ਖੇਤੀ ਕਾਨੂੰਨਾਂ 'ਤੇ ਚਰਚਾ ਲਈ ਰਾਜਪਾਲ ਨੇ ਦਿੱਤੀ ਮਨਜੂਰੀ, 31 ਦਸੰਬਰ ਨੂੰ ਹੋਵੇਗਾ ਵਿਸੇਸ਼ ਸੈਸ਼ਨ
ਇਕ ਦਿਨਾਂ ਸੈਸ਼ਨ ਲਈ ਖਾਨ ਨੇ ਕੁਝ ਸਪਸਟੀਕਰਨ ਮੰਗੇ ਸਨ। ਸਰਕਾਰ ਨੇ ਉਹ ਸਪਸ਼ਟੀਕਰਨ ਦੇ ਦਿੱਤੇ। ਵਿਧਾਨਸਭਾ ਸੂਤਰਾਂ ਮੁਤਾਬਕ 31 ਦਸੰਬਰ ਨੂੰ ਸਵੇਰੇ 9 ਵਜੇ ਸੈਸ਼ਨ ਸ਼ੁਰੂ ਹੋਵੇਗਾ ਜੋ ਇਕ ਘੰਟੇ ਤਕ ਚੱਲੇਗਾ
ਨਵੀਂ ਦਿੱਲੀ: ਕੇਰਲ ਦੇ ਰਾਜਪਾਲ ਆਰਿਫ ਮੋਹੰਮਦ ਖਾਨ ਨੇ ਤਿੰਨ ਖੇਤੀ ਕਾਨੂੰਨਾਂ 'ਤੇ ਚਰਚਾ ਕਰਨ ਤੇ ਖੇਤੀ ਕਾਨੂੰਨਾਂ ਖਿਲਾਫ ਪ੍ਰਸਤਾਵ ਪਾਸ ਕਰਨ ਲਈ 31 ਦਸੰਬਰ ਨੂੰ ਇਕ ਦਿਨਾਂ ਵਿਧਾਨਸਭਾ ਸੈਸ਼ਨ ਲਈ ਸੋਮਵਾਰ ਮਨਜੂਰੀ ਦੇ ਦਿੱਤੀ। ਰਾਜਭਵਨ ਸੂਤਰਾਂ ਨੇ ਖਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਰਾਜਪਾਲ ਨੇ ਸੈਸ਼ਨ ਲਈ ਮਨਜੂਰੀ ਦੇ ਦਿੱਤੀ ਹੈ। ਕੁਝ ਦਿਨ ਪਹਿਲਾਂ ਮਾਕਪਾ ਨੀਤ ਵਾਮ ਲੋਕਤੰਤਰਿਕ ਮੋਰਚਾ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਬੁਲਾਉਣ ਦਾ ਇਕ ਨਵਾਂ ਪ੍ਰਸਤਾਵ ਭੇਜਿਆ ਸੀ। ਕਿਉਂਕਿ ਉਸ ਤੋਂ ਪਹਿਲਾਂ ਰਾਜਪਾਲ ਨੇ ਅਜਿਹੀ ਸਿਫਾਰਸ਼ ਖਾਰਜ ਕਰ ਦਿੱਤੀ ਸੀ।
Kerala Governor Arif Mohammad Khan gives assent for convening special Assembly session on December 31. (File photo) pic.twitter.com/WbSdZJBhwU
— ANI (@ANI) December 28, 2020
ਇਸ ਇਕ ਦਿਨਾਂ ਸੈਸ਼ਨ ਲਈ ਖਾਨ ਨੇ ਕੁਝ ਸਪਸ਼ਟੀਕਰਨ ਮੰਗੇ ਸਨ। ਸਰਕਾਰ ਨੇ ਉਹ ਸਪਸ਼ਟੀਕਰਨ ਦੇ ਦਿੱਤੇ। ਵਿਧਾਨਸਭਾ ਸੂਤਰਾਂ ਮੁਤਾਬਕ 31 ਦਸੰਬਰ ਨੂੰ ਸਵੇਰੇ 9 ਵਜੇ ਸੈਸ਼ਨ ਸ਼ੁਰੂ ਹੋਵੇਗਾ ਜੋ ਇਕ ਘੰਟੇ ਤਕ ਚੱਲੇਗਾ। ਹਾਲਾਂਕਿ ਇਸ ਤੋਂ ਪਹਿਲਾਂ ਰਾਜਪਾਲ ਨੇ 23 ਦਸੰਬਰ ਨੂੰ ਖੇਤੀ ਕਾਨੂੰਨਾਂ 'ਤੇ ਚਰਚਾ ਲਈ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮਨਜੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ