'ਸਿੱਖਾਂ ਦੇ 12 ਵਜੇ' ਵਾਲੇ ਬਿਆਨ 'ਤੇ ਬੀਜੇਪੀ ਲੀਡਰ ਕਿਰਨ ਬੇਦੀ ਨੇ ਮੰਗੀ ਮੁਆਫ਼ੀ, ਚੇਨਈ 'ਚ ਪ੍ਰੋਗਰਾਮ ਦੌਰਾਨ ਉਡਾਇਆ ਸੀ ਮਜ਼ਾਕ, ਹੁਣ ਮਿਲ ਰਹੇ ਧਮਕੀ ਭਰੇ ਮੈਸੇਜ
ਦੇਸ਼ ਦੀ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਤੇ ਬੀਜੇਪੀ ਲੀਡਰ ਕਿਰਨ ਬੇਦੀ ਸਿੱਖਾਂ ਬਾਰੇ 12 ਵਜੇ ਵਾਲੇ ਮਜ਼ਾਕ ਨੂੰ ਲੈ ਕੇ ਵਿਵਾਦਾਂ ਵਿੱਚ ਆ ਗਈ ਹੈ। ਕਿਰਨ ਬੇਦੀ ਨੇ ਇਹ ਮਜ਼ਾਕ ਇੱਕ ਕਾਨਫਰੰਸ ਵਿੱਚ ਕੀਤਾ ਸੀ।
ਨਵੀਂ ਦਿੱਲੀ: ਦੇਸ਼ ਦੀ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਤੇ ਬੀਜੇਪੀ ਲੀਡਰ ਕਿਰਨ ਬੇਦੀ ਸਿੱਖਾਂ ਬਾਰੇ 12 ਵਜੇ ਵਾਲੇ ਮਜ਼ਾਕ ਨੂੰ ਲੈ ਕੇ ਵਿਵਾਦਾਂ ਵਿੱਚ ਆ ਗਈ ਹੈ। ਕਿਰਨ ਬੇਦੀ ਨੇ ਇਹ ਮਜ਼ਾਕ ਇੱਕ ਕਾਨਫਰੰਸ ਵਿੱਚ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਲੋਕ ਸ਼ਰੇਆਮ ਉਨ੍ਹਾਂ ਨੂੰ ਅਪਸ਼ਬਦ ਬੋਲ ਰਹੇ ਹਨ। ਵਿਰੋਧ ਤੋਂ ਬਾਅਦ ਕਿਰਨ ਬੇਦੀ ਨੇ ਹੁਣ ਟਵਿੱਟਰ 'ਤੇ ਆਪਣੇ ਵਿਵਹਾਰ ਲਈ ਮੁਆਫੀ ਮੰਗ ਲਈ ਹੈ।
ਕਿਰਨ ਬੇਦੀ ਦੀ ਵੀਡੀਓ ਚੇਨਈ ਦੀ ਹੈ ਤੇ 13 ਜੂਨ ਦੀ ਦੱਸੀ ਜਾ ਰਹੀ ਹੈ। ਉਹ 'ਨਿਰਭਿਕ ਪ੍ਰਸ਼ਾਸਨ' ਕਿਤਾਬ ਦੇ ਲਾਂਚ ਪ੍ਰੋਗਰਾਮ 'ਚ ਪਹੁੰਚੀ ਸੀ। ਇਸ ਦੌਰਾਨ ਕਿਰਨ ਬੇਦੀ ਨੇ ਮਜ਼ਾਕ ਵਿੱਚ ਕਿਹਾ, 'ਹੁਣ ਵਜੇ ਹਨ ਪੂਰੇ 20 ਮਿੰਟ ਘੱਟ 12, ਇੱਥੇ ਕੋਈ ਸਰਦਾਰ ਜੀ ਨਹੀਂ ਹੈ।' ਮੰਗਲਵਾਰ ਨੂੰ ਉਸ ਦਾ ਵੀਡੀਓ ਪੂਰੇ ਭਾਰਤ ਵਿੱਚ ਵਾਇਰਲ ਹੋ ਗਿਆ। ਇਸ ਤੋਂ ਬਾਅਦ ਸਿੱਖਾਂ ਨੇ ਉਸ ਦੇ ਵਿਵਹਾਰ 'ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਕਿਰਨ ਬੇਦੀ ਨੇ ਜਨਤਕ ਤੌਰ 'ਤੇ ਪੋਸਟ ਪਾ ਕੇ ਸਾਰਿਆਂ ਤੋਂ ਮੁਆਫੀ ਮੰਗ ਲਈ ਹੈ।
I have highest regards for my community. I am a devotee of Baba Nanak Dev ji. What I said to the audience even at my own cost (as I also belong here) be kindly not misread.I seek forgiveness for this.I am the last person to cause any hurt. I believe in Seva & loving kindness 🙏
— Kiran Bedi (@thekiranbedi) June 14, 2022
ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ 'ਚ ਕਿਰਨ ਬੇਦੀ ਨੇ ਕਿਹਾ ਕਿ ਉਹ ਆਪਣੇ ਭਾਈਚਾਰੇ ਲਈ ਸਭ ਤੋਂ ਵੱਧ ਸਨਮਾਨ ਰੱਖਦੀ ਹੈ। ਉਹ ਗੁਰੂ ਨਾਨਕ ਦੇਵ ਜੀ ਦੀ ਭਗਤ ਹੈ। ਉਸ ਨੇ ਪ੍ਰੋਗਰਾਮ ਦੌਰਾਨ ਸਰੋਤਿਆਂ ਦੇ ਸਾਹਮਣੇ ਜੋ ਕਿਹਾ ਆਪਣੀ ਕੀਮਤ 'ਤੇ ਹੀ ਕਿਹਾ (ਕਿਉਂਕਿ ਮੈਂ ਵੀ ਇੱਥੇ ਹਾਂ) ਨੂੰ ਗਲਤ ਨਹੀਂ ਸਮਝਣਾ ਚਾਹੀਦਾ। ਉਹ ਇਸ ਲਈ ਮੁਆਫੀ ਮੰਗਦੀ ਹੈ। ਇਹ ਆਖਰੀ ਵਾਰ ਹੈ ਜਦੋਂ ਉਸ ਨੇ ਕਿਸੇ ਨੂੰ ਚੋਟ ਪਹੁੰਚਾਈ ਹੈ। ਉਹ ਸੇਵਾ ਤੇ ਦਿਆਲਤਾ ਵਿੱਚ ਵਿਸ਼ਵਾਸ ਰੱਖਦੀ ਹੈ।
Despite having regretted,I’m receiving very obscene abuses on email,Whatapp, & Twitter handle.
— Kiran Bedi (@thekiranbedi) June 14, 2022
I urge the abusers to refrain from doing & not put me into a situation that I may have to place them in public domain. It will be exceedingly embarrassing for identity of abuser’s then
ਇਸ ਦੇ ਨਾਲ ਹੀ ਕਿਰਨ ਬੇਦੀ ਨੇ ਕੁਝ ਹੋਰ ਪੋਸਟ ਵੀ ਪਾਏ ਹਨ। ਇਸ ਵਿੱਚ ਉਸ ਨੇ ਲੋਕਾਂ ਵੱਲੋਂ ਉਸ ਨੂੰ ਭੇਜੇ ਧਮਕੀ ਭਰੇ ਤੇ ਅਪਮਾਨਜਨਕ ਸੰਦੇਸ਼ਾਂ ਦਾ ਜ਼ਿਕਰ ਕੀਤਾ ਹੈ। ਉਸ ਨੇ ਕੁਝ ਮੈਸੇਜ ਵੀ ਜਨਤਕ ਕੀਤੇ ਹਨ, ਜਿਸ ਵਿਚ ਉਸ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ ਤੇ ਉਸ ਲਈ ਅਪਮਾਨਜਨਕ ਸ਼ਬਦ ਵੀ ਕਹੇ ਗਏ ਹਨ। ਉਸ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਤੇ ਉਸ ਨੇ ਇਸ ਲਈ ਜਨਤਕ ਤੌਰ 'ਤੇ ਮੁਆਫੀ ਮੰਗ ਲਈ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਧਮਕੀ ਭਰੇ ਸੰਦੇਸ਼ ਮਿਲ ਰਹੇ ਹਨ।