ਕੋਝੀਕੋਡ: ਕੇਰਲਾ ਦੇ ਕੋਝੀਕੋਡ ਹਵਾਈ ਅੱਡੇ 'ਤੇ ਏਅਰ ਇੰਡੀਆ ਦੇ ਜਹਾਜ਼ ਦੇ ਹਾਦਸੇ 'ਚ ਮਾਰੇ ਗਏ 18 ਲੋਕਾਂ 'ਚ ਜਹਾਜ਼ ਦੇ ਦੋਵੇਂ ਪਾਇਲਟ ਸ਼ਾਮਲ ਹਨ। ਇਸ ਹਾਦਸੇ ਵਿੱਚ ਏਅਰ ਇੰਡੀਆ ਨੇ ਆਪਣੇ ਦੋ ਜਾਬਾਂਜ਼ ਪਾਇਲਟਾਂ ਨੂੰ ਗੁਆ ਦਿੱਤਾ। ਜਹਾਜ਼ ਦੇ ਕਰੈਸ਼ ਲੈਂਡਿੰਗ ਦੌਰਾਨ 59 ਸਾਲਾ ਕਪਤਾਨ ਦੀਪਕ ਵਸੰਤ ਸਾਠੇ ਅਤੇ ਉਸ ਦੇ 33 ਸਾਲਾ ਕੋ-ਪਾਇਲਟ ਅਖਿਲੇਸ਼ ਕੁਮਾਰ ਦੀ ਮੌਤ ਹੋ ਗਈ।

ਦੱਸ ਦਈਏ ਕਿ ਅਖਿਲੇਸ਼ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਰਿਵਾਰ ਸੋਗ ਦਾ ਮਾਹੌਲ ਹੈ। ਅਖਿਲੇਸ਼ ਦੀ ਪਤਨੀ ਮੇਘਾ, ਮਥੁਰਾ ਦੀ ਰਹਿਣ ਵਾਲੀ ਹੈ ਤੇ ਉਹ ਗਰਭਵਤੀ ਹੈ। ਉਹ 10 ਦਿਨਾਂ ਬਾਅਦ ਬੱਚੇ ਨੂੰ ਜਨਮ ਦਵੇਗੀ। ਅਖਿਲੇਸ਼ ਦੇ ਜੱਦੀ ਪਿੰਡ ਮੋਹਨਪੁਰ ਵਿੱਚ ਲੋਕਾਂ 'ਚ ਸੋਗ ਹੈ। ਦੱਸ ਦਈਏ ਕਿ ਉਹ ਤਿੰਨ ਭਰਾਵਾਂ ਚੋਂ ਸਭ ਤੋਂ ਵੱਡੇ ਸੀ। ਅਖਿਲੇਸ਼ ਕੁਮਾਰ ਕੋਰੋਨਾ ਮਹਾਮਾਰੀ ਕਰਕੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਵਿੱਚ ਕੰਮ ਕਰ ਰਿਹਾ ਸੀ।

ਕੇਰਲ ਵਿਮਾਨ ਹਾਦਸੇ ਦੇ ਇੱਕ ਮ੍ਰਿਤਕ ਕੋਰੋਨਾ ਪੌਜ਼ੇਟਿਵ, ਰੈਸਕਿਊ ਟੀਮ ਦਾ ਹੋਏਗਾ ਕੋਰੋਨਾ ਟੈਸਟ

ਦੱਸ ਦਈਏ ਕਿ ਕੇਰਲ 'ਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਜਹਾਜ਼ ਦੇ ਯਾਤਰੀਆਂ ਲਈ ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਗੀਭੀਰ ਜ਼ਖ਼ਮੀਆਂ ਨੂੰ ਦੋ-ਦੋ ਲੱਖ ਰੁਪਏ ਅਤੇ ਮਾਮੂਲੀ ਸੱਟਾਂ ਲੱਗਣ ਵਾਲਿਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ।

ਕੇਰਲਾ ਜਹਾਜ਼ ਹਾਦਸਾ: ਮ੍ਰਿਤਕ ਪਾਇਲਟ ਦੀਪਕ ਸਾਠੇ ਦਾ 30 ਸਾਲ ਦਾ ਸਫ਼ਲ ਉਡਾਣ ਕਰੀਅਰ, ਪਰ ਅੰਤ 'ਚ ਕਿਸਮਤ ਨੇ ਨਾ ਦਿੱਤਾ ਸਾਥ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904