ਬਿਆਸ ਨਦੀ 'ਚ ਰੁੜੀ ਕਾਰ, ਵਿੱਚ ਫਸੇ 2 ਨੌਜਵਾਨ
ਮੌਕੇ 'ਤੇ ਪਹੁੰਚੇ ਪਿੰਡ ਵਾਸੀਆਂ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਹਾਲਾਂਕਿ ਉਨ੍ਹਾਂ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ। ਇਸ ਮਗਰੋਂ ਪਿੰਡ ਵਾਸੀਆਂ ਸਥਾਨਕ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਇਸੇ ਦੌਰਾਨ ਨਦੀ ਵਿੱਚ ਰਾਫਟਿੰਗ ਕਰ ਰਹੀ ਇੱਕ ਟੀਮ ਬੁਲਾਈ ਗਈ।
ਕੁੱਲੂ ਦੇ ਪਤਲੀਕੂਹਲ ਵਿੱਚ ਬੁੱਧਵਾਰ ਸਵੇਰੇ ਸਾਢੇ 11 ਵਜੇ ਇੱਕ ਕਾਰ ਅਚਾਨਕ ਬਿਆਸ ਨਦੀ ਵਿੱਚ ਡਿੱਗ ਗਈ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਕਾਰ ਕਾਫੀ ਦੂਰ ਤਕ ਰੁੜ ਗਈ। ਜਦੋਂ ਕਾਰ ਨਦੀ ਵਿੱਚ ਸੁੱਕੀ ਥਾਂ 'ਤੇ ਜਾ ਕੇ ਫਸ ਗਈ ਤਾਂ ਨੌਜਵਾਨ ਵੀ ਗੱਡੀ ਵਿੱਚੋਂ ਬਾਹਰ ਨਿਕਲ ਆਏ। ਦੋਵਾਂ ਨੌਜਵਾਨਾਂ ਨੇ ਕਾਰ ਵਿੱਚੋਂ ਨਿਕਲ ਕੇ ਨਦੀ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਹ ਹਾਰ ਗਏ।
ਫਿਰ ਮੌਕੇ 'ਤੇ ਪਹੁੰਚੇ ਪਿੰਡ ਵਾਸੀਆਂ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਹਾਲਾਂਕਿ ਉਨ੍ਹਾਂ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ। ਇਸ ਮਗਰੋਂ ਪਿੰਡ ਵਾਸੀਆਂ ਸਥਾਨਕ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਇਸੇ ਦੌਰਾਨ ਨਦੀ ਵਿੱਚ ਰਾਫਟਿੰਗ ਕਰ ਰਹੀ ਇੱਕ ਟੀਮ ਬੁਲਾਈ ਗਈ।
ਰਾਫਟਿੰਗ ਟੀਮ ਨੇ ਕਾਫੀ ਜੱਦੋ-ਜਹਿਦ ਬਾਅਦ ਦੋਵਾਂ ਨੌਜਵਾਨਾਂ ਨੂੰ ਨਦੀ ਵਿੱਚੋਂ ਬਾਹਰ ਕੱਢਿਆ। ਕਰੀਬ 15 ਮਿੰਟਾਂ ਵਿੱਚ ਦੋਵਾਂ ਨੂੰ ਕੰਢੇ ਲਿਆਂਦਾ ਗਿਆ। ਦੱਸ ਦੇਈਏ ਗੱਡੀ ਵਿੱਚ ਕੁੱਲ 3 ਜਣੇ ਸਵਾਰ ਸਨ। ਉਹ ਮੰਡੀ ਵਿੱਚ ਸੇਬ ਵੇਚਣ ਆਏ ਸੀ। ਜਿਵੇਂ ਹੀ ਗੱਡੀ ਸਟਾਰਟ ਕੀਤੀ, ਗੱਡੀ ਜ਼ਮੀਨ ਵਿੱਚ ਧਸ ਗਈ ਤੇ ਨਦੀ ਵਿੱਚ ਜਾ ਡਿੱਗੀ। ਗੱਡੀ ਦਾ ਮਾਲਕ ਤਾਂ ਛਾਲ ਮਾਰ ਕੇ ਬਾਹਰ ਕੱਦ ਗਿਆ ਪਰ ਜੋ ਨੌਜਵਾਨ ਫਸ ਗਏ ਸੀ।