ਪੜਚੋਲ ਕਰੋ
Advertisement
‘ਖ਼ਾਲਸਾ ਏਡ’ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ, ਮਨੁੱਖਤਾ ਲਈ ਕੀਤਾ ਸ਼ਾਨਦਾਰ ਕੰਮ
ਕੌਮਾਂਤਰੀ ਪੱਧਰ ’ਤੇ ਇਨਸਾਨੀਅਤ ਦੇ ਆਧਾਰ ਉੱਤੇ ਸਮਾਜ ਭਲਾਈ ਤੇ ਰਾਹਤ ਕਾਰਜਾਂ ਵਿੱਚ ਲੱਗੀ ਹੋਈ ਇੰਗਲੈਂਡ ਦੀ ਗ਼ੈਰ-ਮੁਨਾਫ਼ਾਕਾਰੀ (ਨਾਨ ਪ੍ਰੌਫ਼ਿਟ) ਜਥੇਬੰਦੀ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
ਚੰਡੀਗੜ੍ਹ: ਕੌਮਾਂਤਰੀ ਪੱਧਰ ’ਤੇ ਇਨਸਾਨੀਅਤ ਦੇ ਆਧਾਰ ਉੱਤੇ ਸਮਾਜ ਭਲਾਈ ਤੇ ਰਾਹਤ ਕਾਰਜਾਂ ਵਿੱਚ ਲੱਗੀ ਹੋਈ ਇੰਗਲੈਂਡ ਦੀ ਗ਼ੈਰ-ਮੁਨਾਫ਼ਾਕਾਰੀ (ਨਾਨ ਪ੍ਰੌਫ਼ਿਟ) ਜਥੇਬੰਦੀ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਐਲਾਨ ਖ਼ੁਦ ‘ਖ਼ਾਲਸਾ ਏਡ’ ਨੇ ਕੀਤਾ ਹੈ। ਵਿਦੇਸ਼ਾਂ ’ਚ ਵੱਸਦੇ ਸਿੱਖਾਂ ਤੇ ਹੋਰ ਪੰਜਾਬੀਆਂ ਵੱਲੋਂ ਚਲਾਈ ਜਾ ਰਹੀ ਇਸ ਜਥੇਬੰਦੀ ਨੂੰ ਇਸ ਵੱਕਾਰੀ ਸ਼ਾਂਤੀ ਪੁਰਸਕਾਰ ਲਈ ਕੈਨੇਡੀਅਨ ਐਮਪੀ ਟਿਮ ਉੱਪਲ, ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਤੇ ਬ੍ਰੈਂਪਟਨ ਦੱਖਣੀ ਤੋਂ ਵਿਧਾਇਕ ਪ੍ਰਭਮੀਤ ਸਿੰਘ ਸਰਕਾਰੀਆ ਨੇ ਅਧਿਕਾਰਤ ਤੌਰ ਉੱਤੇ ਨਾਮਜ਼ਦ ਕੀਤਾ ਹੈ।
‘ਖ਼ਾਲਸਾ ਏਡ’ ਨੇ ਇਸ ‘ਇਤਿਹਾਸਕ ਵੱਕਾਰੀ ਨਾਮਜ਼ਦਗੀ’ ਲਈ ਆਪਣੇ ਅਦਭੁਤ ਟੀਮ ਮੈਂਬਰਾਂ ਤੇ ਵਲੰਟੀਅਰਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਹੈ। ਇਸ ਸੰਗਠਨ ਨੇ ਕਿਹਾ ਹੈ ਕਿ ਗੁਰਬਾਣੀ ’ਚ ਦਰਜ ‘ਮਾਨਸ ਕੀ ਜਾਤ ਸਬੈ ਏਕੈ ਪਹਿਚਨਾਬੋ’ ਦੇ ਵਾਕ ਅਨੁਸਾਰ ‘ਖ਼ਾਲਸਾ ਏਡ’ ਦੁਨੀਆ ਦੀ ਪਹਿਲੀ ਅਜਿਹੀ ਜਥੇਬੰਦੀ ਹੈ, ਜਿਹੜੀ ਹੋਰਨਾਂ ਦੇਸ਼ਾਂ ਵਿੱਚ ਇਨਸਾਨੀਅਤ ਦੇ ਆਧਾਰ ਉੱਤੇ ਰਾਹਤ ਪਹੁੰਚਾਉਂਦੀ ਹੈ।NOBLE PEACE PRIZE NOMINATION FOR KHALSA AID
Canadian MP @TimUppal , Mayor of Brampton @patrickbrownont & the MPP for Brampton South, @PrabSarkaria have officially nominated Khalsa Aid for the Noble Peace Prize ! We are deeply humbled by this nomination. 🏻 https://t.co/7insV2XT00 — ravinder singh (@RaviSinghKA) January 17, 2021
‘ਖ਼ਾਲਸਾ ਏਡ’ ਦੀ ਸਥਾਪਨਾ ਰਵਿੰਦਰ (ਰਵੀ) ਸਿੰਘ ਨੇ 1999 ’ਚ ਕੋਸੋਵੋ ’ਚ ਸ਼ਰਨਾਰਥੀਆਂ ਦੇ ਦੁਖੜੇ ਵੇਖ ਕੇ ਕੀਤੀ ਸੀ। ਇਹ ਜਥੇਬੰਦੀ ਦੁਨੀਆ ਭਰ ’ਚ ਹੜ੍ਹਾਂ, ਭੂਚਾਲ, ਅਕਾਲ ਜਿਹੀਆਂ ਕੁਦਰਤੀ ਤੇ ਜੰਗ ਜਿਹੀਆਂ ਹੋਰ ਆਫ਼ਤਾਂ ਦੇ ਪੀੜਤਾਂ ਨੂੰ ਰਾਹਤ ਪਹੁੰਚਾਉਣ ਦਾ ਕੰਮ ਪਿਛਲੇ 20 ਸਾਲਾਂ ਤੋਂ ਕਰ ਰਹੀ ਹੈ। ਇਸ ਜੱਥੇਬੰਦੀ ਦੇ ਵਲੰਟੀਅਰਾਂ ਨੇ ਹੁਣ ਤੱਕ ਵਿਸ਼ਵ ’ਚ ਕਰੋੜਾਂ ਲੋਕਾਂ ਦੀ ਮਦਦ ਕੀਤੀ ਹੈ। ਪਿਛਲੇ ਦਸੰਬਰ ਮਹੀਨੇ ‘ਖ਼ਾਲਸਾ ਏਡ’ ਨੇ ਦਿੱਲੀ ਦੇ ਟਿਕਰੀ ਬਾਰਡਰ ’ਤੇ ਅੰਦੋਲਨਕਾਰੀ ਕਿਸਾਨਾਂ ਦੀ ਮਦਦ ਲਈ ਇੱਕ ‘ਕਿਸਾਨ ਮੌਲ’ ਸਥਾਪਤ ਕੀਤਾ ਸੀ; ਜਿੱਥੋਂ ਕਿਸਾਨ ਆਪਣੀਆਂ ਰੋਜ਼ਮੱਰਾ ਦੀ ਵਰਤੋਂ ’ਚ ਆਉਣ ਵਾਲੀਆਂ ਵਸਤਾਂ ਬਿਲਕੁਲ ਮੁਫ਼ਤ ਲੈ ਸਕਦੇ ਹਨ। ‘ਖ਼ਾਲਸਾ ਏਡ’ ਵੱਲੋਂ ਕਿਸਾਨਾਂ ਲਈ ਇਸ ਮੌਲ ’ਤੇ ਦੰਦਾਂ ਵਾਲੇ ਬਰੱਸ਼, ਟੁੱਥਪੇਸਟ, ਸਾਬਣ, ਤੇਲ, ਸ਼ੈਂਪੂ, ਵੈਸਲੀਨ, ਕੰਘੀਆਂ, ਮਫ਼ਲਰ, ਹੀਟਿੰਗ ਪੈਡ਼, ਗੋਡਿਆਂ ਦੇ ਕੈਪਸ, ਥਰਮਲ ਸੂਟ, ਸ਼ਾਲਾਂ, ਕੰਬਲ ਤੇ ਹੋਰ ਵੀ ਕਈ ਵਸਤਾਂ ਉਪਲਬਧ ਕਰਵਾਈਆਂ ਗਈਆਂ ਹਨ।For over 20 years @Khalsa_Aid has been helping people in desperate situations around the world. In my capacity as a federal Member of Parliament and with the support of @PrabSarkaria and @patrickbrownont, I am nominating Khalsa Aid for a Nobel Peace Prize. pic.twitter.com/J2yApsWfhd
— Tim S. Uppal (@TimUppal) January 17, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਦੇਸ਼
Advertisement