ ਹਿਜਰਤ ਕਰਨ ਲੱਗ ਜਾਣ, ਸੂਬੇ ਦੀ ਇਕ ਲੱਖ ਕਰੋੜ ਦੀ ਜਾਇਦਾਦ ਵਿਕ ਜਾਵੇ ਅਤੇ ਜੇਕਰ ਹਾਕਮ ਆਪਣੇ ਆਪ ਨੂੰ ਅਤੇ ਦਿੱਲੀ ਦੇ ਆਕਾਵਾਂ ਨੂੰ ਬਚਾਉਣ ਵਿੱਚ ਹੀ ਖਰਚ ਕਰਦੇ ਰਹਿਣ, ਫਿਰ ਜਿੱਥੇ ਸੂਬੇ ਦੀ ਵਿੱਤੀ ਹਾਲਤ ਵਿਗੜਦੀ ਹੈ, ਉੱਥੇ ਅਰਾਜਕਤਾ ਦਾ ਮਾਹੌਲ ਪੈਦਾ ਹੁੰਦਾ ਹੈ। ਕੀ ਇਹ ਪੰਜਾਬ ਨੂੰ ਬਦਨਾਮ ਕਰਨ ਅਤੇ ਮਸਲਿਆਂ ਤੋਂ ਧਿਆਨ ਭਟਕਾਉਣ ਦੀ ਸਾਜ਼ਿਸ਼ ਹੈ ਜਾਂ ਫਿਰ ਸਰਕਾਰ ਦੀ ਬੇਰੁਖੀ ਅਤੇ ਨਾਕਾਮੀ ਹੈ। ਦੋਵਾਂ ਹਾਲਾਤਾਂ ਵਿੱਚ ਹਾਰ ਪੰਜਾਬ ਦੀ ਹੈ। ਬਦਕਿਸਮਤੀ. Punjab Must Win." ।

ਜ਼ਿਕਰਯੋਗ ਹੈ ਕਿ ਧਮਾਕੇ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਘਬਰਾਉਣ ਦੀ ਲੋੜ ਨਹੀਂ ਹੈ। ਇੱਕ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਧਮਾਕਾ ਸ਼ਾਇਦ ਇੱਕ ਰੈਸਟੋਰੈਂਟ ਦੀ ਚਿਮਨੀ ਵਿੱਚ ਹੋਇਆ। ਵਧੀਕ ਡਿਪਟੀ ਕਮਿਸ਼ਨਰ ਪੁਲਿਸ ਮਹਿਤਾਬ ਸਿੰਘ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ। ਆਸ-ਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਇਮਾਰਤਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ: Sangrur News: ਪੰਜਾਬ ਪੁਲਿਸ ਦਾ ਸਾਂਝ ਸਮਾਜਿਕ ਹਿੱਸੇਦਾਰੀ ਪ੍ਰੋਗਰਾਮ, ਚਾਹਵਾਨ 15 ਮਈ ਤੋਂ ਪਹਿਲਾਂ ਕਰ ਸਕਦੇ ਆਨਲਾਈਨ ਅਪਲਾਈ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ

ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ

Punjab News: ਪਟਿਆਲਾ ਤੇ ਧਰਮਕੋਟ ਦੇ 8-8 ਵਾਰਡਾਂ 'ਚ ਨਹੀਂ ਹੋਣਗੀਆਂ ਚੋਣਾਂ,ਨਾਮਜ਼ਦਗੀ ਭਰਨ ਵੇਲੇ ਪਾੜੇ ਗਏ ਸੀ ਕਾਗ਼ਜ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ FIR ਦਰਜ

SA vs PAK T20: ਦੱਖਣੀ ਅਫਰੀਕਾ ਬੋਰਡ ਨੇ ਕੀਤਾ ਕਮਾਲ ! ਦਰਸ਼ਕਾਂ ਨੂੰ ਵਾਪਸ ਮਿਲਣਗੇ ਟਿਕਟ ਦੇ ਪੈਸੇ, ਜਾਣੋ ਕਿਉਂ ਲਿਆ  ਫੈਸਲਾ ?

ABP Premium

ਵੀਡੀਓਜ਼

ਦੋਸਾਝਾਂਵਾਲਾ ਪੁੱਜਿਆ ਮੁੰਬਈ , ਅੱਜ ਨੀ ਰੁੱਕਦਾ ਦਿਲਜੀਤ ਦਾ ਧਮਾਲਦਿਲਜੀਤ ਦੇ ਲਿਬਾਸ 'ਚ ਡੱਬਾਵਾਲੇ , ਪੰਜਾਬੀ ਹਰ ਪਾਸੇ ਛਾਅ ਗਏ ਓਏਦਿਲਜੀਤ ਦਾ ਦੀਵਾਨਾ ਹੈ ਵਰੁਣ ਧਵਨ , ਮਾਣ ਹੈ ਸਾਨੂੰ ਦਿਲਜੀਤ ਦੋਸਾਂਝ ਤੇਦਿਲਜੀਤ ਦੋਸਾਂਝ ਦੀ ਸ਼ੋਅ ਮਗਰ ਪ੍ਰਸ਼ਾਸਨ , ਚੰਡੀਗੜ੍ਹ ਸ਼ੋਅ ਤੇ ਛਿੜੀ ਨਵੀਂ ਬਹਿਸ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ
Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ
ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ
ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ
Punjab News: ਪਟਿਆਲਾ ਤੇ ਧਰਮਕੋਟ ਦੇ 8-8 ਵਾਰਡਾਂ 'ਚ ਨਹੀਂ ਹੋਣਗੀਆਂ ਚੋਣਾਂ,ਨਾਮਜ਼ਦਗੀ ਭਰਨ ਵੇਲੇ ਪਾੜੇ ਗਏ ਸੀ ਕਾਗ਼ਜ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ FIR ਦਰਜ
Punjab News: ਪਟਿਆਲਾ ਤੇ ਧਰਮਕੋਟ ਦੇ 8-8 ਵਾਰਡਾਂ 'ਚ ਨਹੀਂ ਹੋਣਗੀਆਂ ਚੋਣਾਂ,ਨਾਮਜ਼ਦਗੀ ਭਰਨ ਵੇਲੇ ਪਾੜੇ ਗਏ ਸੀ ਕਾਗ਼ਜ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ FIR ਦਰਜ
SA vs PAK T20: ਦੱਖਣੀ ਅਫਰੀਕਾ ਬੋਰਡ ਨੇ ਕੀਤਾ ਕਮਾਲ ! ਦਰਸ਼ਕਾਂ ਨੂੰ ਵਾਪਸ ਮਿਲਣਗੇ ਟਿਕਟ ਦੇ ਪੈਸੇ, ਜਾਣੋ ਕਿਉਂ ਲਿਆ  ਫੈਸਲਾ ?
SA vs PAK T20: ਦੱਖਣੀ ਅਫਰੀਕਾ ਬੋਰਡ ਨੇ ਕੀਤਾ ਕਮਾਲ ! ਦਰਸ਼ਕਾਂ ਨੂੰ ਵਾਪਸ ਮਿਲਣਗੇ ਟਿਕਟ ਦੇ ਪੈਸੇ, ਜਾਣੋ ਕਿਉਂ ਲਿਆ ਫੈਸਲਾ ?
ਮੋਟਰਸਾਈਕਲ ਹੋਵੇ ਜਾਂ ਕਾਰ, ਕਦੇ ਵੀ ਟੈਂਕੀ ਨਾ ਕਰਵਾਓ ਫੁੱਲ, ਹੋ ਸਕਦੈ ਵੱਡਾ ਹਾਦਸਾ, ਜਾਣੋ ਵਜ੍ਹਾ

ਕ੍ਰਿਸਮਸ ਤੋਂ ਠੀਕ ਪਹਿਲਾਂ ਧਰਤੀ 'ਤੇ ਮੱਚੇਗੀ ਤਬਾਹੀ! ਜਾਣੋ ਕੀ ਹੈ ਪ੍ਰਿਥਵੀ ਦੇ ਨੇੜਿਓਂ ਲੰਘ ਰਿਹਾ ਇਹ ਵੱਡਾ ਖ਼ਤਰਾ

Punjab News: ਭਾਰਤ ਭੂਸ਼ਣ ਆਸ਼ੂ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਹਾਈਕੋਰਟ ਤੋਂ ਮਿਲੀ ਜ਼ਮਾਨਤ, FIR ਰੱਦ ਕਰਨ ਦੇ ਹੁਕਮ

Giani Harpreet Singh: ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਕਸ਼ਨ ਮਗਰੋਂ ਪੰਥਕ ਧਿਰਾਂ ਅੰਦਰ ਭੂਚਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਬੁਲਾਉਣ ਦਾ ਐਲਾਨ

Embed widget