ਪੜਚੋਲ ਕਰੋ
ਖ਼ਾਲਸਾ ਨੇ ਜਿੱਤਿਆ ਕੇਰਲ ਵਾਸੀਆਂ ਦਾ ਦਿਲ

ਕੋਚੀ: ਕੇਰਲ ਦੇ ਹੜ੍ਹ ਪੀੜਤਾਂ ਲਈ ਨਾ ਸਿਰਫ਼ ਦੇਸ਼ ਬਲਕਿ ਪੂਰੀ ਦੁਨੀਆ ਦੁਆਵਾਂ ਕਰ ਰਿਹਾ ਹੈ। ਹਰ ਕੋਈ ਆਪਣੇ ਵਿੱਤ ਮੁਤਾਬਕ ਕੇਰਲ ਹੜ੍ਹ ਪੀੜਤਾਂ ਦੀ ਮਦਦ ਕਰ ਰਿਹਾ ਹੈ। ਹੜ੍ਹਾਂ ਨਾਲ ਆਈ ਤਬਾਹੀ ਦੌਰਾਨ ਉੱਥੇ ਮਨੁੱਖਤਾ ਤੇ ਭਾਈਚਾਰਕ ਸਾਂਝ ਦੀ ਸੁੰਦਰ ਮਿਸਾਲ ਵੇਖਣ ਨੂੰ ਮਿਲੀ, ਉਹ ਇਹ ਕਿ ਇੱਕ ਧਰਮ ਦੇ ਲੋਕ ਕਿਸੇ ਹੋਰ ਧਰਮ ਦੇ ਅਸਥਾਨ ਜਾ ਕੇ ਹੜ੍ਹ ਪੀੜਤ ਹਰ ਧਰਮ ਦੇ ਲੋਕਾਂ ਦੀ ਲੰਗਰ ਤਿਆਰ ਕਰ ਰਹੇ ਹਨ। ਇੰਨਾ ਹੀ ਨਹੀਂ ਬਿਪਤਾ ਮਾਰੇ ਲੋਕਾਂ ਦੇ ਧਾਰਮਿਕ ਅਸਥਾਨ ਦੀ ਸਫ਼ਾਈ ਵੀ ਕੀਤੀ ਗਈ ਤਾਂ ਜੋ ਲੋਕ ਉੱਥੇ ਪਹੁੰਚ ਕੇ ਐਤਵਾਰ ਦੀ ਵਿਸ਼ੇਸ਼ ਪਰੇਅਰ ਅਦਾ ਕਰ ਸਕਣ। ਸੰਸਥਾ ਖ਼ਾਲਸਾ ਏਡ ਦੇ 14 ਸਿੱਖਾਂ ਦੀ ਟੀਮ ਕੇਰਲ ਪਹੁੰਚੀ ਹੋਈ ਹੈ ਤੇ ਉਹ ਰੋਜ਼ਾਨਾ 13,000 ਥਾਲੀਆਂ ਖਾਣਾ ਤਿਆਰ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਐਤਵਾਰ ਨੂੰ ਹੋਣ ਵਾਲੀ ਇਸਾਈਆਂ ਦੀ ਵਿਸ਼ੇਸ਼ ਪਰੇਅਰ ਲਈ ਅਲੇਪਈ ਦੇ ਨੀਰਾਟੂਪੁਰਮ ਵਿੱਚ ਸੇਂਟ ਜੌਹਨਜ਼ ਮਾਰਥੋਮਾ ਚਰਚ ਦੀ ਸਫ਼ਾਈ ਵੀ ਕਰ ਦਿੱਤੀ ਹੈ। ਖ਼ਾਲਸਾ ਏਡ ਦੇ 14 ਵਾਲੰਟੀਅਰਾਂ ਨੂੰ ਇਸ ਚਰਚ ਦੀ ਸਫ਼ਾਈ ਕਰਨ ਵਿੱਚ ਦੋ ਦਿਨਾਂ ਦਾ ਸਮਾਂ ਲੱਗਾ। ਸਾਰਾ ਚਰਚ ਹੜ੍ਹਾਂ ਕਾਰਨ ਮਿੱਟੀ ਤੇ ਗਾਦ ਨਾਲ ਭਰਿਆ ਹੋਇਆ ਸੀ, ਪਰ ਹੁਣ ਇਸ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਹੈ।
ਖ਼ਾਲਸਾ ਏਡ ਦੇ ਏਸ਼ੀਆ ਪੈਸਿਫ਼ਿਕ ਦੇ ਪ੍ਰਬੰਧਕੀ ਨਿਰਦੇਸ਼ਕ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਸਥਾਨਕ ਇਸਾਈ ਧਰਮ ਦੇ ਲੋਕਾਂ ਨੇ ਉਨ੍ਹਾਂ ਨੂੰ ਐਤਵਾਰ ਦੀ ਵਿਸ਼ੇਸ਼ ਅਰਦਾਸ ਅਦਾ ਕਰਨ ਲਈ ਚਰਚ ਦੀ ਸਫ਼ਾਈ ਕਰਨ ਲਈ ਕਿਹਾ ਤਾਂ ਉਨ੍ਹਾਂ ਦੀ ਟੀਮ ਫੌਰਨ ਇਸ ਕੰਮ ਵਿੱਚ ਜੁਟ ਗਈ। ਅਮਰਪ੍ਰੀਤ ਨੇ ਦੱਸਿਆ ਕਿ ਇਸ ਕਾਰਜ ਨਾਲ ਭਾਈਚਾਰਕ ਸਾਂਝ ਵਧਦੀ ਹੈ ਤੇ ਕੇਰਲਾ 'ਤੇ ਆਏ ਮਾੜੇ ਵਕਤ ਦੌਰਾਨ ਵਾਲੰਟੀਅਰਾਂ ਵੱਲੋਂ ਕੀਤੀ ਇਸ ਮਿਹਨਤ ਨਾਲ ਮਨੁੱਖਤਾ ਦਾ ਸੰਦੇਸ਼ ਜਾਰੀ ਹੁੰਦਾ ਹੈ। ਇਸ ਸਮੇਂ ਖ਼ਾਲਸਾ ਏਡ ਦੀ 22 ਮੈਂਬਰੀ ਟੀਮ ਕੇਰਲ ਵਿੱਚ ਬਚਾਅ ਕਾਰਜ ਜਾਰੀ ਹੈ। ਇਨ੍ਹਾਂ ਦਾ ਮੁੱਖ ਕਾਰਜ ਹੜ੍ਹ ਪੀੜਤ ਲੋਕਾਂ ਨੂੰ ਤਾਜ਼ਾ ਗਰਮ ਖਾਣਾ ਦੇਣਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਮੱਛਰਦਾਨੀਆਂ ਤੇ ਸੈਨੇਟਰੀ ਨੈਪਕਿਨਜ਼ ਤੋਂ ਲੈਕੇ ਪਾਣੀ ਦੀਆਂ ਬੋਤਲਾਂ ਤਕ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਖ਼ਾਲਸਾ ਏਡ ਦੇ ਏਸ਼ੀਆ ਪੈਸਿਫ਼ਿਕ ਦੇ ਪ੍ਰਬੰਧਕੀ ਨਿਰਦੇਸ਼ਕ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਸਥਾਨਕ ਇਸਾਈ ਧਰਮ ਦੇ ਲੋਕਾਂ ਨੇ ਉਨ੍ਹਾਂ ਨੂੰ ਐਤਵਾਰ ਦੀ ਵਿਸ਼ੇਸ਼ ਅਰਦਾਸ ਅਦਾ ਕਰਨ ਲਈ ਚਰਚ ਦੀ ਸਫ਼ਾਈ ਕਰਨ ਲਈ ਕਿਹਾ ਤਾਂ ਉਨ੍ਹਾਂ ਦੀ ਟੀਮ ਫੌਰਨ ਇਸ ਕੰਮ ਵਿੱਚ ਜੁਟ ਗਈ। ਅਮਰਪ੍ਰੀਤ ਨੇ ਦੱਸਿਆ ਕਿ ਇਸ ਕਾਰਜ ਨਾਲ ਭਾਈਚਾਰਕ ਸਾਂਝ ਵਧਦੀ ਹੈ ਤੇ ਕੇਰਲਾ 'ਤੇ ਆਏ ਮਾੜੇ ਵਕਤ ਦੌਰਾਨ ਵਾਲੰਟੀਅਰਾਂ ਵੱਲੋਂ ਕੀਤੀ ਇਸ ਮਿਹਨਤ ਨਾਲ ਮਨੁੱਖਤਾ ਦਾ ਸੰਦੇਸ਼ ਜਾਰੀ ਹੁੰਦਾ ਹੈ। ਇਸ ਸਮੇਂ ਖ਼ਾਲਸਾ ਏਡ ਦੀ 22 ਮੈਂਬਰੀ ਟੀਮ ਕੇਰਲ ਵਿੱਚ ਬਚਾਅ ਕਾਰਜ ਜਾਰੀ ਹੈ। ਇਨ੍ਹਾਂ ਦਾ ਮੁੱਖ ਕਾਰਜ ਹੜ੍ਹ ਪੀੜਤ ਲੋਕਾਂ ਨੂੰ ਤਾਜ਼ਾ ਗਰਮ ਖਾਣਾ ਦੇਣਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਮੱਛਰਦਾਨੀਆਂ ਤੇ ਸੈਨੇਟਰੀ ਨੈਪਕਿਨਜ਼ ਤੋਂ ਲੈਕੇ ਪਾਣੀ ਦੀਆਂ ਬੋਤਲਾਂ ਤਕ ਮੁਹੱਈਆ ਕਰਵਾਈਆਂ ਜਾਂਦੀਆਂ ਹਨ। Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















