(Source: ECI/ABP News)
ਖੱਟਰ ਨੇ ਦੂਜੀ ਵਾਰ ਚੁੱਕੀ CM ਅਹੁਦੇ ਦੀ ਸਹੁੰ, ਦੁਸ਼ਯੰਤ ਚੌਟਾਲਾ ਬਣੇ ਡਿਪਟੀ CM
ਖ਼ਾਸ ਗੱਲ ਇਹ ਹੈ ਕਿ ਅੱਜ ਕਿਸੇ ਵੀ ਵਿਧਾਇਕ ਨੂੰ ਮੰਤਰੀ ਵਜੋਂ ਸਹੁੰ ਨਹੀਂ ਚੁਕਾਈ ਗਈ। ਇਸ ਦਾ ਮੁੱਖ ਕਾਰਨ ਮੰਤਰੀ ਦੇ ਚਿਹਰੇ ‘ਤੇ ਸਹਿਮਤੀ ਨਹੀਂ ਮੰਨੀ ਜਾ ਰਹੀ ਹੈ।
![ਖੱਟਰ ਨੇ ਦੂਜੀ ਵਾਰ ਚੁੱਕੀ CM ਅਹੁਦੇ ਦੀ ਸਹੁੰ, ਦੁਸ਼ਯੰਤ ਚੌਟਾਲਾ ਬਣੇ ਡਿਪਟੀ CM khattar took oath as new cm dushyant chautala as deputy cm ਖੱਟਰ ਨੇ ਦੂਜੀ ਵਾਰ ਚੁੱਕੀ CM ਅਹੁਦੇ ਦੀ ਸਹੁੰ, ਦੁਸ਼ਯੰਤ ਚੌਟਾਲਾ ਬਣੇ ਡਿਪਟੀ CM](https://static.abplive.com/wp-content/uploads/sites/5/2019/10/27153620/khattar.jpg?impolicy=abp_cdn&imwidth=1200&height=675)
ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਨੋਹਰ ਲਾਲ ਖੱਟਰ ਨੇ ਇੱਕ ਵਾਰ ਫਿਰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੇ ਨਾਲ ਹੀ ਦੁਸ਼ਯੰਤ ਚੌਟਾਲਾ ਨੂੰ ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਾਰਾਇਣ ਆਰੀਆ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਵੀ ਚੁਕਾਈ।
ਖ਼ਾਸ ਗੱਲ ਇਹ ਹੈ ਕਿ ਅੱਜ ਕਿਸੇ ਵੀ ਵਿਧਾਇਕ ਨੂੰ ਮੰਤਰੀ ਵਜੋਂ ਸਹੁੰ ਨਹੀਂ ਚੁਕਾਈ ਗਈ। ਇਸ ਦਾ ਮੁੱਖ ਕਾਰਨ ਮੰਤਰੀ ਦੇ ਚਿਹਰੇ ‘ਤੇ ਸਹਿਮਤੀ ਨਹੀਂ ਮੰਨੀ ਜਾ ਰਹੀ ਹੈ।
ਸਹੁੰ ਚੁੱਕ ਸਮਾਗਮ ਵਿੱਚ ਕਈ ਸੀਨੀਅਰ ਆਗੂ ਮੌਜੂਦ ਸਨ, ਜਿਨ੍ਹਾਂ ਵਿੱਚ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਸਨ। ਦੱਸ ਦੇਈਏ ਅੱਜ ਹੀ ਜੇਲ੍ਹ ਤੇਂ ਫੈਰੋਲ 'ਤੇ ਬਾਹਰ ਆਏ ਅਜੇ ਚੌਟਾਲਾ ਵੀ ਆਪਣੇ ਮੁੰਡੇ ਦੀ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਲੈਣ ਦੇ ਗਵਾਹ ਬਣੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)